ਹਰੇ ਅਗੂੰਰਾਂ ਨਾਲੋਂ ਵੱਧ ਫ਼ਾਇਦੇਮੰਦ ਹਨ ਕਾਲੇ ਅੰਗੂਰ


2024/03/30 13:51:42 IST

ਪੌਸ਼ਟਿਕ ਤੱਤ

    ਕਾਲੇ ਅੰਗੂਰਾਂ ਵਿਚ ਪਾਣੀ ਦੀ ਮਾਤਰਾਂ ਵਧੇਰੇ ਪਾਈ ਜਾਂਦੀ ਹੈ। ਇਨ੍ਹਾਂ ਵਿਚ ਲਗਭਗ 82 ਫੀਸਦੀ ਪਾਣੀ ਹੁੰਦਾ ਹੈ। ਕਾਲੇ ਅੰਗੂਰਾਂ ਵਿਚ ਪੋਟਾਸ਼ੀਅਮ, ਮੈਂਗਨੀਜ਼, ਵਿਟਾਮਿਨ ਸੀ, ਵਿਟਾਮਿਨ ਕੇ, ਕਾਪਰ, ਫਾਸਫੋਰਸ, ਮੈਗਨੀਸ਼ੀਅਮ, ਕਾਰਬੋਹਾਈਡਰੇਟ ਆਦਿ ਤੱਤ ਮੌਜੂਦ ਹੁੰਦੇ ਹਨ।

ਇਮਿਊਨਿਟੀ

    ਕਾਲੇ ਅੰਗੂਰਾਂ ਵਿਚ ਚੰਗੀ ਸਿਹਤ ਲਈ ਲੋੜੀਂਦੇ ਪੌਸ਼ਕ ਤੱਤਾਂ ਦੀ ਭਰਪੂਰ ਮਾਤਰਾਂ ਪਾਈ ਜਾਂਦੀ ਹੈ। ਇਹ ਸਰੀਰ ਦੀ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ। ਚੰਗੀ ਇਮਿਊਨਿਟੀ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ।

ਐਂਟੀਆਕਸੀਡੈਂਟ ਤੱਤ

    ਕਾਲੇ ਅੰਗੂਰਾਂ ਦੇ ਵਿਚ ਚੰਗੇ ਐਂਟੀਆਕਸੀਡੈਂਟ ਤੱਤ ਪਾਏ ਜਾਂਦੇ ਹਨ। ਇਹ ਤੱਤ ਦਿਲ ਲਈ ਬਹੁਤ ਫ਼ਾਇਦੇਮੰਦ ਹਨ। ਇਨ੍ਹਾਂ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ ਦਾ ਪੱਧਰ ਕੰਟਰੌਲ ਰਹਿੰਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।

ਸੈੱਲਾਂ ਨੂੰ ਕਰੇ ਮਜਬੂਤ

    ਕਈ ਤਰ੍ਹਾਂ ਦੇ ਅਧਿਐਨਾਂ ਵਿਚ ਪਾਇਆ ਗਿਆ ਹੈ ਕਿ ਕਾਲੇ ਅੰਗੂਰ ਖਾਣ ਨਾਲ ਕੈਂਸਰ ਦਾ ਖ਼ਤਰਾ ਘੱਟ ਹੁੰਦਾ ਹੈ। ਇਸਦੇ ਨਾਲ ਹੀ ਇਹ ਸੈੱਲਾਂ ਨੂੰ ਮਜਬੂਤ ਕਰਦਾ ਹੈ ਅਤੇ ਕੈਂਸਰ ਨਾਲ ਲੜਨ ਲਈ ਸਮਰੱਥਾਂ ਪ੍ਰਦਾਨ ਕਰਦੇ ਹਨ।

ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ

    ਸ਼ੂਗਰ ਦੇ ਮਰੀਜ਼ਾਂ ਲਈ ਵੀ ਕਾਲੇ ਅੰਗੂਰਾਂ ਨੂੰ ਚੰਗਾ ਮੰਨਿਆ ਜਾਂਦਾ ਹੈ। ਇਨ੍ਹਾਂ ਵਿਚ ਐਂਟੀ-ਡਾਇਬੀਟਿਕ ਤੱਤ ਮੌਜੂਦ ਹੁੰਦੇ ਹਨ, ਜੋ ਕਿ ਖੂਨ ਵਿਚ ਸ਼ੂਗਰ ਦੇ ਪੱਧਰ ਨੂੰ ਨਿਯਮਿਤ ਰੱਖਦੇ ਹਨ ਅਤੇ ਇਹ ਸਰੀਰ ਵਿਚ ਇਨਸੁਲਿਨ ਦਾ ਪੱਧਰ ਵੀ ਨਹੀਂ ਵਧਣ ਦਿੰਦੇ।

ਅੱਖਾਂ ਲਈ ਵਧੀਆ

    ਕਾਲੇ ਅੰਗੂਰਾਂ ਦਾ ਸੇਵਨ ਅੱਖਾਂ ਲਈ ਵੀ ਬਹੁਤ ਫ਼ਇਦੇਮੰਦ ਹੈ। ਇਨ੍ਹਾਂ ਦੇ ਸੇਵਨ ਨਾਲ ਨਜ਼ਰ ਦੀਆਂ ਸਮੱਸਿਆਵਾਂ ਘੱਟ ਹੋਣਗੀਆਂ। ਕਮਜ਼ੋਰ ਨਜ਼ਰ ਦੀ ਸਮੱਸਿਆ ਦੂਰ ਹੋਵੇਗੀ ਅਤੇ ਅੱਖਾਂ ਦੀ ਰੌਸ਼ਨੀ ਵਿਚ ਸੁਧਾਰ ਆਵੇਗਾ।

ਵਾਲਾਂ ਲਈ ਵੀ ਲਾਭਦਾਇਕ

    ਕਾਲੇ ਅੰਗੂਰਾਂ ਨੂੰ ਸਕਿਨ ਤੇ ਵਾਲਾਂ ਲਈ ਵੀ ਲਾਭਦਾਇਕ ਮੰਨਿਆ ਜਾਂਦਾ ਹੈ। ਇਨ੍ਹਾਂ ਦੇ ਸੇਵਨ ਨਾਲ ਵਾਲ ਮਜ਼ਬੂਤ ਤੇ ਲੰਮੇ ਹੁੰਦੇ ਹਨ। ਇਸਦੇ ਨਾਲ ਹੀ ਸਕਿਨ ਦੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ।

View More Web Stories