ਇੱਕ ਹੋਰ ਤਾਲਿਬਾਨ ਫਰਮਾਨ,'ਬਿਲਡਿੰਗਾਂ 'ਚ ਨਹੀਂ ਬਣਨਗੀਆਂ ਖਿੜਕੀਆਂ', ਔਰਤਾਂ ਨੂੰ ਬਾਹਰ ਝਾਕਣ 'ਤੇ ਪਾਬੰਦੀ

ਸਰਕਾਰੀ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਦੁਆਰਾ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਕੀਤੇ ਗਏ ਫ਼ਰਮਾਨ ਅਨੁਸਾਰ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਇਹ ਯਕੀਨੀ ਬਣਾਉਣ ਲਈ ਉਸਾਰੀ ਵਾਲੀਆਂ ਥਾਵਾਂ ਦੀ ਨਿਗਰਾਨੀ ਕਰਨੀ ਪਵੇਗੀ ਕਿ ਗੁਆਂਢੀਆਂ ਦੇ ਘਰਾਂ ਵਿੱਚ ਝਾਕਣਾ ਸੰਭਵ ਨਾ ਹੋਵੇ।

Share:

ਤਾਲਿਬਾਨ ਔਰਤਾਂ ਨੂੰ ਲੈ ਕੇ ਆਪਣੇ ਅਜੀਬੋ-ਗਰੀਬ ਹੁਕਮਾਂ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦਾ ਹੈ। ਇਸ ਦੇ ਨਾਲ ਹੀ ਇੱਕ ਵਾਰ ਫਿਰ ਤਾਲਿਬਾਨ ਵੱਲੋਂ ਔਰਤਾਂ ਲਈ ਫ਼ਰਮਾਨ ਜਾਰੀ ਕੀਤਾ ਗਿਆ ਹੈ। ਤਾਲਿਬਾਨ ਦੇ ਸਰਵਉੱਚ ਨੇਤਾ ਨੇ ਇਕ ਹੁਕਮ ਜਾਰੀ ਕੀਤਾ ਹੈ, ਜਿਸ ਵਿਚ ਉਸ ਨੇ ਰਿਹਾਇਸ਼ੀ ਇਮਾਰਤਾਂ ਵਿਚ ਖਿੜਕੀਆਂ ਬਣਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਤਾਲਿਬਾਨ ਸਰਕਾਰ ਦੇ ਬੁਲਾਰੇ ਦੁਆਰਾ ਸ਼ਨੀਵਾਰ ਦੇਰ ਰਾਤ ਜਾਰੀ ਕੀਤੇ ਗਏ ਇੱਕ ਬਿਆਨ ਦੇ ਅਨੁਸਾਰ, ਨਵੀਆਂ ਇਮਾਰਤਾਂ ਵਿੱਚ ਇਸ ਤਰ੍ਹਾਂ ਦੀਆਂ ਖਿੜਕੀਆਂ ਨਹੀਂ ਹੋਣੀਆਂ ਚਾਹੀਦੀਆਂ ਜਿਨਾਂ ਤੋਂ "ਵਿਹੜੇ, ਰਸੋਈ, ਗੁਆਂਢੀ ਦੇ ਖੂਹ ਅਤੇ ਆਮ ਤੌਰ 'ਤੇ ਔਰਤਾਂ ਦੁਆਰਾ ਵਰਤੇ ਜਾਂਦੇ ਹੋਰ ਸਥਾਨਾਂ ਨੂੰ ਦੇਖਿਆਜਾ ਸਕੇ।

ਅਸ਼ਲੀਲ ਹਰਕਤਾਂ ਵਿੱਚ ਹੋ ਸਕਦਾ ਵਾਧਾ

ਸਰਕਾਰੀ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਦੁਆਰਾ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਕੀਤੇ ਗਏ ਫ਼ਰਮਾਨ ਅਨੁਸਾਰ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਇਹ ਯਕੀਨੀ ਬਣਾਉਣ ਲਈ ਉਸਾਰੀ ਵਾਲੀਆਂ ਥਾਵਾਂ ਦੀ ਨਿਗਰਾਨੀ ਕਰਨੀ ਪਵੇਗੀ ਕਿ ਗੁਆਂਢੀਆਂ ਦੇ ਘਰਾਂ ਵਿੱਚ ਝਾਕਣਾ ਸੰਭਵ ਨਾ ਹੋਵੇ। ਫ਼ਰਮਾਨ ਵਿੱਚ ਕਿਹਾ ਗਿਆ ਹੈ ਕਿ ਜੇਕਰ ਅਜਿਹੀਆਂ ਖਿੜਕੀਆਂ ਘਰਾਂ ਵਿੱਚ ਮੌਜੂਦ ਹਨ, ਤਾਂ ਮਾਲਕਾਂ ਨੂੰ ਕੰਧਾਂ ਬਣਾਉਣ ਜਾਂ ਦ੍ਰਿਸ਼ ਨੂੰ ਰੋਕਣ ਲਈ ਉਤਸ਼ਾਹਿਤ ਕੀਤਾ ਜਾਵੇਗਾ, ਤਾਂ ਜੋ ਗੁਆਂਢੀਆਂ ਨੂੰ ਪਰੇਸ਼ਾਨੀ ਤੋਂ ਬਚਾਇਆ ਜਾ ਸਕੇ।

ਔਰਤਾਂ ਦੇ ਗਾਉਣ 'ਤੇ ਵੀ ਪਾਬੰਦੀ

ਤਾਲਿਬਾਨ ਸਰਕਾਰ ਦੇ ਇਸਲਾਮੀ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਹਿੱਸੇ ਵਜੋਂ ਇੱਕ ਤਾਜ਼ਾ ਕਾਨੂੰਨ ਔਰਤਾਂ ਨੂੰ ਜਨਤਕ ਤੌਰ 'ਤੇ ਕਵਿਤਾ ਗਾਉਣ ਜਾਂ ਪਾਠ ਕਰਨ ਤੋਂ ਵੀ ਰੋਕਦਾ ਹੈ। ਇਹ ਉਹਨਾਂ ਨੂੰ ਉਹਨਾਂ ਦੀਆਂ ਆਵਾਜ਼ਾਂ ਅਤੇ ਸਰੀਰ ਨੂੰ ਘਰ ਤੋਂ ਬਾਹਰ "ਢੱਕਣ" ਲਈ ਵੀ ਉਤਸ਼ਾਹਿਤ ਕਰਦਾ ਹੈ। ਕੁਝ ਸਥਾਨਕ ਰੇਡੀਓ ਅਤੇ ਟੈਲੀਵਿਜ਼ਨ ਸਟੇਸ਼ਨਾਂ ਨੇ ਵੀ ਔਰਤਾਂ ਦੀਆਂ ਆਵਾਜ਼ਾਂ ਦਾ ਪ੍ਰਸਾਰਣ ਬੰਦ ਕਰ ਦਿੱਤਾ ਹੈ। ਤਾਲਿਬਾਨ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਇਸਲਾਮੀ ਕਾਨੂੰਨ ਅਫਗਾਨ ਮਰਦਾਂ ਅਤੇ ਔਰਤਾਂ ਦੇ ਅਧਿਕਾਰਾਂ ਦੀ "ਗਾਰੰਟੀ" ਦਿੰਦਾ ਹੈ।