ਡਾਈਟਿੰਗ ਨਾਲ ਨਹੀਂ ਸਗੋਂ ਇਨ੍ਹਾਂ ਸਬਜ਼ੀਆਂ ਦਾ ਜੂਸ ਪੀ ਕੇ ਤੇਜ਼ੀ ਨਾਲ ਘਟਾਓ ਭਾਰ


2024/03/18 13:24:27 IST

ਡਾਈਟਿੰਗ

    ਜ਼ਿਆਦਾਤਰ ਲੋਕ ਭਾਰ ਘਟਾਉਣ ਲਈ ਡਾਈਟਿੰਗ ਦਾ ਤਰੀਕਾ ਅਪਣਾਉਂਦੇ ਹਨ ਪਰ ਭੁੱਖੇ ਰਹਿਣਾ ਭਾਰ ਘਟਾਉਣ ਦਾ ਬਿਲਕੁਲ ਵੀ ਸਹੀ ਤਰੀਕਾ ਨਹੀਂ ਹੈ।

ਖਾਣ ਤੇ ਕੰਟਰੋਲ

    ਇਸ ਨਾਲ ਲਾਲਸਾ ਹੋਰ ਵੀ ਵੱਧ ਜਾਂਦੀ ਹੈ ਤੇ ਫਿਰ ਜਦੋਂ ਤੁਸੀਂ ਇਸ ਤੇ ਕਾਬੂ ਨਹੀਂ ਰੱਖਦੇ ਤਾਂ ਜੋ ਵੀ ਹੱਥ ਆਉਂਦਾ ਹੈ, ਖਾ ਕੇ ਪੇਟ ਭਰਨ ਦੀ ਕੋਸ਼ਿਸ਼ ਕਰਦੇ ਹੋ।

ਫਲਾਂ ਦਾ ਜੂਸ

    ਪੇਟ ਦੀ ਚਰਬੀ ਨੂੰ ਘੱਟ ਕਰਨ ਦਾ ਵਧੀਆ ਤਰੀਕਾ ਹੈ ਫਲਾਂ ਤੇ ਸਬਜ਼ੀਆਂ ਦਾ ਜੂਸ ਪੀਣਾ।

ਲੌਕੀ ਦਾ ਜੂਸ

    ਲੌਕੀ ਵਿਚ ਵਿਟਾਮਿਨ ਏ, ਬੀ ਅਤੇ ਸੀ ਦੇ ਨਾਲ-ਨਾਲ ਕਈ ਹੋਰ ਜ਼ਰੂਰੀ ਖਣਿਜ ਵੀ ਪਾਏ ਜਾਂਦੇ ਹਨ, ਜਿਸ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਤੇ ਪੇਟ ਦੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ।

ਪਾਲਕ ਦਾ ਜੂਸ

    ਪਾਲਕ ਕਈ ਤਰ੍ਹਾਂ ਦੇ ਪੋਸ਼ਕ ਤੱਤਾਂ ਨਾਲ ਭਰਪੂਰ ਫਾਇਦੇਮੰਦ ਸਬਜ਼ੀ ਹੈ, ਇਸ ਨੂੰ ਖਾਣ ਜਾਂ ਇਸ ਦਾ ਜੂਸ ਪੀਣ ਨਾਲ ਪੇਟ ਲੰਬੇ ਸਮੇਂ ਤਕ ਭਰਿਆ ਰਹਿੰਦਾ ਹੈ। ਪਾਲਕ ਚ ਵਿਟਾਮਿਨ, ਖਣਿਜ, ਪ੍ਰੋਟੀਨ ਅਤੇ ਫਾਈਬਰ ਮੌਜੂਦ ਹੁੰਦੇ ਹਨ।

ਖੀਰੇ ਦਾ ਜੂਸ

    ਗਰਮੀਆਂ ਵਿਚ ਖੀਰਾ ਖਾਣ ਨਾਲ ਪੇਟ ਤੇ ਸਰੀਰ ਦੋਵੇਂ ਠੰਢੇ ਰਹਿੰਦੇ ਹਨ। ਖੀਰੇ ਦੇ ਜੂਸ ਵਿਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਇਸ ਦਾ ਜੂਸ ਪੀਣ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ, ਪਾਚਨ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਤੇ ਭਾਰ ਵੀ ਕੰਟਰੋਲ ਚ ਰਹਿੰਦਾ ਹੈ।

ਗਾਜਰ ਦਾ ਜੂਸ

    ਲਗਭਗ ਹਰ ਮੌਸਮ ਵਿਚ ਉਪਲੱਬਧ ਗਾਜਰ ਫਾਈਬਰ, ਵਿਟਾਮਿਨ ਅਤੇ ਹੋਰ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਗਾਜਰ ਵਿਚ ਪੈਕਟਿਨ ਹੁੰਦਾ ਹੈ, ਜੋ ਘੁਲਣਸ਼ੀਲ ਫਾਈਬਰ ਹੁੰਦਾ ਹੈ। ਇਹ ਸਰੀਰ ਵਿਚ ਬਲੱਡ ਸ਼ੂਗਰ ਨੂੰ ਘੱਟ ਕਰਦਾ ਹੈ ਤੇ ਸ਼ੂਗਰ ਵਰਗੀਆਂ ਸਮੱਸਿਆਵਾਂ ਦੇ ਖਤਰੇ ਨੂੰ ਘੱਟ ਕਰਦਾ ਹੈ।

View More Web Stories