ਕਦੇ ਸਕੂਲ ਨਾ ਜਾਣ ਵਾਲੀ ਕੈਟਰੀਨਾ ਕੈਫ ਬਣੀ ਸਫਲ ਅਦਾਕਾਰਾ
ਜਨਮ
ਕੈਟਰੀਨਾ ਕੈਫ ਦਾ ਜਨਮ 16 ਜੁਲਾਈ 1983 ਨੂੰ ਹਾਂਗਕਾਂਗ ਚ ਹੋਇਆ ਸੀ। ਉਹ ਮੂਲ ਰੂਪ ਤੋਂ ਲੰਡਨ ਦੀ ਰਹਿਣ ਵਾਲੀ ਹੈ।
ਤਲਾਕ
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਜਦੋ ਕੈਟਰੀਨਾ ਕੈਫ ਛੋਟੀ ਸੀ ਉਦੋਂ ਉਸਦੇ ਮਾਤਾ-ਪਿਤਾ ਦਾ ਤਲਾਕ ਹੋ ਗਿਆ ਸੀ। ਦਸ ਦਈਏ ਕਿ ਉਸਦੀ ਮਾਂ ਨੇ ਉਸਨੂੰ ਅਤੇ ਉਸਦੇ ਭੈਣਾਂ-ਭਰਾਵਾਂ ਦਾ ਪਾਲਣ ਪੋਸ਼ਣ ਕੀਤਾ ਹੈ।
ਸਕੂਲ
ਵੈਸੇ ਤਾਂ ਭਾਰਤ ਚ ਬਹੁਤੇ ਘੱਟ ਲੋਕ ਜਾਣਦੇ ਹੋਣਗੇ ਕਿ ਉਨ੍ਹਾਂ ਦੀ ਬਾਰਬੀ ਗਰਲ ਕੈਟਰੀਨਾ ਕੈਫ ਕਦੇ ਸਕੂਲ ਨਹੀਂ ਗਈ ਹੈ। ਕਿਉਂਕਿ ਉਸਦੀ ਮਾਂ ਇੱਕ ਸਮਾਜ ਸੇਵੀ ਸੀ, ਜਿਸ ਕਾਰਨ ਉਹ ਕਦੇ ਕਿਸੇ ਸ਼ਹਿਰ ਤੇ ਕਦੇ ਕਿਸੇ ਸ਼ਹਿਰ ਜਾਂਦੇ ਰਹਿੰਦੇ ਸੀ।
ਪਹਿਲੀ ਫਿਲਮ
ਕੈਟਰੀਨਾ ਕੈਫ ਜਿੰਨ੍ਹੀ ਖੂਬਸੂਰਤ ਹੈ, ਉਸ ਦੀ ਯਾਤਰਾ ਵੀ ਉਨ੍ਹੀ ਖੂਬਸੂਰਤ ਹੈ। ਦਸ ਦਈਏ ਕਿ ਜਦੋਂ ਕੈਟਰੀਨਾ ਕੈਫ ਭਾਰਤ ਆਈ ਤਾਂ ਇਕ ਨਿਰਦੇਸ਼ਕ ਨੇ ਉਸ ਨੂੰ ਦੇਖਿਆ ਅਤੇ ਉਸ ਨੂੰ ਇਕ ਰੋਲ ਦੀ ਪੇਸ਼ਕਸ਼ ਕੀਤੀ, ਜਿਸਦਾ ਨਾਂ ਬੂਮ ਸੀ ਜੋ ਕਿ ਕੈਟਰੀਨਾ ਦੀ ਪਹਿਲੀ ਫਿਲਮ ਸੀ।
ਫ਼ਿਲਮੀ ਯਾਤਰਾ
ਕੈਟਰੀਨਾ ਕੈਫ ਨੇ ਬਾਲੀਵੁੱਡ ਚ ਹੁਣ ਤੱਕ ਕਈ ਸ਼ਾਨਦਾਰ ਭੂਮਿਕਾਵਾਂ ਨਿਭਾਈਆਂ ਹਨ, ਜਦਕਿ ਕੈਟਰੀਨਾ ਕੈਫ ਦੀਆਂ ਫਿਲਮਾਂ ਦੀ ਸੂਚੀ ਬਹੁਤ ਲੰਬੀ ਹੈ। ਜਿਸ ਚ ਬੈਂਗ ਬੈਂਗ, ਬਾਰ ਬਾਰ ਦੇਖੋ, ਜ਼ਿੰਦਗੀ ਨਾ ਮਿਲੇਗੀ ਦੋਬਾਰਾ, ਅਜਬ ਪ੍ਰੇਮ ਕੀ ਗਜ਼ਬ ਕਹਾਣੀ, ਧੂਮ 3, ਏਕ ਥਾ ਟਾਈਗਰ, ਜਬ ਤਕ ਹੈ ਜਾਨ ਆਦਿ ਸਭ ਤੋਂ ਵਧੀਆ ਫਿਲਮਾਂ ਹਨ।
ਜੋੜੀ
ਵੈਸੇ ਤਾਂ ਪੂਰੀ ਦੁਨੀਆਂ ਦੇ ਨੌਜਵਾਨ ਕੈਟਰੀਨਾ ਕੈਫ ਦੇ ਦੀਵਾਨੇ ਹਨ। ਕੈਟਰੀਨਾ ਕੈਫ ਨੂੰ ਵਿੱਕੀ ਕੌਸ਼ਲ ਨਾਲ ਪਿਆਰ ਹੋ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੇ 9 ਦਸੰਬਰ 2021 ਨੂੰ ਵਿਆਹ ਕਰ ਲਿਆ।
View More Web Stories