ਵਾਸਤੂ ਸ਼ਾਸਤਰ ਅਨੁਸਾਰ ਬਿਸਤਰੇ ਲਾਗੇ ਨਾ ਰੱਖੋ ਇਹ ਚੀਜਾਂ


2023/12/02 13:47:13 IST

ਜੁੱਤੇ ਅਤੇ ਚੱਪਲਾਂ

    ਵਾਸਤੂ ਅਨੁਸਾਰ ਬਿਸਤਰੇ ਦੇ ਹੇਠਾਂ ਨਹੀਂ ਰੱਖਣੀਆਂ ਚਾਹੀਦੀਆਂ। ਇਸ ਨਾਲ ਘਰ ਚ ਨਕਾਰਾਤਮਕਤਾ ਵਧਦੀ ਹੈ।

ਇਲੈਕਟ੍ਰਾਨਿਕ ਯੰਤਰ

    ਬਿਸਤਰੇ ਦੇ ਹੇਠਾਂ ਲੋਹਾ, ਪਲਾਸਟਿਕ ਜਾਂ ਇਲੈਕਟ੍ਰਾਨਿਕ ਯੰਤਰ ਰੱਖਣ ਤੋਂ ਬਚਣਾ ਚਾਹੀਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ ਵਿੱਚ ਵਾਸਤੂ ਨੁਕਸ ਪੈਦਾ ਹੁੰਦੇ ਹਨ।

ਝਾੜੂ

    ਵਾਸਤੂ ਅਨੁਸਾਰ ਬਿਸਤਰੇ ਦੇ ਹੇਠਾਂ ਝਾੜੂ ਨਹੀਂ ਰੱਖਣਾ ਚਾਹੀਦਾ। ਅਜਿਹਾ ਕਰਨਾ ਸ਼ੁਭ ਨਹੀਂ ਮੰਨਿਆ ਜਾਂਦਾ ਹੈ। ਇਸ ਨਾਲ ਵਿਅਕਤੀ ਦੀ ਸਿਹਤ ਤੇ ਅਸਰ ਪੈਂਦਾ ਹੈ ਅਤੇ ਜੀਵਨ ਵਿਚ ਵਿੱਤੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਸੋਨਾ ਜਾਂ ਚਾਂਦੀ

    ਬਿਸਤਰੇ ਦੇ ਹੇਠਾਂ ਸੋਨੇ ਜਾਂ ਚਾਂਦੀ ਦੇ ਗਹਿਣੇ ਰੱਖਣਾ ਅਸ਼ੁਭ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਨਾਲ ਵਾਸਤੂ ਨੁਕਸ ਪੈਦਾ ਹੁੰਦੇ ਹਨ।

ਪਾਣੀ ਦੀ ਬੋਤਲ

    ਬਿਸਤਰੇ ਦੇ ਕੋਲ ਪਾਣੀ ਦੀ ਬੋਤਲ ਰੱਖ ਕੇ ਨਾ ਸੌਂਵੋ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦੇ ਕਾਰਨ ਕੁੰਡਲੀ ਵਿੱਚ ਚੰਦਰਮਾ ਕਮਜ਼ੋਰ ਹੋ ਜਾਂਦਾ ਹੈ, ਜਿਸ ਨਾਲ ਵਿਅਕਤੀ ਦੀ ਮਾਨਸਿਕ ਸਿਹਤ ਪ੍ਰਭਾਵਿਤ ਹੁੰਦੀ ਹੈ।

ਗੰਦੇ ਕੱਪੜੇ

    ਸੌਂਦੇ ਸਮੇਂ ਬਿਸਤਰੇ ਦੇ ਕੋਲ ਬਿਨਾਂ ਧੋਤੇ ਗੰਦੇ ਕੱਪੜੇ ਨਹੀਂ ਰੱਖਣੇ ਚਾਹੀਦੇ। ਵਾਸਤੂ ਅਨੁਸਾਰ ਇਹ ਸਹੀ ਨਹੀਂ ਹੈ। ਮੰਨਿਆ ਜਾਂਦਾ ਹੈ ਕਿ ਇਸ ਦਾ ਜੀਵਨ ਤੇ ਮਾੜਾ ਪ੍ਰਭਾਵ ਪੈਂਦਾ ਹੈ।

ਜੂਠੇ ਬਰਤਨ

    ਵਾਸਤੂ ਅਨੁਸਾਰ, ਬਿਸਤਰੇ ਦੇ ਕੋਲ ਬਿਨਾਂ ਧੋਤੇ ਬਰਤਨ ਰੱਖਣ ਤੋਂ ਬਚਣਾ ਚਾਹੀਦਾ ਹੈ। ਇਸ ਕਾਰਨ ਸੌਂਦੇ ਸਮੇਂ ਭੈੜੇ ਸੁਪਨੇ ਆਉਂਦੇ ਹਨ।

ਕਿਤਾਬ

    ਵਾਸਤੂ ਅਨੁਸਾਰ ਸੌਂਦੇ ਸਮੇਂ ਸਿਰਹਾਣੇ ਕੋਲ ਕਿਤਾਬ ਨਹੀਂ ਰੱਖਣੀ ਚਾਹੀਦੀ। ਇਸ ਨਾਲ ਨਕਾਰਾਤਮਕ ਊਰਜਾ ਪੈਦਾ ਹੁੰਦੀ ਹੈ ਅਤੇ ਜੀਵਨ ਵਿੱਚ ਤਰੱਕੀ ਦੇ ਰਾਹ ਵਿੱਚ ਰੁਕਾਵਟਾਂ ਪੈਦਾ ਹੁੰਦੀਆਂ ਹਨ।

View More Web Stories