ਰਾਣੀ ਮੁਖਰਜੀ ਦੇ ਸਾਹਮਣੇ ਨਹੀਂ ਟਿਕ ਸਕੀ ਕੋਈ ਅਦਾਕਾਰਾ
ਸੁਪਰਹਿੱਟ ਅਦਾਕਾਰਾ
ਬਾਲੀਵੁੱਡ ਦੀ ਮਰਦਾਨੀ ਰਾਣੀ ਮੁਖਰਜੀ 90 ਦੇ ਦਹਾਕੇ ਦੀਆਂ ਸੁਪਰਹਿੱਟ ਅਦਾਕਾਰਾ ਚੋਂ ਇਕ ਹੈ। ਖੂਬਸੂਰਤੀ ਚ ਵੀ ਰਾਣੀ ਕਿਸੇ ਅਦਾਕਾਰਾ ਤੋਂ ਘੱਟ ਨਹੀਂ ਹੈ।
ਚਾਰ ਪੁਰਸਕਾਰ ਜਿੱਤੇ
ਅਦਾਕਾਰੀ ਦੇ ਮਾਮਲੇ ਵਿੱਚ ਰਾਣੀ ਮੁਖਰਜੀ 90 ਦੇ ਦਹਾਕੇ ਦੀਆਂ ਅਦਾਕਾਰਾਂ ਤੋਂ ਅੱਗੇ ਰਹੀ ਹੈ। ਇਹੀ ਕਾਰਨ ਹੈ ਕਿ ਉਹ ਆਪਣੀ ਅਦਾਕਾਰੀ ਦੇ ਦਮ ਤੇ ਚਾਰ ਵਾਰ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਜਿੱਤ ਚੁੱਕੀ ਹੈ।
ਜਨਮ
ਰਾਣੀ ਮੁਖਰਜੀ ਦਾ ਜਨਮ ਮਾਇਆਨਗਰੀ ਮੁੰਬਈ ਚ 21 ਮਾਰਚ 1978 ਨੂੰ ਫਿਲਮੀ ਦੁਨੀਆ ਨਾਲ ਜੁੜੇ ਪਰਿਵਾਰ ਚ ਹੋਇਆ ਸੀ। ਰਾਣੀ ਦੇ ਪਿਤਾ ਰਾਮ ਮੁਖਰਜੀ ਇੱਕ ਫਿਲਮ ਨਿਰਦੇਸ਼ਕ ਸਨ, ਮਾਂ ਕ੍ਰਿਸ਼ਨਾ ਮੁਖਰਜੀ ਇੱਕ ਪਲੇਬੈਕ ਗਾਇਕਾ ਸੀ।
ਅਦਾਕਾਰੀ ਦੀ ਸ਼ੁਰੂਆਤ
ਰਾਣੀ ਨੇ ਆਪਣੇ ਫਿਲਮ ਨਿਰਦੇਸ਼ਕ ਪਿਤਾ ਰਾਮ ਮੁਖਰਜੀ ਦੁਆਰਾ ਨਿਰਦੇਸ਼ਤ ਬੰਗਾਲੀ ਫਿਲਮ ਬਿਆਰ ਫੂਲ (1996) ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਦਾ ਹਿੰਦੀ ਸੰਸਕਰਣ ਰਾਜਾ ਕੀ ਆਏਗੀ ਬਾਰਾਤ (1997) ਸੀ।
ਫਿਲਮਾਂ 'ਚ ਕਦਮ
ਇਹ ਸਾਲ 1996 ਦੀ ਗੱਲ ਹੈ ਜਦੋਂ ਰਾਣੀ ਨੇ ਆਪਣੀ ਮਾਂ ਦੇ ਕਹਿਣ ਤੇ ਫਿਲਮਾਂ ਚ ਕਦਮ ਰੱਖਿਆ ਸੀ। ਫਿਲਮ ਰਾਜਾ ਕੀ ਆਏਗੀ ਬਾਰਾਤ ਤੋਂ ਬਾਅਦ ਰਾਣੀ ਨੂੰ ਆਮਿਰ ਖਾਨ ਸਟਾਰਰ ਅਤੇ ਵਿਕਰਮ ਭੱਟ ਨਿਰਦੇਸ਼ਿਤ ਫਿਲਮ ਗੁਲਾਮ (1998) ਚ ਦੇਖਿਆ ਗਿਆ ਸੀ। ਇਹ ਫਿਲਮ ਸੁਪਰਹਿੱਟ ਰਹੀ ਸੀ।
ਕਰਨ ਜੌਹਰ ਗੈਂਗ
ਇਸ ਤੋਂ ਬਾਅਦ ਕਰਨ ਜੌਹਰ ਦੇ ਗੈਂਗ ਚ ਰਾਣੀ ਮੁਖਰਜੀ ਦੀ ਐਂਟਰੀ ਹੋਈ। ਜਦੋਂ ਕਰਨ ਜੌਹਰ ਦੀ ਕ੍ਰਸ਼ ਟਵਿੰਕਲ ਖੰਨਾ ਨੇ ਫਿਲਮ ਕੁਛ ਕੁਛ ਹੋਤਾ ਹੈ (1998) ਵਿੱਚ ਟੀਨਾ ਮਲਹੋਤਰਾ ਦੀ ਭੂਮਿਕਾ ਨੂੰ ਠੁਕਰਾ ਦਿੱਤਾ, ਤਾਂ ਹਿੱਟ ਭੂਮਿਕਾ ਰਾਣੀ ਨੂੰ ਮਿਲੀ।
ਫਲਾਪ ਫਿਲਮ
ਸਲਮਾਨ ਖਾਨ ਨਾਲ ਰਾਣੀ ਮੁਖਰਜੀ ਦੀ ਪਹਿਲੀ ਫਿਲਮ ਹੈਲੋ ਬ੍ਰਦਰ (1999) ਸੀ, ਜੋ ਫਲਾਪ ਸਾਬਤ ਹੋਈ ਸੀ। ਇਸ ਤੋਂ ਬਾਅਦ ਸਾਲ 2000 ਚ ਰਾਣੀ ਨੇ ਕਈ ਫਿਲਮਾਂ ਕੀਤੀਆਂ ਜੋ ਬਾਕਸ ਆਫਿਸ ਤੇ ਅਸਫਲ ਸਾਬਤ ਹੋਈਆਂ, ਜਿਨ੍ਹਾਂ ਚ ਬਾਦਲ, ਬਿਛੂ ਸ਼ਾਮਲ ਹਨ।
ਹਿੱਟ ਫਿਲਮਾਂ
ਰਾਣੀ ਦੀਆਂ ਹਿੱਟ ਫਿਲਮਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਯੁਵਾ, ਵੀਰ ਜ਼ਾਰਾ, ਬਲੈਕ, ਅਤੇ ਨੋ ਵਨ ਕਿਲਡ ਜੈਸਿਕਾ ਸ਼ਾਮਲ ਹਨ, ਜਿਸ ਲਈ ਉਸ ਨੂੰ ਫਿਲਮਫੇਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
View More Web Stories