ਚੰਗੀ ਨੀਂਦ ਲੈਣ 'ਚ ਮਦਦਗਾਰ ਨੇ ਇਹ ਭੋਜਨ ਪਦਾਰਥ


2023/12/21 18:12:45 IST

ਨੀਂਦ ਬਹੁਤ ਜ਼ਰੂਰੀ

    ਰਾਤ ਦੀ ਨੀਂਦ ਸਿਹਤ ਲਈ ਬਹੁਤ ਜ਼ਰੂਰੀ ਹੈ। ਪਰ ਕਈ ਵਾਰ ਅਸੀਂ ਚੰਗੀ ਤਰ੍ਹਾਂ ਸੌਂ ਨਹੀਂ ਪਾਉਂਦੇ, ਜੋ ਸਾਡੀ ਸਿਹਤ ਲਈ ਕਾਫੀ ਨੁਕਸਾਨਦੇਹ ਹੋ ਸਕਦਾ ਹੈ। 

ਕਮੀ ਦੇ ਕਈ ਕਾਰਨ 

    ਨੀਂਦ ਦੀ ਕਮੀ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਤਣਾਅ, ਕੋਈ ਬਿਮਾਰੀ ਜਾਂ ਖਰਾਬ ਜੀਵਨ ਸ਼ੈਲੀ। 

ਸਿਹਤ ਲਈ ਨੁਕਸਾਨਦੇਹ 

    ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ। ਨੀਂਦ ਦੀ ਕਮੀ ਨਾ ਸਿਰਫ਼ ਸਾਡੀ ਸਰੀਰਕ ਸਿਹਤ ਲਈ, ਸਗੋਂ ਸਾਡੀ ਮਾਨਸਿਕ ਸਿਹਤ ਲਈ ਵੀ ਨੁਕਸਾਨਦੇਹ ਹੈ। 

ਰੋਜ਼ 8 ਘੰਟੇ ਨੀਂਦ ਲਓ

    ਰੋਜ਼ 8 ਘੰਟੇ ਦੀ ਨੀਂਦ ਲਓ। ਕੁਝ ਭੋਜਨ ਤੁਹਾਨੂੰ ਚੰਗੀ ਨੀਂਦ ਲੈਣ ਵਿੱਚ ਮਦਦ ਕਰ ਸਕਦੇ ਹਨ।

ਬਦਾਮ

    ਬਦਾਮ ਮੇਲੇਟੋਨਿਨ ਦਾ ਚੰਗਾ ਸਰੋਤ ਹੈ, ਜੋ ਨੀਂਦ ਨੂੰ ਨਿਯਮਤ ਕਰਦਾ ਹੈ। ਇਸ ਚ ਮੈਗਨੀਸ਼ੀਅਮ ਵੀ ਹੈ, ਜੋ ਇਨਸੌਮਨੀਆ ਦੀ ਸਮੱਸਿਆ ਨੂੰ ਘੱਟ ਕਰ ਸਕਦਾ ਹੈ। 

ਕੀਵੀ

    ਕੀਵੀ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜੋ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਚ ਕਈ ਅਜਿਹੇ ਤੱਤ ਹਨ, ਜੋ ਚੰਗੀ ਨੀਂਦ ਲੈਣ ਚ ਮਦਦ ਕਰਦੇ ਹਨ। 

ਅਖਰੋਟ

    ਅਖਰੋਟ ਖਾਣ ਨਾਲ ਚੰਗੀ ਨੀਂਦ ਆਉਂਦੀ ਹੈ। ਇਸ ਚ ਮੇਲਾਟੋਨਿਨ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ। ਜਿਸ ਕਾਰਨ ਇਹ ਚੰਗੀ ਨੀਂਦ ਲੈਣ ਚ ਮਦਦ ਕਰਦਾ ਹੈ।

ਕੈਮੋਮਾਈਲ ਚਾਹ

    ਚੰਗੀ ਨੀਂਦ ਲਈ ਕੈਮੋਮਾਈਲ ਚਾਹ ਦੀ ਵਰਤੋਂ ਲੰਬੇ ਸਮੇਂ ਤੋਂ ਕੀਤੀ ਜਾਂਦੀ ਹੈ। ਇਸ ਚ ਅਜਿਹਾ ਤੱਤ ਪਾਇਆ ਜਾਂਦਾ ਹੈ, ਜਿਸ ਨਾਲ ਨੀਂਦ ਆਸਾਨੀ ਨਾਲ ਆਉਂਦੀ ਹੈ।  

ਕੇਲਾ

    ਕੇਲੇ ਵਿੱਚ ਮੈਗਨੀਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਚੰਗੀ ਨੀਂਦ ਲੈਣ ਵਿੱਚ ਮਦਦਗਾਰ ਹੋ ਸਕਦਾ ਹੈ। ਇਸ ਚ ਟ੍ਰਿਪਟੋਫੈਨ ਵੀ ਪਾਇਆ ਜਾਂਦਾ ਹੈ।

View More Web Stories