'ਬੜੇ ਮੀਆਂ-ਛੋਟੇ ਮੀਆਂ' ਦੀ ਬਾਕਸ ਆਫਿਸ 'ਤੇ ਧਮਾਕੇਦਾਰ ਓਪਨਿੰਗ, ਪਹਿਲੇ ਦਿਨ ਕੀਤੀ ਏਨੀ ਕਮਾਈ

ਫਿਲਮ ਨੇ ਪਹਿਲੇ ਦਿਨ ਸ਼ਾਨਦਾਰ ਓਪਨਿੰਗ ਕੀਤੀ ਹੈ। ਇੰਡਸਟਰੀ ਟ੍ਰੈਕਰ Sacnilc ਮੁਤਾਬਕ 'ਬੜੇ ਮੀਆਂ-ਛੋਟੇ ਮੀਆਂ' ਨੇ ਵੀਰਵਾਰ ਨੂੰ ਪਹਿਲੇ ਦਿਨ 15.50 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਦੁਨੀਆ ਭਰ ਦੀ ਗੱਲ ਕਰੀਏ ਤਾਂ ਫਿਲਮ ਨੇ ਪਹਿਲੇ ਦਿਨ ਦੁਨੀਆ ਭਰ 'ਚ 36.33 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਆਉਣ ਵਾਲੇ ਵੀਕੈਂਡ ਯਾਨੀ ਸ਼ਨੀਵਾਰ ਅਤੇ ਐਤਵਾਰ ਨੂੰ ਫਿਲਮ ਦੀ ਕਮਾਈ 'ਚ ਹੋਰ ਉਛਾਲ ਆ ਸਕਦਾ ਹੈ।

Share:

Entertainment News: ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਅਤੇ ਟਾਈਗਰ ਸ਼ਰਾਫ ਸਟਾਰਰ ਫਿਲਮ 'ਬੜੇ ਮੀਆਂ-ਛੋਟੇ ਮੀਆਂ' ਨੂੰ ਲੈ ਕੇ ਫਿਲਹਾਲ ਹਰ ਕੋਈ ਉਤਸੁਕ ਹੈ। ਅਕਸ਼ੇ-ਟਾਈਗਰ ਦੀ ਐਕਸ਼ਨ ਨਾਲ ਭਰਪੂਰ ਫਿਲਮ ਸੁਰਖੀਆਂ 'ਚ ਹੈ। ਅਲੀ ਅੱਬਾਸ ਜ਼ਫਰ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਬੜੇ ਮੀਆਂ-ਛੋਟੇ ਮੀਆਂ' ਈਦ ਦੇ ਖਾਸ ਮੌਕੇ 'ਤੇ 11 ਅਪ੍ਰੈਲ ਵੀਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ। ਇਸ ਫਿਲਮ ਨੂੰ ਆਲੋਚਕਾਂ ਦੇ ਨਾਲ-ਨਾਲ ਦਰਸ਼ਕਾਂ ਦਾ ਵੀ ਕਾਫੀ ਪਿਆਰ ਮਿਲ ਰਿਹਾ ਹੈ। ਹੁਣ 'ਬੜੇ ਮੀਆਂ-ਛੋਟੇ ਮੀਆਂ' ਦੀ ਪਹਿਲੇ ਦਿਨ ਦੀ ਕਮਾਈ ਦੇ ਅੰਕੜੇ ਸਾਹਮਣੇ ਆਏ ਹਨ।

ਅਕਸ਼ੈ ਕੁਮਾਰ, ਟਾਈਗਰ ਸ਼ਰਾਫ, ਅਲਾਇਆ ਐੱਫ ਅਤੇ ਮਾਨੁਸ਼ੀ ਛਿੱਲਰ ਸਟਾਰਰ ਫਿਲਮ 'ਬੜੇ ਮੀਆਂ-ਛੋਟੇ ਮੀਆਂ' 11 ਅਪ੍ਰੈਲ ਨੂੰ ਰਿਲੀਜ਼ ਹੋਈ ਸੀ। ਫਿਲਮ ਨੇ ਪਹਿਲੇ ਦਿਨ ਸ਼ਾਨਦਾਰ ਓਪਨਿੰਗ ਕੀਤੀ ਹੈ। ਇੰਡਸਟਰੀ ਟ੍ਰੈਕਰ Sacnilc ਮੁਤਾਬਕ 'ਬੜੇ ਮੀਆਂ-ਛੋਟੇ ਮੀਆਂ' ਨੇ ਵੀਰਵਾਰ ਨੂੰ ਪਹਿਲੇ ਦਿਨ 15.50 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਦੁਨੀਆ ਭਰ ਦੀ ਗੱਲ ਕਰੀਏ ਤਾਂ ਫਿਲਮ ਨੇ ਪਹਿਲੇ ਦਿਨ ਦੁਨੀਆ ਭਰ 'ਚ 36.33 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਆਉਣ ਵਾਲੇ ਵੀਕੈਂਡ ਯਾਨੀ ਸ਼ਨੀਵਾਰ ਅਤੇ ਐਤਵਾਰ ਨੂੰ ਫਿਲਮ ਦੀ ਕਮਾਈ 'ਚ ਹੋਰ ਉਛਾਲ ਆ ਸਕਦਾ ਹੈ।

 ਫਿਲਮ ਦਾ ਨਿਰਮਾਣ ਵਾਸ਼ੂ ਭਗਨਾਨੀ, ਦੀਪਸ਼ਿਖਾ ਦੇਸ਼ਮੁਖ, ਜੈਕੀ ਭਗਨਾਨੀ, ਹਿਮਾਂਸ਼ੂ ਕਿਸ਼ਨ ਮਹਿਰਾ ਅਤੇ ਅਲੀ ਅੱਬਾਸ ਜ਼ਫਰ ਨੇ ਕੀਤਾ ਹੈ। ਅਕਸ਼ੈ ਕੁਮਾਰ ਆਖਰੀ ਵਾਰ 'ਮਿਸ਼ਨ ਰਾਣੀਗੰਜ' 'ਚ ਨਜ਼ਰ ਆਏ ਸਨ। ਇਹ ਫਿਲਮ ਬਾਕਸ ਆਫਿਸ 'ਤੇ ਜ਼ਿਆਦਾ ਕਮਾਈ ਨਹੀਂ ਕਰ ਸਕੀ।

ਇਹ ਵੀ ਪੜ੍ਹੋ