ਅਦਾਕਾਰ ਸ਼ਰਧਾ ਕਪੂਰ ਦੇ ਜੀਵਨ ਬਾਰੇ ਕੁੱਝ ਖ਼ਾਸ ਗੱਲਾਂ
ਪਰਿਵਾਰ
ਸ਼ਰਧਾ ਕਪੂਰ ਇੱਕ ਅਦਾਕਾਰ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਨ੍ਹਾਂ ਦੇ ਪਿਤਾ ਸ਼ਕਤੀ ਕਪੂਰ ਵੀ ਇੱਕ ਮਸ਼ਹੂਰ ਅਦਾਕਾਰ ਹਨ। ਉਨ੍ਹਾਂ ਦੀ ਮਾਂ ਸ਼ਿਵਾਂਗੀ ਕਪੂਰ ਇੱਕ ਘਰੇਲੂ ਔਰਤ ਹੈ।
ਸਿੱਖਿਆ
ਸ਼ਰਧਾ ਕਪੂਰ ਨੇ ਆਪਣੀ ਪੜ੍ਹਾਈ ਅਮਰੀਕਨ ਸਕੂਲ ਆਫ਼ ਬੰਬੇ ਤੋਂ ਪੂਰੀ ਕੀਤੀ।
ਅਦਾਕਾਰੀ ਕਰੀਅਰ
ਸ਼ਰਧਾ ਕਪੂਰ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ 2010 ਵਿੱਚ ਫਿਲਮ ਤੀਨ ਪੱਤੀ ਨਾਲ ਕੀਤੀ ਸੀ। ਉਨ੍ਹਾਂ 2011 ਵਿੱਚ ਲਵ ਕਾ ਦ ਐਂਡ ਵਿੱਚ ਆਪਣੀ ਪਹਿਲੀ ਮੁੱਖ ਭੂਮਿਕਾ ਨਿਭਾਈ ਸੀ।
ਮਸ਼ਹੂਰ ਫ਼ਿਲਮਾਂ
ਉਨ੍ਹਾਂ ਆਸ਼ਿਕੀ 2, ਏਬੀਸੀਡੀ 2, ਬਾਗੀ, ਹਾਫ ਗਰਲਫ੍ਰੈਂਡ, ਸਤ੍ਰੀ ਅਤੇ ਸਾਹੋ ਵਰਗੀਆਂ ਕਈ ਮਸ਼ਹੂਰ ਫਿਲਮਾਂ ਵਿੱਚ ਕੰਮ ਕੀਤਾ ਹੈ।
ਸੰਗੀਤ
ਸ਼ਰਧਾ ਕਪੂਰ ਨੂੰ ਸੰਗੀਤ ਦਾ ਵੀ ਸ਼ੌਕ ਹੈ। ਉਨ੍ਹਾਂ ਰੌਕ ਆਨ 2 ਵਿੱਚ ਇੱਕ ਗੀਤ ਵੀ ਗਾਇਆ ਸੀ।
ਨਿੱਜੀ ਜ਼ਿੰਦਗੀ
ਸ਼ਰਧਾ ਕਪੂਰ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਉਹ ਵਿਆਹ ਵਿੱਚ ਵਿਸ਼ਵਾਸ ਰੱਖਦੀ ਹੈ, ਪਰ ਉਹ ਅਜੇ ਵਿਆਹ ਕਰਨ ਲਈ ਤਿਆਰ ਨਹੀਂ ਹੈ।
View More Web Stories