ਖੰਡ ਹੈ ਤੁਹਾਡੀ ਸਿਹਤ ਦੀ ਦੁਸ਼ਮਣ,ਕਈ ਬਿਮਾਰੀਆਂ ਨੂੰ ਦਿੰਦੀ ਹੈ ਸੱਦਾ


2024/03/28 13:02:00 IST

ਸ਼ੂਗਰ

  ਸਰੀਰ ਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਨਸੁਲਿਨ ਦਾ ਪੱਧਰ ਪ੍ਰਭਾਵਿਤ ਹੋ ਸਕਦਾ ਹੈ। ਇਨਸੁਲਿਨ ਦੀ ਮਾਤਰਾ ਘੱਟ ਹੋਣ ਕਾਰਨ ਬਲੱਡ ਸ਼ੂਗਰ ਦਾ ਪੱਧਰ ਵਧਣ ਲੱਗਦਾ ਹੈ, ਜਿਸ ਕਾਰਨ ਟਾਈਪ-2 ਡਾਇਬਟੀਜ਼ ਦਾ ਖ਼ਤਰਾ ਵੱਧ ਜਾਂਦਾ ਹੈ।

ਸੋਜ ਵਧਣਾ

  ਡਾਈਟ ਚ ਖੰਡ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਸਰੀਰ ਚ ਸੋਜ ਵਧ ਜਾਂਦੀ ਹੈ। ਵਧਦੀ ਸੋਜ ਕਾਰਨ ਕਈ ਘਾਤਕ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।

ਭਾਰ ਵਧਣਾ

  ਖੰਡ ਦਾ ਜ਼ਿਆਦਾ ਸੇਵਨ ਕਰਨ ਨਾਲ ਸਰੀਰ ਦੀ ਕੈਲੋਰੀ ਦੀ ਮਾਤਰਾ ਵਧਣ ਲੱਗਦੀ ਹੈ। ਕੈਲੋਰੀ ਦੀ ਵਰਤੋਂ ਕਰਨ ਨਾਲ ਸਾਡਾ ਸਰੀਰ ਊਰਜਾ ਪੈਦਾ ਕਰਦਾ ਹੈ ਪਰ ਜੇਕਰ ਇਸ ਦੀ ਮਾਤਰਾ ਜ਼ਰੂਰਤ ਤੋਂ ਜ਼ਿਆਦਾ ਹੋ ਜਾਵੇ ਤਾਂ ਇਹ ਚਰਬੀ ਦੇ ਰੂਪ ਚ ਸਰੀਰ ਚ ਜਮ੍ਹਾ ਹੋਣ ਲੱਗਦੀ ਹੈ, ਜਿਸ ਕਾਰਨ ਭਾਰ ਵਧਣ ਦਾ ਖਤਰਾ ਰਹਿੰਦਾ ਹੈ।

ਹਾਈ ਬਲੱਡ ਪ੍ਰੈਸ਼ਰ

  ਸ਼ੂਗਰ ਸੋਜ ਨੂੰ ਵਧਾਉਂਦੀ ਹੈ, ਜੋ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣਦੀ ਹੈ। ਹਾਈਪਰਟੈਨਸ਼ਨ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਸ਼ੂਗਰ ਲੈਵਲ ਵਧਣ ਨਾਲ ਸਰੀਰ ਜ਼ਿਆਦਾ ਇਨਸੁਲਿਨ ਛੱਡਦਾ ਹੈ, ਜਿਸ ਕਾਰਨ ਖੂਨ ਦੀਆਂ ਨਾੜੀਆਂ ਸਖਤ ਹੋਣ ਲੱਗਦੀਆਂ ਹਨ।

ਦਿਲ ਦੇ ਰੋਗ

  ਜ਼ਿਆਦਾ ਖੰਡ ਖਾਣ ਨਾਲ ਸੋਜ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਭਾਰ ਵਧਣ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ

ਖਰਾਬ ਨੀਂਦ

  ਜ਼ਿਆਦਾ ਖੰਡ ਦੇ ਕਾਰਨ ਊਰਜਾ ਦਾ ਪੱਧਰ ਵੱਧ ਜਾਂਦਾ ਹੈ, ਜਿਸ ਨੂੰ ਸ਼ੂਗਰ ਰਸ਼ ਕਿਹਾ ਜਾਂਦਾ ਹੈ। ਇਸ ਕਾਰਨ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ। ਇਸ ਕਾਰਨ ਤੁਸੀਂ ਅਗਲੇ ਦਿਨ ਬਹੁਤ ਥਕਾਵਟ ਮਹਿਸੂਸ ਕਰਦੇ ਹੋ।

ਫੈਟੀ ਲਿਵਰ

  ਖੰਡ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਲਿਵਰ ਚ ਫੈਟ ਜਮ੍ਹਾ ਹੋਣ ਲੱਗਦੀ ਹੈ, ਜਿਸ ਕਾਰਨ ਗੈਰ-ਅਲਕੋਹਲ ਵਾਲੀ ਫੈਟੀ ਲਿਵਰ ਦੀ ਸਮੱਸਿਆ ਹੋ ਸਕਦੀ ਹੈ। ਫੈਟੀ ਲਿਵਰ ਜਿਗਰ ਦੇ ਸਾਧਾਰਨ ਕੰਮ ਵਿੱਚ ਵਿਘਨ ਪੈਦਾ ਕਰ ਸਕਦਾ ਹੈ।

View More Web Stories