ਪਰਿਣੀਤੀ ਦਾ ਸਟਾਈਲਿਸ਼ ਅਵਤਾਰ, ਦਿਲਜੀਤ ਵੀ ਡੈਸ਼ਿੰਗ ਲੱਗੇ


2024/03/28 17:32:24 IST

ਟ੍ਰੇਲਰ ਰਿਲੀਜ਼

    ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਦੀ ਫਿਲਮ ਅਮਰ ਸਿੰਘ ਚਮਕੀਲਾ ਦਾ ਫਾਈਨਲ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਤੇ ਆਧਾਰਿਤ ਫਿਲਮ ਦੇ ਟ੍ਰੇਲਰ ਚ ਦਿਲਜੀਤ ਦੋਸਾਂਝ ਦੇ ਨਾਲ ਪਰਿਣੀਤੀ ਚੋਪੜਾ ਵੀ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆ ਰਹੀ ਹੈ।

ਕਾਲੀ ਡਰੈੱਸ 'ਚ ਪਰਿਣੀਤੀ

    ਅਮਰ ਸਿੰਘ ਚਮਕੀਲਾ ਦੇ ਟ੍ਰੇਲਰ ਦਾ ਖੁਲਾਸਾ ਇੱਕ ਇਵੈਂਟ ਦੌਰਾਨ ਹੋਇਆ ਹੈ। ਇਵੈਂਟ ਚ ਪਰਿਣੀਤੀ ਚੋਪੜਾ ਬਲੈਕ ਡਰੈੱਸ ਚ ਅਤੇ ਦਿਲਜੀਤ ਡੈਸ਼ਿੰਗ ਅੰਦਾਜ਼ ਚ ਨਜ਼ਰ ਆਈ।

ਗਲੈਮਰਸ ਅੰਦਾਜ਼ 

    ਪਰਿਣੀਤੀ ਈਵੈਂਟ ਵਿੱਚ ਸਟਾਈਲਿਸ਼ ਬਲੈਕ ਡਰੈੱਸ ਵਿੱਚ ਆਪਣਾ ਗਲੈਮਰਸ ਅੰਦਾਜ਼ ਦਿਖਾਇਆ। ਪਰਿਣੀਤੀ ਚੋਪੜਾ ਨੇ ਮੈਚਿੰਗ ਹੀਲ ਦੇ ਨਾਲ ਕਾਲੇ ਰੰਗ ਦੀ ਪਲੇਨ ਡਰੈੱਸ ਪਾਈ ਸੀ। ਅਭਿਨੇਤਰੀ ਨੇ ਆਪਣੇ ਗਲੇ ਵਿੱਚ ਸੋਨੇ ਦੀ ਚੇਨ ਸਟਾਈਲ ਦਾ ਹਾਰ ਵੀ ਪਾਇਆ ਸੀ। 

ਦਿਲਜੀਤ ਦੀ ਲੁੱਕ ਪਸੰਦ ਆ ਰਹੀ

    ਫਿਲਮ ਦੇ ਲੀਡ ਸਟਾਰ ਦਿਲਜੀਤ ਦੋਸਾਂਝ ਨੇ ਵੀ ਟ੍ਰੇਲਰ ਲਾਂਚ ਈਵੈਂਟ ਵਿੱਚ ਆਪਣਾ ਸਟਾਈਲਿਸ਼ ਅਵਤਾਰ ਦਿਖਾਇਆ। ਦਿਲਜੀਤ ਦੋਸਾਂਝ ਨੇ ਲਾਲ ਰੰਗ ਦੀ ਜੁੱਤੀ ਦੇ ਨਾਲ ਕਰੀਮ ਰੰਗ ਦੀ ਕਮੀਜ਼ ਪਾਈ ਹੋਈ ਸੀ ਅਤੇ ਉਸ ਦੇ ਉੱਪਰ ਹਲਕੇ ਭੂਰੇ ਰੰਗ ਦੀ ਹਾਫ ਜੈਕੇਟ ਪਾਈ ਹੋਈ ਸੀ। ਦਿਲਜੀਤ ਦੋਸਾਂਝ ਦੇ ਇਸ ਲੁੱਕ ਨੂੰ ਨੇਟੀਜ਼ਨਜ਼ ਕਾਫੀ ਪਸੰਦ ਕਰ ਰਹੇ ਹਨ।

ਨੇਹਾ ਧੂਪੀਆ ਵੀ ਆਈ ਨਜ਼ਰ

    ਈਵੈਂਟ ਅਭਿਨੇਤਰੀ ਨੇਹਾ ਧੂਪੀਆ ਦੁਆਰਾ ਹੋਸਟ ਕੀਤਾ ਗਿਆ ਸੀ। ਇਸ ਦੌਰਾਨ ਨੇਹਾ ਧੂਪੀਆ ਗੋਲਡਨ ਸਟਾਈਲਿਸ਼ ਜੈਕੇਟ ਦੇ ਨਾਲ ਯੂਨੀਕ ਸਟਾਈਲ ਦੀ ਸਕਰਟ ਪਹਿਨੀ ਨਜ਼ਰ ਆਈ। ਅਭਿਨੇਤਰੀ ਨੇ ਆਪਣੇ ਕੰਨਾਂ ਚ ਗੋਲਡਨ ਈਅਰਰਿੰਗਸ ਦੇ ਨਾਲ ਮੈਚਿੰਗ ਬਰੇਸਲੇਟ ਪਾਇਆ ਹੋਇਆ ਸੀ।

ਏ ਆਰ ਰਹਿਮਾਨ

    ਦੱਸ ਦੇਈਏ ਫਿਲਮ ਵਿੱਚ ਏ.ਆਰ ਰਹਿਮਾਨ ਨੇ ਸੰਗੀਤ ਦਿੱਤਾ ਹੈ। ਅਜਿਹੇ ਚ ਮਸ਼ਹੂਰ ਗਾਇਕ ਏਆਰ ਰਹਿਮਾਨ ਨੇ ਵੀ ਟ੍ਰੇਲਰ ਲਾਂਚ ਈਵੈਂਟ ਚ ਸ਼ਿਰਕਤ ਕੀਤੀ।

ਇਮਤਿਆਜ਼ ਅਲੀ ਦੀ ਫਿਲਮ

    ਟ੍ਰੇਲਰ ਲਾਂਚ ਈਵੈਂਟ ਦੌਰਾਨ, ਇਮਤਿਆਜ਼ ਅਲੀ ਨੇ ਮੀਡੀਆ ਦੇ ਨਾਲ-ਨਾਲ ਦਰਸ਼ਕਾਂ ਨੂੰ ਫਿਲਮ ਬਾਰੇ ਦੱਸਿਆ। ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਦੀ ਫਿਲਮ OTT ਪਲੇਟਫਾਰਮ Netflix ਤੇ ਸਟ੍ਰੀਮ ਕੀਤੀ ਜਾਵੇਗੀ।

View More Web Stories