ਜ਼ੁਕਾਮ ਲਈ ਰਾਮਬਾਣ ਹੈ ਹਿੰਗ, ਜਾਣੋ ਹੋਰ ਫਾਇਦੇ
ਪੇਟ ਦੀਆਂ ਸਮੱਸਿਆਵਾਂ
ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਨਾਲ ਲੜਨ ਚ ਹਿੰਗ ਨੂੰ ਕਾਰਗਰ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਇਹ ਕਈ ਬੀਮਾਰੀਆਂ ਨਾਲ ਲੜਨ ਚ ਵੀ ਫਾਇਦੇਮੰਦ ਹੈ। ਹਿੰਗ ਅਸਲ ਵਿਚ ਫੇਰੂਲਾ ਫੋਟੀਡਾ ਨਾਂ ਦੇ ਪੌਦੇ ਦਾ ਰਸ ਹੈ ਜਿਸ ਨੂੰ ਸੁਕਾ ਕੇ ਬਣਾਇਆ ਜਾਂਦਾ ਹੈ।
ਪਾਚਨ ਨੂੰ ਸਿਹਤਮੰਦ ਰੱਖੇ
ਜਿਨ੍ਹਾਂ ਲੋਕਾਂ ਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਬਜ਼, ਗੈਸ ਆਦਿ ਰਹਿੰਦੀਆਂ ਹਨ, ਉਨ੍ਹਾਂ ਲਈ ਹਿੰਗ ਇੱਕ ਰਾਮਬਾਣ ਹੈ। ਅਜਿਹੇ ਚ ਲੋਕਾਂ ਨੂੰ ਹਿੰਗ ਦਾ ਪਾਣੀ ਪੀਣ ਨਾਲ ਕਾਫੀ ਫਾਇਦਾ ਹੋ ਸਕਦਾ ਹੈ।
ਖੰਘ ਤੋਂ ਰਾਹਤ ਦਿਵਾਏ
ਮੌਸਮ ਵਿੱਚ ਤਬਦੀਲੀ ਕਾਰਨ ਜ਼ੁਕਾਮ, ਖੰਘ ਅਤੇ ਬਲਗਮ ਤੋਂ ਰਾਹਤ ਦਿਵਾਉਣ ਵਿੱਚ ਹਿੰਗ ਤੁਹਾਡੀ ਮਦਦ ਕਰ ਸਕਦੀ ਹੈ। ਇਸ ਦੇ ਲਈ ਪਾਣੀ ਚ ਹੀਂਗ ਮਿਲਾ ਕੇ ਗਾੜ੍ਹਾ ਪੇਸਟ ਬਣਾ ਲਓ ਅਤੇ ਇਸ ਦੀ ਛਾਤੀ ਤੇ ਮਾਲਿਸ਼ ਕਰਨ ਨਾਲ ਖੰਘ ਤੋਂ ਰਾਹਤ ਮਿਲਦੀ ਹੈ।
ਬਲੱਡ ਸ਼ੂਗਰ ਕੰਟਰੋਲ ਕਰੇ
ਰੋਜ਼ਾਨਾ ਹਿੰਗ ਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ਚ ਰਹਿੰਦਾ ਹੈ। ਤੁਸੀਂ ਇਸ ਨੂੰ ਪਾਣੀ ਨਾਲ ਖਾ ਸਕਦੇ ਹੋ।
ਸੋਜ ਤੋਂ ਰਾਹਤ
ਹਿੰਗ ਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ, ਜੋ ਸਰੀਰ ਚ ਸੋਜ ਨੂੰ ਘੱਟ ਕਰਨ ਚ ਮਦਦ ਕਰਦੇ ਹਨ। ਗਠੀਆ ਰੋਗੀਆਂ ਨੂੰ ਇਸ ਦਾ ਬਹੁਤ ਫਾਇਦਾ ਹੋ ਸਕਦਾ ਹੈ।
ਬਲੱਡ ਪ੍ਰੈਸ਼ਰ ਲਈ ਫਾਇਦੇਮੰਦ
ਹਿੰਗ ਦਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਵੀ ਕੰਟਰੋਲ ਚ ਰਹਿੰਦਾ ਹੈ। ਇਸ ਵਿਚ ਮੌਜੂਦ ਮਿਸ਼ਰਣ ਸਰੀਰ ਨੂੰ ਦਿਲ ਦੇ ਰੋਗਾਂ ਤੋਂ ਵੀ ਬਚਾਉਂਦੇ ਹਨ।
View More Web Stories