ਕੀ ਹੈ ਬਾਬੇ ਨਾਨਕ ਦਾ ਸੱਚਾ ਸੌਦਾ


2023/11/24 20:47:30 IST

ਗੁਰਪੁਰਬ ਦੀਆਂ ਤਿਆਰੀਆਂ

    ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਵਿਸ਼ਵ ਭਰ ਚ 27 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਜਿਸਦੀਆਂ ਤਿਆਰੀਆਂ ਜ਼ੋਰਾਂ ਤੇ ਹਨ।

20 ਰੁਪਏ ਦਾ ਵਪਾਰ

    ਗੁਰੂ ਸਾਹਿਬ ਦੇ ਪਿਤਾ ਨੇ ਉਹਨਾਂ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਘਰੋਂ ਭੇਜਿਆ।

ਮਰਦਾਨਾ ਜੀ ਦਾ ਸਾਥ

    ਗੁਰੂ ਸਾਹਿਬ ਵਪਾਰ ਕਰਨ ਲਈ ਭਾਈ ਮਰਦਾਨਾ ਜੀ ਨਾਲ ਨਿਕਲੇ।

ਸਾਧੂਆਂ ਨੂੰ ਭੋਜਨ

    ਆਪ ਜੀ ਨੂੰ ਰਸਤੇ ਚ ਭੁੱਖੇ ਸਾਧੂ ਮਿਲ ਗਏ। ਗੁਰੂ ਸਾਹਿਬ ਨੇ 20 ਰੁਪਏ ਦਾ ਭੋਜਨ ਸਾਧੂਆਂ ਨੂੰ ਛਕਾ ਦਿੱਤਾ ਅਤੇ ਖਾਲੀ ਹੱਥ ਵਾਪਸ ਆ ਗਏ। ਪਿਤਾ ਜੀ ਨਾਰਾਜ਼ ਹੋਏ ਤਾਂ ਆਪ ਨੇ ਫਰਮਾਇਆ ਕਿ ਮੈਂ ਸੱਚਾ ਸੌਦਾ ਕਰਕੇ ਆਇਆ ਹਾਂ।

ਇਤਿਹਾਸਕ ਗੁਰੂ ਘਰ

    ਜਿਸ ਥਾਂ ਗੁਰੂ ਸਾਹਿਬ ਨੇ ਭੋਜਨ ਛਕਾਇਆ ਸੀ ਉਹ ਪਾਕਿਸਤਾਨ ਚ ਹੈ। ਉੱਥੇ ਗੁਰਦੁਆਰਾ ਸੱਚਾ ਸੌਦਾ ਸਾਹਿਬ ਬਣਿਆ ਹੈ। ਕਿਲੇ ਵਰਗਾ ਸੁੰਦਰ ਤੇ ਵਿਸ਼ਾਲ ਗੁਰੂ ਘਰ ਹੈ।

View More Web Stories