ਮਿਉਚੁਅਲ ਫੰਡਾਂ ਵਿੱਚ ਵੱਧ ਰਹੀ ਮਹਿਲਾ ਨਿਵੇਸ਼ਕਾਂ ਦੀ ਹਿੱਸੇਦਾਰੀ 


2024/03/11 20:42:32 IST

6% ਹਿੱਸੇਦਾਰੀ ਵਧੀ 

  ਮਿਊਚਲ ਫੰਡਾਂ ਵਿੱਚ ਮਹਿਲਾ ਨਿਵੇਸ਼ਕਾਂ ਦੀ ਹਿੱਸੇਦਾਰੀ ਮਾਰਚ 2017 ਵਿੱਚ 15 ਫੀਸਦੀ ਤੋਂ ਵਧ ਕੇ ਦਸੰਬਰ 2023 ਵਿੱਚ 21 ਫੀਸਦੀ ਹੋ ਗਈ ਹੈ।

50 ਲੱਖ ਕਰੋੜ ਪਾਰ 

  ਐਸੋਸੀਏਸ਼ਨ ਆਫ ਮਿਉਚੁਅਲ ਫੰਡਜ਼ ਇਨ ਇੰਡੀਆ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਇਸ ਸਾਲ ਫਰਵਰੀ ਵਿੱਚ ਮਿਊਚਲ ਫੰਡਾਂ ਦੇ ਪ੍ਰਬੰਧਨ ਅਧੀਨ ਕੁੱਲ ਸੰਪਤੀ 50 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਈ ਹੈ।

ਵਧੇਰੇ ਕਮਾਈ

  ਇਸ ਦਾ ਕਾਰਨ ਇਹ ਹੈ ਕਿ ਵੱਡੀ ਗਿਣਤੀ ਵਿੱਚ ਨਿਵੇਸ਼ਕ ਬਚਤ ਕਰਨ ਅਤੇ ਵਧੇਰੇ ਕਮਾਈ ਕਰਨ ਲਈ ਮਿਉਚੁਅਲ ਫੰਡਾਂ ਵੱਲ ਆਕਰਸ਼ਿਤ ਹੋ ਰਹੇ ਹਨ।

ਖਾਤਿਆਂ ਦੀ ਗਿਣਤੀ 28% ਵਧੀ 

  ਅੰਕੜਿਆਂ ਅਨੁਸਾਰ ਬੀ-30 ਸ਼ਹਿਰਾਂ (ਟੌਪ-30 ਤੋਂ ਬਾਹਰ ਦੇ ਹੋਰ ਸ਼ਹਿਰਾਂ) ਵਿੱਚ ਔਰਤਾਂ ਦੇ ਮਿਊਚਲ ਫੰਡ ਫੋਲੀਓਜ਼ (ਖਾਤਿਆਂ) ਦੀ ਗਿਣਤੀ 15% ਤੋਂ ਵਧ ਕੇ 18% ਅਤੇ ਜਾਇਦਾਦ 17% ਤੋਂ ਵਧ ਕੇ 28% ਹੋ ਗਈ ਹੈ।

25-44 ਦੀ ਉਮਰ ਦੇ ਅੱਧੇ ਨਿਵੇਸ਼ਕ

  CRISIL ਅਤੇ AMFI ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਨੂੰ ਜਾਰੀ ਕਰਦਿਆਂ ਸੇਬੀ ਦੀ ਚੇਅਰਪਰਸਨ ਮਾਧਬੀ ਪੁਰੀ ਬੁਚ ਨੇ ਕਿਹਾ ਕਿ ਲਗਭਗ 50 ਫੀਸਦੀ ਮਹਿਲਾ ਨਿਵੇਸ਼ਕ 25-44 ਸਾਲ ਦੀ ਉਮਰ ਵਰਗ ਦੀਆਂ ਹਨ। ਜ਼ਿਆਦਾਤਰ ਮਹਿਲਾ ਮਿਉਚੁਅਲ ਫੰਡ ਨਿਵੇਸ਼ਕ ਨਿਯਮਤ ਯੋਜਨਾਬੰਦੀ ਦੁਆਰਾ ਤੇ ਲੰਬੇ ਸਮੇਂ ਲਈ ਨਿਵੇਸ਼ ਕਰਦੇ ਹਨ।

ਵਿਤਰਕਾਂ ਦੀ ਗਿਣਤੀ 42 ਹਜ਼ਾਰ

  ਇਸੇ ਤਰ੍ਹਾਂ ਮਹਿਲਾ ਮਿਊਚਲ ਫੰਡ ਵਿਤਰਕਾਂ ਦੀ ਗਿਣਤੀ ਵੀ ਵਧ ਕੇ ਲਗਭਗ 42 ਹਜ਼ਾਰ ਹੋ ਗਈ ਹੈ ਅਤੇ ਉਹ ਲਗਭਗ ਇਕ ਲੱਖ ਕਰੋੜ ਰੁਪਏ ਦੀ ਜਾਇਦਾਦ ਦਾ ਪ੍ਰਬੰਧਨ ਕਰਦੀਆਂ ਹਨ।

ਵਧੇਰੇ ਵਿੱਤੀ ਸਾਖਰਤਾ

  AMFI ਦੇ ਚੇਅਰਮੈਨ ਨਵਨੀਤ ਮੁਨੋਟ ਦਾ ਕਹਿਣਾ ਹੈ ਕਿ ਮਿਉਚੁਅਲ ਫੰਡਾਂ ਵਿੱਚ ਔਰਤਾਂ ਦੀ ਵੱਧ ਰਹੀ ਭਾਗੀਦਾਰੀ ਉਹਨਾਂ ਦੇ ਵਧਦੇ ਆਰਥਿਕ ਸਸ਼ਕਤੀਕਰਨ ਅਤੇ ਵਧੇਰੇ ਵਿੱਤੀ ਸਾਖਰਤਾ ਦਾ ਪ੍ਰਮਾਣ ਹੈ।

ਕੀ ਹਨ ਮਿਉਚੁਅਲ ਫੰਡ ?

  ਮਿਉਚੁਅਲ ਫੰਡ ਦੀਆਂ ਕਈ ਕਿਸਮਾਂ ਹਨ। ਜਿਵੇਂ ਕਿ ਇਕੁਇਟੀ ਫੰਡ, ਕਰਜ਼ਾ ਫੰਡ, ਸੰਤੁਲਿਤ ਜਾਂ ਹਾਈਬ੍ਰਿਡ ਫੰਡ ਅਤੇ ਹੱਲ ਮੁਖੀ ਫੰਡ। ਜ਼ਿਆਦਾਤਰ ਲੋਕ ਇਕੁਇਟੀ ਫੰਡਾਂ ਵਿੱਚ ਨਿਵੇਸ਼ ਕਰਦੇ ਹਨ। ਇਸ ਚ ਨਿਵੇਸ਼ ਸ਼ੇਅਰ ਬਾਜ਼ਾਰ ਚ ਉਤਰਾਅ-ਚੜ੍ਹਾਅ ਦੇ ਹਿਸਾਬ ਨਾਲ ਹੁੰਦਾ ਰਹਿੰਦਾ ਹੈ।

View More Web Stories