ਪੰਜਾਬੀ ਫਿਲਮ ਇੰਡਸਟਰੀ ਦੀ ਮਨਮੋਹਕ ਸੁੰਦਰਤਾ ਤਾਨੀਆ ਬਾਰੇ ਕੁੱਝ ਖਾਸ ਗੱਲਾਂ


2025/04/15 13:56:34 IST

ਮਾਤਾ ਪਿਤਾ

    6 ਮਈ 1993 ਨੂੰ ਝਾਰਖੰਡ ਦੇ ਜਮਸ਼ੇਦਪੁਰ ਵਿੱਚ ਜਨਮੀ ਤਾਨੀਆ ਦੇ ਮਾਤਾ-ਪਿਤਾ ਪੰਜਾਬ ਨਾਲ ਸਬੰਧਤ ਹਨ।

ਅਦਾਕਾਰੀ ਦਾ ਸਫ਼ਰ

    ਤਾਨੀਆ ਨੇ ਪੋਲੀਵੁੱਡ ਵਿੱਚ ਫਿਲਮ ਕਿਸਮਤ ਨਾਲ ਆਪਣੀ ਪਛਾਣ ਬਣਾਈ। ਉਨ੍ਹਾਂ ਸੁਫਨਾ, ਲੇਖਾ ਅਤੇ ਬਾਜਰੇ ਦਾ ਸਿੱਟਾ ਸਮੇਤ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ।

ਬਹੁਪੱਖੀ ਪ੍ਰਤਿਭਾ

    ਤਾਨੀਆ ਇੱਕ ਬਹੁਪੱਖੀ ਅਦਾਕਾਰਾ ਵਜੋਂ ਜਾਣੀ ਜਾਂਦੀ ਹੈ। ਉਨ੍ਹਾਂ ਨੂੰ ਦਿ ਆਈਕੋਨਿਕ ਪੰਜਾਬੀ ਅਵਾਰਡਜ਼ 2025 ਵਿੱਚ ਸਭ ਤੋਂ ਬਹੁਪੱਖੀ ਅਦਾਕਾਰਾ ਦਾ ਪੁਰਸਕਾਰ ਦਿੱਤਾ ਗਿਆ ਹੈ।

ਵਿਦਿਅਕ ਪਿਛੋਕੜ

    ਤਾਨੀਆ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਤੋਂ ਪੜ੍ਹਾਈ ਕੀਤੀ। ਉਨ੍ਹਾਂ ਮੈਡੀਕਲ ਦਾਖਲਾ ਪ੍ਰੀਖਿਆ ਵੀ ਦਿੱਤੀ ਸੀ, ਪਰ ਉਨ੍ਹਾਂ ਅਦਾਕਾਰੀ ਨੂੰ ਆਪਣੇ ਕਰੀਅਰ ਵਜੋਂ ਚੁਣਿਆ।

ਥੀਏਟਰ ਦਾ ਤਜਰਬਾ

    ਤਾਨੀਆ ਵੀ ਇੱਕ ਥੀਏਟਰ ਕਲਾਕਾਰ ਹੈ ਅਤੇ ਉਹ ਵਿਧੀਗਤ ਅਦਾਕਾਰੀ ਵਿੱਚ ਵਿਸ਼ਵਾਸ ਰੱਖਦੀ ਹੈ।

ਲੱਖਾਂ ਲੋਕਾਂ ਨੂੰ ਬਣਾਇਆ ਦੀਵਾਨਾ

    ਤਾਨੀਆ ਨੇ ਆਪਣੀ ਅਦਾਕਾਰੀ, ਸੁੰਦਰਤਾ ਅਤੇ ਪਿਆਰੀ ਮੁਸਕਰਾਹਟ ਨਾਲ ਲੱਖਾਂ ਲੋਕਾਂ ਨੂੰ ਦੀਵਾਨਾ ਬਣਾਇਆ ਹੈ।

ਵਿਆਹ ਤੋਂ ਬਚਣ ਲਈ ਘਰੋਂ ਭੱਜੀ

    ਤਾਨੀਆਂ ਤੇ ਵਿਆਹ ਲਈ ਉਸਦਾ ਪਰਿਵਾਰ ਦਬਾਅ ਪਾ ਰਿਹਾ ਸੀ। ਅਜਿਹੀ ਸਥਿਤੀ ਵਿੱਚ, ਤਾਨੀਆ ਭਾਰਤ ਛੱਡ ਕੇ ਕੈਨੇਡਾ ਭੱਜ ਗਈ ਸੀ।

View More Web Stories