ਖੂਬਸੂਰਤ ਵਾਲਾਂ ਲਈ ਕਰੋ ਇਨ੍ਹਾਂ ਤਰੀਕਿਆਂ ਨਾਲ ਆਂਵਲੇ ਦੀ ਵਰਤੋਂ
ਡੈਂਡਰਫ ਘਟਾਵੇ
ਆਂਵਲਾ ਵਾਲਾਂ ਦੇ ਝੜਨ ਨੂੰ ਕੰਟਰੋਲ ਕਰਨ ਤੋਂ ਲੈ ਕੇ ਡੈਂਡਰਫ ਨੂੰ ਘੱਟ ਕਰਨ ਤਕ ਵਾਲਾਂ ਨੂੰ ਫਾਇਦਾ ਪਹੁੰਚਾ ਸਕਦਾ ਹੈ। ਜਦਕਿ ਇਸ ਸਹੀ ਤਰੀਕੇ ਨਾਲ ਇਸ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇੱਥੇ ਅਸੀਂ ਵਾਲਾਂ ਦੇ ਵਾਧੇ ਲਈ ਆਂਵਲੇ ਦੀ ਵਰਤੋਂ ਦੇ ਕੁਝ ਤਰੀਕੇ ਦੱਸ ਰਹੇ ਹਾਂ, ਜਿਸ ਨਾਲ ਤੁਹਾਡੇ ਵਾਲਾਂ ਨੂੰ ਫਾਇਦਾ ਮਿਲੇਗਾ।
ਆਂਵਲੇ ‘ਤੇ ਨਿੰਬੂ ਦਾ ਰਸ
1 ਵੱਡਾ ਚਮਚ ਆਂਵਲੇ ਤੇ ਨਿੰਬੂ ਦੇ ਰਸ ਨੂੰ ਮਿਲਾਓ। ਇਸ ਦੀ ਕਰੀਬ 5 ਮਿੰਟ ਤਕ ਮਸਾਜ ਕਰੋ ਤੇ ਫਿਰ 10 ਮਿੰਟ ਤਕ ਰੱਖਣ ਤੋਂ ਬਾਅਦ ਆਪਣੇ ਵਾਲਾਂ ਨੂੰ ਧੋ ਲਓ। ਤੁਸੀਂ ਇਸ ਤਰੀਕੇ ਨੂੰ ਹਫ਼ਤੇ ਚ ਦੋ ਵਾਰ ਕਰ ਸਕਦੇ ਹੋ।
ਆਂਵਲਾ ‘ਤੇ ਸ਼ਿਕਾਕਾਈ
ਦੋਹਾਂ ਸਮੱਗਰੀਆਂ ਨੂੰ ਬਰਾਬਰ ਮਾਤਰਾ ਚ ਲਓ ਤੇ ਗਾੜ੍ਹਾ ਤੇ ਸਾਫਟ ਪੇਸਟ ਬਣਾ ਲਓ। ਇਸ ਨੂੰ ਵਾਲਾਂ ਚ ਲਗਾਓ ਤੇ ਅਗਲੇ 30-40 ਮਿੰਟ ਤਕ ਲੱਗਾ ਰਹਿਣ ਦਿਓ ਤੇ ਬਾਅਦ ਚ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲਓ।
ਆਂਵਲਾ ‘ਤੇ ਕੜ੍ਹੀ ਪੱਤਾ
1/4 ਕੱਪ ਕੱਟਿਆ ਹੋਇਆ ਆਂਵਲਾ ਤੇ ਕੜ੍ਹੀ ਪੱਤੇ ਲਓ। ਹੁਣ ਇਨ੍ਹਾਂ ਨੂੰ ਨਾਰੀਅਲ ਤੇਲ ਚ ਓਬਾਲ ਲਓ। ਜਦੋਂ ਤੇਲ ਚੰਗੀ ਤਰ੍ਹਾਂ ਓਬਲ ਜਾਵੇ ਤਾਂ ਇਸ ਚ ਆਂਵਲਾ ਤੇ ਕੜ੍ਹੀ ਪੱਤਾ ਕੱਢ ਦਿਓ। ਗਰਮ ਤੇਲ ਨੂੰ ਛਾਣ ਕੇ ਸਿਰ ਚ ਮਾਲਿਸ਼ ਕਰੋ। ਇਸ ਨੂੰ 20-30 ਮਿੰਟ ਤਕ ਰੱਖੋ ਤੇ ਫਿਰ ਵਾਲ ਧੋ ਲਓ।
ਆਂਵਲਾ ‘ਤੇ ਦਹੀਂ
ਇਸ ਨੂੰ ਬਣਾਉਣ ਲਈ 2 ਚਮਚ ਆਂਵਲੇ ਪਾਊਡਰ ਨੂੰ ਪਾਣੀ ਚ ਮਿਲਾ ਕੇ ਪੇਸਟ ਬਣਾ ਲਓ ਫਿਰ ਇਸ ਚ 2 ਚਮਚ ਦਹੀਂ ਤੇ 1 ਚਮਚ ਸ਼ਹਿਦ ਮਿਲਾਓ। ਹੁਣ ਇਸ ਨੂੰ ਵਾਲਾਂ ਤੇ ਲਗਾਓ ਤੇ ਧੋਣ ਤੋਂ ਪਹਿਲਾਂ ਇਸ ਨੂੰ 30 ਮਿੰਟ ਤਕ ਲੱਗਿਆ ਰਹਿਣ ਦਿਓ।
ਆਂਵਲਾ ਤੇਲ
ਵਾਲਾਂ ਦੇ ਵਾਧੇ ਲਈ ਤੁਸੀਂ ਗਰਮ ਆਂਵਲੇ ਦੇ ਤੇਲ ਨਾਲ ਆਪਣੇ ਸਿਰ ਦੀ ਮਾਲਿਸ਼ ਕਰ ਸਕਦੇ ਹੋ। ਇਹ ਤੁਹਾਡੇ ਵਾਲਾਂ ਦੇ ਪੋਰਸ ਨੂੰ ਮਜ਼ਬੂਤ ਕਰੇਗਾ ਤੇ ਵਾਲਾਂ ਦੇ ਡਿੱਗਣ ਨੂੰ ਘੱਟ ਕਰੇਗਾ। ਤੁਸੀਂ ਹਫ਼ਤੇ ਚ ਦੋ ਵਾਰ ਇਸ ਦੀ ਵਰਤੋਂ ਕਰ ਸਕਦਾ ਹੈ।
View More Web Stories