ਇਹ 7 ਸਟਾਰ ਖਿਡਾਰੀ ਹੋਏ IPL ਤੋਂ ਬਾਹਰ
ਮੁਹੰਮਦ ਸ਼ਮੀ
ਟੀਮ ਇੰਡੀਆ ਦੇ ਸਟਾਰ ਗੇਂਦਬਾਜ਼ ਮੁਹੰਮਦ ਸ਼ਮੀ ਆਈਪੀਐਲ ਅਤੇ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਸੱਟ ਦਾ ਸ਼ਿਕਾਰ ਹੋਏ ਸ਼ਮੀ ਨੇ ਸਰਜਰੀ ਕਰਵਾਈ ਸੀ ਅਤੇ ਹੁਣ ਉਹ ਲੰਬੇ ਸਮੇਂ ਤੋਂ ਕ੍ਰਿਕਟ ਤੋਂ ਦੂਰ ਹਨ। ਸ਼ਮੀ ਆਈਪੀਐਲ ਵਿੱਚ ਗੁਜਰਾਤ ਟੀਮ ਦਾ ਹਿੱਸਾ ਹੈ।
ਹੈਰੀ ਬਰੂਕ
ਇੱਕ ਪਾਸੇ ਕਪਤਾਨ ਰਿਸ਼ਭ ਪੰਤ ਦੀ ਵਾਪਸੀ ਹੋਈ ਹੈ ਅਤੇ ਦੂਜੇ ਪਾਸੇ ਸਟਾਰ ਬੱਲੇਬਾਜ਼ ਹੈਰੀ ਬਰੁਕ ਪੂਰੇ ਸੀਜ਼ਨ ਤੋਂ ਬਾਹਰ ਹੋ ਗਿਆ ਹੈ। ਦਿੱਲੀ ਨੇ ਬਰੂਕ ਤੇ 4 ਕਰੋੜ ਰੁਪਏ ਖਰਚ ਕੀਤੇ ਸਨ। ਟੀਮ ਨੇ ਅਜੇ ਬਰੂਕ ਦੇ ਬਦਲ ਦਾ ਐਲਾਨ ਨਹੀਂ ਕੀਤਾ ਹੈ।
ਮਾਰਕ ਵੁੱਡ
ਕੇਐੱਲ ਰਾਹੁਲ ਦੀ ਟੀਮ ਲਖਨਊ ਸੁਪਰ ਜਾਇੰਟਸ ਨੂੰ ਵੀ ਵੱਡਾ ਝਟਕਾ ਲੱਗਾ ਹੈ। ਸਟਾਰ ਗੇਂਦਬਾਜ਼ ਮਾਰਕ ਵੁੱਡ ਨੇ IPL 2024 ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਇੰਗਲੈਂਡ ਕ੍ਰਿਕਟ ਬੋਰਡ ਦੀ ਬੇਨਤੀ ਤੇ ਵੁੱਡ ਨੇ ਟੀ-20 ਵਿਸ਼ਵ ਕੱਪ ਨੂੰ ਤਰਜੀਹ ਦਿੱਤੀ।
ਪ੍ਰਸਿਧ ਕ੍ਰਿਸ਼ਨਾ
ਪਿਛਲੇ ਸੀਜ਼ਨ ਚ ਕ੍ਰਿਸ਼ਨਾ ਸੱਟ ਕਾਰਨ ਬਾਹਰ ਹੋ ਗਿਆ ਸੀ। ਹੁਣ ਉਹ ਰਣਜੀ ਦੌਰਾਨ ਸੱਟ ਦਾ ਸ਼ਿਕਾਰ ਹੋ ਗਿਆ। ਜਿਸ ਕਾਰਨ ਉਹ ਹੁਣ IPL 2024 ਤੋਂ ਬਾਹਰ ਹੋ ਗਿਆ ਹੈ। ਕ੍ਰਿਸ਼ਨਾ ਰਾਜਸਥਾਨ ਰਾਇਲਜ਼ ਟੀਮ ਦਾ ਹਿੱਸਾ ਹੈ।
ਜੇਸਨ ਰਾਏ ਅਤੇ ਐਟਕਿੰਸਨ
ਕੇਕੇਆਰ ਦੀ ਟੀਮ ਨੂੰ ਵੀ ਦੋਹਰਾ ਝਟਕਾ ਲੱਗਾ ਹੈ। ਜੇਸਨ ਰਾਏ ਨੇ ਨਿੱਜੀ ਕਾਰਨਾਂ ਅਤੇ ਐਟਕਿੰਸਨ ਨੇ ਟੀ-20 ਵਿਸ਼ਵ ਕੱਪ ਦੇ ਮੱਦੇਨਜ਼ਰ ਵਰਕਲੋਡ ਪ੍ਰਬੰਧਨ ਤਹਿਤ ਆਈਪੀਐਲ ਨਾ ਖੇਡਣ ਦਾ ਫੈਸਲਾ ਲਿਆ ਹੈ। ਕੇਕੇਆਰ ਨੇ ਫਿਲ ਸਾਲਟ ਅਤੇ ਦੁਸ਼ਮੰਥਾ ਚਮੀਰਾ ਨੂੰ ਦੋਵਾਂ ਦੇ ਬਦਲ ਵਜੋਂ ਚੁਣਿਆ ਹੈ।
ਡੇਵੋਨ ਕੋਨਵੇ
ਐਮਐਸ ਧੋਨੀ ਦੀ ਚੇਨਈ ਸੁਪਰ ਕਿੰਗਜ਼ ਦੇ ਸਟਾਰ ਬੱਲੇਬਾਜ਼ ਕੋਨਵੇ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। ਕੋਨਵੇ ਅੰਗੂਠੇ ਦੀ ਸੱਟ ਨਾਲ ਜੂਝ ਰਿਹਾ ਹੈ। ਉਸ ਦੀ ਥਾਂ ਲੈਣ ਵਾਲੇ ਖਿਡਾਰੀ ਦਾ ਨਾਂ ਅਜੇ ਸਾਹਮਣੇ ਨਹੀਂ ਆਇਆ ਹੈ।
ਸੂਰਿਆ ਨੇ ਵਧਾਈ ਟੈਂਸ਼ਨ
ਗੁਜਰਾਤ ਦੇ ਸਟਾਰ ਖਿਡਾਰੀ ਮੈਥਿਊ ਵੇਡ ਨੇ ਵੀ ਟੀਮ ਦਾ ਤਣਾਅ ਵਧਾ ਦਿੱਤਾ ਹੈ। ਉਹ ਪਹਿਲੇ 1 ਜਾਂ 2 ਮੈਚਾਂ ਤੋਂ ਬਾਹਰ ਹੋ ਜਾਵੇਗਾ। ਇਸ ਤੋਂ ਇਲਾਵਾ ਸੂਰਿਆ ਨੇ ਮੁੰਬਈ ਨੂੰ ਵੀ ਝਟਕਾ ਦਿੱਤਾ ਹੈ। ਹਾਲ ਹੀ ਚ ਉਸ ਦੀ ਸਰਜਰੀ ਹੋਈ ਹੈ, ਪਰ ਉਹ ਅਜੇ ਪੂਰੀ ਤਰ੍ਹਾਂ ਫਿੱਟ ਨਹੀਂ ਹੈ।
View More Web Stories