ਲੌਂਗ ਖਾਣ ਦੇ ਹੁੰਦੇ ਹਨ ਬਹੁਤ ਸਾਰੇ ਫਾਇਦੇ, ਜਾਣੋ ਇਨ੍ਹਾਂ ਬਾਰੇ...
ਐਂਟੀ-ਮਾਈਕ੍ਰੋਬਾਇਲ ਗੁਣ
ਲੌਂਗ ਵਿੱਚ ਐਂਟੀ-ਮਾਈਕ੍ਰੋਬਾਇਲ ਗੁਣ ਹੁੰਦੇ ਹਨ। ਜਿਸ ਕਾਰਨ ਇਹ ਦੰਦਾਂ ਦੇ ਦਰਦ ਦੀ ਸਮੱਸਿਆ ਵਿੱਚ ਮਦਦਗਾਰ ਹੁੰਦਾ ਹੈ। ਦੰਦਾਂ ਚ ਦਰਦ ਹੋਣ ਤੇ ਉਸ ਜਗ੍ਹਾ ਤੇ ਰੂੰ ਦੀ ਮਦਦ ਨਾਲ ਲੌਂਗ ਦਾ ਤੇਲ ਲਗਾਓ, ਇਸ ਨਾਲ ਤੁਹਾਨੂੰ ਰਾਹਤ ਮਿਲ ਸਕਦੀ ਹੈ। ਜ਼ਿਆਦਾਤਰ ਟੂਥਪੇਸਟਾਂ ਵਿੱਚ ਲੌਂਗ ਇੱਕ ਪ੍ਰਮੁੱਖ ਸਮੱਗਰੀ ਹੈ।
ਇਮਿਊਨਿਟੀ ਵਧਾਏ
ਲੌਂਗ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਉਹ ਸਰੀਰ ਨੂੰ ਇਨਫੈਕਸ਼ਨ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਇਹ ਸਰਦੀ-ਜ਼ੁਕਾਮ ਦੀ ਸਮੱਸਿਆ ਤੋਂ ਬਚਣ ਚ ਮਦਦਗਾਰ ਹੈ। ਲੌਂਗ ਖਾਣ ਨਾਲ ਇਮਿਊਨਿਟੀ ਵਧਦੀ ਹੈ।
ਪਾਚਨ ਸਮੱਸਿਆਵਾਂ
ਲੌਂਗ ਚ ਕਾਫੀ ਮਾਤਰਾ ਚ ਫਾਈਬਰ ਮੌਜੂਦ ਹੁੰਦਾ ਹੈ, ਜੋ ਪਾਚਨ ਸੰਬੰਧੀ ਸਮੱਸਿਆਵਾਂ ਲਈ ਕਾਰਗਰ ਸਾਬਤ ਹੋ ਸਕਦਾ ਹੈ। ਜੇਕਰ ਤੁਹਾਨੂੰ ਕਬਜ਼, ਗੈਸ ਜਾਂ ਪਾਚਨ ਸੰਬੰਧੀ ਕੋਈ ਹੋਰ ਸਮੱਸਿਆ ਹੈ ਤਾਂ ਲੌਂਗ ਦਾ ਪਾਊਡਰ ਬਣਾ ਕੇ ਉਸ ਨੂੰ ਭੁੰਨ ਕੇ ਸ਼ਹਿਦ ਦੇ ਨਾਲ ਸੇਵਨ ਕਰੋ। ਇਸ ਨਾਲ ਪਾਚਨ ਕਿਰਿਆ ਵਿੱਚ ਸੁਧਾਰ ਹੋ ਸਕਦਾ ਹੈ।
ਸਿਰ ਦਰਦ ਤੋਂ ਰਾਹਤ
ਕਿਉਂਕਿ ਲੌਂਗ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੇਕਰ ਤੁਹਾਨੂੰ ਸਿਰ ਦਰਦ ਹੈ ਤਾਂ ਲੌਂਗ ਦੇ ਤੇਲ ਨਾਲ ਮਾਲਿਸ਼ ਕਰੋ। ਇਸ ਨਾਲ ਤੁਹਾਨੂੰ ਸਿਰ ਦਰਦ ਦੀ ਸਮੱਸਿਆ ਤੋਂ ਰਾਹਤ ਮਿਲ ਸਕਦੀ ਹੈ।
ਚਮੜੀ ਦੀ ਸਮੱਸਿਆ
ਲੌਂਗ ਵਿੱਚ ਐਂਟੀਸੈਪਟਿਕ ਗੁਣ ਹੁੰਦੇ ਹਨ, ਜਿਸ ਕਾਰਨ ਇਹ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਵਿੱਚ ਬਹੁਤ ਮਦਦਗਾਰ ਹੁੰਦਾ ਹੈ। ਜੇਕਰ ਤੁਹਾਨੂੰ ਮੁਹਾਸੇ ਦੀ ਸਮੱਸਿਆ ਹੈ ਤਾਂ ਤੁਸੀਂ ਲੌਂਗ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ ਜਾਂ ਤੁਸੀਂ ਲੌਂਗ ਦਾ ਫੇਸ ਪੈਕ ਵੀ ਵਰਤ ਸਕਦੇ ਹੋ।