ਕਰੋੜਾਂ ਦੀ ਮਾਲਿਕ ਹੈ ਅਦਾਕਾਰਾ ਜਾਹਨਵੀ ਕਪੂਰ


2024/03/31 15:26:28 IST

ਖੂਬਸੂਰਤ ਅਭਿਨੇਤਰੀ

  ਬਾਲੀਵੁੱਡ ਦੀਆਂ ਖੂਬਸੂਰਤ ਅਭਿਨੇਤਰੀਆਂ ਚੋਂ ਇਕ ਜਾਹਨਵੀ ਕਪੂਰ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਬਾਲੀਵੁੱਡ ਇੰਡਸਟਰੀ ਵਿੱਚ ਆਪਣੀ ਪਛਾਣ ਬਣਾਈ ਹੈ।

ਦਰਸ਼ਕਾਂ ਦੇ ਦਿਲਾਂ 'ਤੇ ਰਾਜ

  ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਜਾਨ੍ਹਵੀ ਕਪੂਰ 27 ਸਾਲ ਦੀ ਹੋ ਚੁੱਕੀ ਹੈ। ਉਹ ਕਈ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਚੁੱਕੀ ਹੈ।

ਜਨਮ

  6 ਮਾਰਚ 1997 ਨੂੰ ਇੱਕ ਫਿਲਮੀ ਪਰਿਵਾਰ ਵਿੱਚ ਜਨਮੀ ਜਾਨ੍ਹਵੀ ਕਪੂਰ ਨੇ ਵੀ ਫਿਲਮੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚਿਆ ਸੀ। ਮਾਂ ਸ਼੍ਰੀਦੇਵੀ ਨੇ ਇਸ ਗੱਲ ਨੂੰ ਸਵੀਕਾਰ ਨਹੀਂ ਕੀਤਾ ਸੀ।

ਪਿਤਾ ਦੀ ਲਈ ਮਦਦ

  ਦਰਅਸਲ ਸ਼੍ਰੀਦੇਵੀ ਚਾਹੁੰਦੀ ਸੀ ਕਿ ਜਾਹਨਵੀ ਡਾਕਟਰ ਬਣੇ। ਜਿਸ ਕਾਰਨ ਜਾਹਨਵੀ ਨੇ ਆਪਣੇ ਪਿਤਾ ਬੋਨੀ ਕਪੂਰ ਦੀ ਮਦਦ ਲਈ ਤਾਂ ਜੋ ਉਹ ਸ਼੍ਰੀਦੇਵੀ ਨੂੰ ਮਨਾ ਸਕੇ।

ਪੜ੍ਹਾਈ

  ਜਾਹਨਵੀ ਨੇ ਆਪਣੀ ਸਕੂਲੀ ਪੜ੍ਹਾਈ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ, ਮੁੰਬਈ ਤੋਂ ਕੀਤੀ। ਉਸਨੇ ਲਾਸ ਏਂਜਲਸ ਦੇ ਦਿ ਲੀ ਸਟ੍ਰਾਸਬਰਗ ਥੀਏਟਰ ਐਂਡ ਫਿਲਮ ਇੰਸਟੀਚਿਊਟ ਤੋਂ ਥੀਏਟਰ ਐਕਟਿੰਗ ਦਾ ਕੋਰਸ ਕੀਤਾ।

'ਧੜਕ' ਨਾਲ ਡੈਬਿਊ

  ਫਿਲਮ ਇੰਸਟੀਚਿਊਟ ਤੋਂ ਐਕਟਿੰਗ ਦਾ ਕੋਰਸ ਵੀ ਪੂਰਾ ਕਰਨ ਤੋਂ ਬਾਅਦ ਸਾਲ 2018 ਚ ਫਿਲਮ ਧੜਕ ਨਾਲ ਬਾਲੀਵੁੱਡ ਚ ਡੈਬਿਊ ਕਰਕੇ ਦਰਸ਼ਕਾਂ ਦੇ ਦਿਲਾਂ ਚ ਆਪਣੀ ਜਗ੍ਹਾ ਬਣਾਈ।

ਕੁੱਲ ਜਾਇਦਾਦ

  ਜੇਕਰ ਜਾਨ੍ਹਵੀ ਕਪੂਰ ਦੀ ਨੈੱਟ ਵਰਥ ਦੀ ਗੱਲ ਕਰੀਏ ਤਾਂ ਜਾਨ੍ਹਵੀ ਕਪੂਰ 82 ਕਰੋੜ ਰੁਪਏ ਦੀ ਮਾਲਿਕ ਹੈ। ਫਿਲਮਾਂ ਤੋਂ ਇਲਾਵਾ ਜਾਨ੍ਹਵੀ ਕਈ ਇਸ਼ਤਿਹਾਰਾਂ ਚ ਵੀ ਨਜ਼ਰ ਆ ਚੁੱਕੀ ਹੈ।

ਮਾਡਲਿੰਗ

  ਉਹ ਕਾਫੀ ਪੈਸਾ ਕਮਾਉਂਦੀ ਹੈ। ਸਟੇਜ ਪਰਫਾਰਮੈਂਸ ਤੋਂ ਇਲਾਵਾ ਜਾਹਨਵੀ ਮਾਡਲਿੰਗ ਤੋਂ ਵੀ ਚੰਗੀ ਕਮਾਈ ਕਰਦੀ ਹੈ।

ਆਉਣ ਵਾਲੀਆਂ ਫਿਲਮਾਂ

  ਜਾਹਨਵੀ ਬਹੁਤ ਜਲਦ ਵੱਡੇ ਪਰਦੇ ਤੇ ਰਾਜਕੁਮਾਰ ਰਾਓ ਨਾਲ ਮਿਸਟਰ ਐਂਡ ਮਿਸਿਜ਼ ਮਾਹੀ ਚ ਨਜ਼ਰ ਆਉਣ ਵਾਲੀ ਹੈ। ਇਸ ਤੋਂ ਇਲਾਵਾ ਉਹ ਬੜੇ ਮੀਆਂ ਛੋਟੇ ਮੀਆਂ ਚ ਵੀ ਨਜ਼ਰ ਆਵੇਗੀ।

View More Web Stories