ਸਰੀਰ ਨੂੰ ਤਰੋਤਾਜ਼ਾ ਰੱਖੇ ਅਦਰਕ, ਦਿਲ ਦੇ ਰੋਗ ਕਰੇ ਦੂਰ
ਹਰ ਸਬਜ਼ੀ ਦੀ ਸ਼ਾਨ
ਸਵੇਰੇ ਗਰਮਾ-ਗਰਮ ਅਦਰਕ ਪਾ ਕੇ ਬਣਾਈ ਚਾਹ ਦੀ ਚੁਸਕੀ ਲੈਣ ਨਾਲ ਪੂਰਾ ਸਰੀਰ ਤਰੋਤਾਜ਼ਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਹਰ ਤਰ੍ਹਾਂ ਦੀ ਸਬਜ਼ੀ ਵਿੱਚ ਵੀ ਇਸ ਨੂੰ ਵਿਸ਼ੇਸ਼ ਤੌਰ ਉੱਤੇ ਵਰਤਿਆ ਜਾਂਦਾ ਹੈ।
ਬੈਕਟੀਰੀਆ ਤੋਂ ਬਚਾਏ
ਅਦਰਕ ਦੀ ਵਰਤੋਂ ਮਤਲੀ, ਮਾਸਪੇਸ਼ੀਆਂ ਵਿੱਚ ਦਰਦ, ਸਾਹ ਦੀ ਤਕਲੀਫ, ਦਿਲ ਦੇ ਰੋਗ, ਮੋਟਾਪਾ, ਕੈਂਸਰ ਵਰਗੀਆਂ ਬਿਮਾਰੀਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਕੀਤੀ ਜਾਂਦੀ ਹੈ। ਇਸ ਦੇ ਐਂਟੀ ਇੰਫਲਾਮੇਟਰੀ ਗੁਣ ਸਾਨੂੰ ਬੈਕਟੀਰੀਆ ਤੋਂ ਬਚਾਉਂਦੇ ਹਨ।
ਬਲਗਮ ਦੂਰ ਕਰੇ
ਅਦਰਕ ਵਿੱਚ ਪੋਟਾਸ਼ੀਅਮ, ਸੋਡੀਅਮ, ਵਿਟਾਮਿਨ ਸੀ, ਵਿਟਾਮਿਨ ਬੀ6, ਫਾਸਫੋਰਸ ਵਰਗੇ ਤੱਤ ਮੌਜੂਦ ਹੁੰਦੇ ਹਨ, ਇਸ ਲਈ ਬਲਗਮ ਦੀ ਸਮੱਸਿਆ ਨੂੰ ਅਦਰਕ ਦੀ ਮਦਦ ਨਾਲ ਦੂਰ ਕੀਤਾ ਜਾ ਸਕਦਾ ਹੈ।
ਖਰਾਬ ਪੇਟ ਠੀਕ ਕਰੇ
ਤੁਸੀਂ ਅਦਰਕ ਦੀ ਚਾਹ ਜਾਂ ਕੱਚੇ ਅਦਰਕ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਤੁਹਾਡਾ ਖਰਾਬ ਪੇਟ ਠੀਕ ਹੋ ਜਾਵੇਗਾ ਤੇ ਗੈਸ, ਬਦਹਜ਼ਮੀ ਜਾਂ ਪੇਟ ਦਰਦ ਦੀ ਸਮੱਸਿਆ ਵੀ ਨਹੀਂ ਹੋਵੇਗੀ।
ਮਾਹਵਾਰੀ ਦਾ ਦਰਦ ਘਟਾਏ
ਅਦਰਕ ਵਿੱਚ ਇੱਕ ਸ਼ਕਤੀਸ਼ਾਲੀ ਬਾਇਓਐਕਟਿਵ ਮਿਸ਼ਰਣ ਜਿੰਜਰੋਲ ਹੁੰਦਾ ਹੈ ਜਿਸ ਵਿੱਚ ਵੋਲਟਾਈਲ ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦਾ ਹੈ। ਆਪਣੀ ਰੋਜ਼ਾਨਾ ਖੁਰਾਕ ਵਿੱਚ ਅਦਰਕ ਦੀ ਵਰਤੋਂ ਕਰਨ ਨਾਲ, ਤੁਸੀਂ ਪੀਰੀਅਡਸ ਤੇ ਇਸ ਦੌਰਾਨ ਹੋਣ ਵਾਲੀ ਕੜਵੱਲ ਦੀ ਦਰਦ ਤੇ ਮਾਈਗਰੇਨ ਦੇ ਕਾਰਨ ਹੋਣ ਵਾਲੇ ਦਰਦ ਤੋਂ ਰਾਹਤ ਪਾ ਸਕਦੇ ਹੋ।
ਦਿਮਾਗ ਨੂੰ ਤੇਜ਼ ਕਰੇ
ਅਦਰਕ ਦੇ ਨਿਯਮਤ ਸੇਵਨ ਨਾਲ ਮਾਨਸਿਕ ਸ਼ਕਤੀ ਵਿੱਚ ਸੁਧਾਰ ਹੁੰਦਾ ਹੈ ਕਿਉਂਕਿ ਅਦਰਕ ਵਿੱਚ ਮੌਜੂਦ ਵਿਟਾਮਿਨ ਯਾਦਦਾਸ਼ਤ ਸ਼ਕਤੀ ਨੂੰ ਵਧਾਉਂਦੇ ਹਨ ਅਤੇ ਅਲਜ਼ਾਈਮਰ, ਪਾਰਕਿੰਸਨ ਵਰਗੀਆਂ ਨਿਊਰੋਡੀਜਨਰੇਟਿਵ ਬਿਮਾਰੀਆਂ ਤੋਂ ਵੀ ਰਾਹਤ ਦਿੰਦੇ ਹਨ।
ਦਿਲ ਦੀ ਬਿਮਾਰੀ ਤੋਂ ਰਾਹਤ
ਅਦਰਕ ਵਿੱਚ ਬਲੱਡ ਸਰਕੁਲੇਸ਼ਨ ਦੇ ਨਾਲ-ਨਾਲ ਬਲੱਡ ਸ਼ੂਗਰ ਲੈਵਲ ਅਤੇ ਕੋਲੈਸਟ੍ਰੋਲ ਨੂੰ ਘੱਟ ਕਰਨ ਦੀ ਸਮਰੱਥਾ ਹੁੰਦੀ ਹੈ। ਅਦਰਕ ਨੂੰ ਆਪਣੀ ਡਾਈਟ ‘ਚ ਨਿਯਮਿਤ ਤੌਰ ‘ਤੇ ਸ਼ਾਮਲ ਕਰਨ ਨਾਲ ਤੁਸੀਂ ਦਿਲ ਦੇ ਰੋਗ, ਹਾਰਟ ਅਟੈਕ ਅਤੇ ਸਟ੍ਰੋਕ ਵਰਗੀਆਂ ਗੰਭੀਰ ਬੀਮਾਰੀਆਂ ਤੋਂ ਦੂਰ ਰਹਿ ਸਕਦੇ ਹੋ।