Jammu & Kashmir: ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪ੍ਰਸ਼ਾਸਨ ਦਾ ਵੱਡਾ ਫੈਸਲਾ, ਕਸ਼ਮੀਰ ਦੇ 87 ਵਿੱਚੋਂ 50 Tourist Spot ਬੰਦ

ਅਧਿਕਾਰੀਆਂ ਨੇ ਦੱਸਿਆ ਕਿ ਸੈਲਾਨੀਆਂ ਲਈ ਖਤਰੇ ਦੇ ਮੱਦੇਨਜ਼ਰ, ਕਸ਼ਮੀਰ ਦੇ 87 ਜਨਤਕ ਪਾਰਕਾਂ ਅਤੇ ਬਾਗਾਂ ਵਿੱਚੋਂ 48 ਦੇ ਗੇਟ ਬੰਦ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਸਮੀਖਿਆ ਇੱਕ ਚੱਲ ਰਹੀ ਪ੍ਰਕਿਰਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਸੂਚੀ ਵਿੱਚ ਹੋਰ ਥਾਵਾਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ।

Share:

ਪਹਿਲਗਾਮ ਅੱਤਵਾਦੀ ਹਮਲੇ ਨੂੰ ਲੈ ਕੇ ਅਜੇ ਵੀ ਲੋਕਾਂ ਦਾ ਗੁੱਸਾ ਸ਼ਾਂਤ ਨਹੀਂ ਹੋ ਰਿਹਾ ਹੈ। ਹੁਣ ਕਸ਼ਮੀਰ ਦੇ ਪ੍ਰਸ਼ਾਸ਼ਨ ਵੱਲੋਂ ਵੱਡਾ ਫੈਸਲਾ ਲੈਂਦੇ ਹੋਏ ਸੁਰੱਖਿਆ ਕਾਰਨਾਂ ਕਰਕੇ ਕਸ਼ਮੀਰ ਵਾਦੀ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਸਥਿਤ 50 ਦੇ ਕਰੀਬ ਪਾਰਕਾਂ ਅਤੇ ਬਾਗ਼ਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਪਹਿਲਗਾਮ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਸਾਵਧਾਨੀ ਦੇ ਤੌਰ 'ਤੇ ਕਸ਼ਮੀਰ ਵਾਦੀ ਦੇ ਸੰਵੇਦਨਸ਼ੀਲ ਖੇਤਰਾਂ ਵਿੱਚ ਸਥਿਤ ਲਗਭਗ 50 ਜਨਤਕ ਪਾਰਕਾਂ ਅਤੇ ਬਾਗ਼ਾਂ ਨੂੰ ਬੰਦ ਕਰ ਦਿੱਤਾ ਗਿਆ ਹੈ। 

ਆਉਣ ਵਾਲੇ ਦਿਨਾਂ ਵਿੱਚ ਸੂਚੀ ਵਿੱਚ ਹੋਰ ਥਾਵਾਂ ਹੋ ਸਕਦੀਆਂ ਹਨ ਸ਼ਾਮਲ

ਮੰਗਲਵਾਰ ਨੂੰ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਸੈਲਾਨੀਆਂ ਲਈ ਖਤਰੇ ਦੇ ਮੱਦੇਨਜ਼ਰ, ਕਸ਼ਮੀਰ ਦੇ 87 ਜਨਤਕ ਪਾਰਕਾਂ ਅਤੇ ਬਾਗਾਂ ਵਿੱਚੋਂ 48 ਦੇ ਗੇਟ ਬੰਦ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਸਮੀਖਿਆ ਇੱਕ ਚੱਲ ਰਹੀ ਪ੍ਰਕਿਰਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਸੂਚੀ ਵਿੱਚ ਹੋਰ ਥਾਵਾਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਬੰਦ ਕੀਤੇ ਗਏ ਸੈਰ-ਸਪਾਟਾ ਸਥਾਨ ਕਸ਼ਮੀਰ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਸਥਿਤ ਸਨ ਅਤੇ ਇਨ੍ਹਾਂ ਵਿੱਚ ਪਿਛਲੇ 10 ਸਾਲਾਂ ਵਿੱਚ ਖੋਲ੍ਹੇ ਗਏ ਕੁਝ ਨਵੇਂ ਸਥਾਨ ਵੀ ਸ਼ਾਮਲ ਹਨ।

ਸੈਲਾਨੀਆਂ ਲਈ ਪ੍ਰਤਿਬੰਧਿਤ ਥਾਵਾਂ ਦੇ ਨਾਮ

ਸੈਲਾਨੀਆਂ ਲਈ ਪ੍ਰਤਿਬੰਧਿਤ ਥਾਵਾਂ ਵਿੱਚ ਦੂਤਪਥਰੀ, ਕੋਕਰਨਾਗ, ਦੁਕਸਮ, ਸਿੰਥਨ ਟੌਪ, ਅਛਬਲ, ਬੰਗੁਸ ਵੈਲੀ, ਮੋਰਗਨ ਟੌਪ ਅਤੇ ਤੋਸਾਮੈਦਾਨ ਸ਼ਾਮਲ ਹਨ। ਹਾਲਾਂਕਿ ਅਧਿਕਾਰੀਆਂ ਨੇ ਇਸ ਸਬੰਧ ਵਿੱਚ ਕੋਈ ਰਸਮੀ ਹੁਕਮ ਜਾਰੀ ਨਹੀਂ ਕੀਤਾ ਹੈ, ਪਰ ਇਨ੍ਹਾਂ ਥਾਵਾਂ 'ਤੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਦੱਖਣੀ ਕਸ਼ਮੀਰ ਦੇ ਕਈ ਮੁਗਲ ਗਾਰਡਨਾਂ ਦੇ ਮਾਮਲੇ ਵਿੱਚ, ਇਨ੍ਹਾਂ ਥਾਵਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ।

ਕਿਉਂ ਲੈਣਾ ਪਿਆ ਫੈਸਲਾ? 

ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਸਰਕਾਰ ਨੇ ਇਹ ਫੈਸਲਾ ਸੁਰੱਖਿਆ ਏਜੰਸੀਆਂ ਦੀ ਸਲਾਹ 'ਤੇ ਲਿਆ ਹੈ। ਖੁਫੀਆ ਏਜੰਸੀਆਂ ਨੇ ਕਸ਼ਮੀਰ ਵਿੱਚ ਅੱਤਵਾਦੀ ਹਮਲਿਆਂ ਦੀ ਸੰਭਾਵਨਾ ਬਾਰੇ ਚੇਤਾਵਨੀ ਦਿੱਤੀ ਸੀ, ਜਿਸ ਕਾਰਨ 87 ਵਿੱਚੋਂ 48 ਸੈਰ-ਸਪਾਟਾ ਸਥਾਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ, ਕੁਝ ਲੁਕੇ ਹੋਏ ਅੱਤਵਾਦੀ (ਸਲੀਪਰ ਸੈੱਲ) ਘਾਟੀ ਵਿੱਚ ਸਰਗਰਮ ਹੋ ਗਏ ਹਨ ਅਤੇ ਉਨ੍ਹਾਂ ਨੂੰ ਹਮਲਾ ਕਰਨ ਦੇ ਨਿਰਦੇਸ਼ ਮਿਲੇ ਹਨ। 

ਇਹ ਵੀ ਪੜ੍ਹੋ

Tags :