NCB ਦੀ ਕਾਰਵਾਈ, ਅੰਮ੍ਰਿਤਸਰ ‘ਚ ਫਾਰਮਾ ਕੰਪਨੀ ਦਾ ਮਾਲਕ ਗ੍ਰਿਫ਼ਤਾਰ, 31700 ਟ੍ਰਾਮਾਡੋਲ ਗੋਲੀਆਂ ਬਰਾਮਦ

ਐਨਸੀਬੀ ਦੀ ਕਾਰਵਾਈ ਅਤੇ ਦੇਸ਼ ਭਰ ਵਿੱਚ ਫੈਲੇ ਡਰੱਗ ਨੈੱਟਵਰਕ ਵਿਰੁੱਧ ਚੱਲ ਰਹੀ ਮੁਹਿੰਮ 'ਤੇ ਟਿੱਪਣੀ ਕਰਦੇ ਹੋਏ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, "ਭਾਰਤ ਬੇਰਹਿਮੀ ਨਾਲ ਡਰੱਗ ਕਾਰਟੈਲਾਂ ਨੂੰ ਖਤਮ ਕਰ ਰਿਹਾ ਹੈ। ਐਨਸੀਬੀ ਦੀ ਅੰਮ੍ਰਿਤਸਰ ਜ਼ੋਨਲ ਯੂਨਿਟ ਨੇ 4 ਰਾਜਾਂ ਵਿੱਚ ਫੈਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। 547 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ ਅਤੇ 15 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Share:

Punjab News : NCB ਅੰਮ੍ਰਿਤਸਰ ਜ਼ੋਨਲ ਯੂਨਿਟ ਨੇ ਇੱਕ ਮਹੱਤਵਪੂਰਨ ਕਾਰਵਾਈ ਵਿੱਚ ਫਾਰਮਾ ਕੰਪਨੀ 'ਬਲਾਸਟਿਕ ਫਾਰਮਾ' ਦੇ ਮਾਲਕ ਅਮਿਤ ਭੰਡਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸਦੇ ਗੋਦਾਮ ਵਿੱਚੋਂ 31 ਹਜ਼ਾਰ 700 ਟ੍ਰਾਮਾਡੋਲ ਗੋਲੀਆਂ ਬਰਾਮਦ ਹੋਈਆਂ ਹਨ। ਜੋ ਕਿ ਬਿਨਾਂ ਲਾਇਸੈਂਸ ਵਾਲੇ ਪ੍ਰਾਈਵੇਟ ਹਸਪਤਾਲਾਂ, ਲਾਈਫ ਕੇਅਰ ਅਤੇ ਕੋਆਪ੍ਰੇਟਿਵ ਹਸਪਤਾਲਾਂ ਨੂੰ ਗੈਰ-ਕਾਨੂੰਨੀ ਤੌਰ 'ਤੇ ਸਪਲਾਈ ਕੀਤੀਆਂ ਜਾ ਰਹੀਆਂ ਲਨ। ਐਨਸੀਬੀ ਨੇ ਹਸਪਤਾਲਾਂ ਵਿਰੁੱਧ ਵੀ ਕਾਰਵਾਈ ਕੀਤੀ ਹੈ। 

ਕੇਂਦਰ ਦੀ 'ਜ਼ੀਰੋ ਟੌਲਰੈਂਸ ਨੀਤੀ'

ਐਨਸੀਬੀ ਦੀ ਕਾਰਵਾਈ ਅਤੇ ਦੇਸ਼ ਭਰ ਵਿੱਚ ਫੈਲੇ ਡਰੱਗ ਨੈੱਟਵਰਕ ਵਿਰੁੱਧ ਚੱਲ ਰਹੀ ਮੁਹਿੰਮ 'ਤੇ ਟਿੱਪਣੀ ਕਰਦੇ ਹੋਏ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, "ਭਾਰਤ ਬੇਰਹਿਮੀ ਨਾਲ ਡਰੱਗ ਕਾਰਟੈਲਾਂ ਨੂੰ ਖਤਮ ਕਰ ਰਿਹਾ ਹੈ। ਐਨਸੀਬੀ ਦੀ ਅੰਮ੍ਰਿਤਸਰ ਜ਼ੋਨਲ ਯੂਨਿਟ ਨੇ 4 ਰਾਜਾਂ ਵਿੱਚ ਫੈਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। 547 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ ਅਤੇ 15 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਨਸ਼ਾ ਮੁਕਤ ਭਾਰਤ' ਦੇ ਟੀਚੇ ਵੱਲ ਇੱਕ ਵੱਡਾ ਕਦਮ ਹੈ। ਟੀਮ ਐਨਸੀਬੀ ਨੂੰ ਵਧਾਈਆਂ।" ਗ੍ਰਹਿ ਮੰਤਰੀ ਦੇ ਇਸ ਬਿਆਨ ਤੋਂ ਇਹ ਸਪੱਸ਼ਟ ਹੈ ਕਿ ਕੇਂਦਰ ਸਰਕਾਰ ਨਸ਼ਿਆਂ ਵਿਰੁੱਧ 'ਜ਼ੀਰੋ ਟੌਲਰੈਂਸ ਨੀਤੀ' 'ਤੇ ਕੰਮ ਕਰ ਰਹੀ ਹੈ।

ਦੋ ਦਿਨ ਦੇ ਪੁਲਿਸ ਰਿਮਾਂਡ 'ਤੇ

ਐਨਸੀਬੀ ਨੇ 1 ਮਈ ਨੂੰ ਅਮਿਤ ਭੰਡਾਰੀ ਨੂੰ ਗ੍ਰਿਫ਼ਤਾਰ ਕੀਤਾ ਅਤੇ 2 ਮਈ ਨੂੰ ਮਾਨਯੋਗ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੋਂ ਉਸਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਜਦੋਂ ਕਿ ਇਸ ਮਾਮਲੇ ਵਿੱਚ ਅਜੇ ਕਈਆਂ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ। ਦੂਜੇ ਪਾਸੇ, ਗ੍ਰਹਿ ਮੰਤਰੀ ਦਾ ਕਹਿਣਾ ਹੈ ਕਿ ਇਸ ਪੂਰੀ ਕਾਰਵਾਈ ਵਿੱਚ 15 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐਨਸੀਬੀ ਦੀ ਟੀਮ ਨੇ ਫਾਰਮਾ ਕੰਪਨੀ 'ਤੇ ਛਾਪਾ ਮਾਰਿਆ ਅਤੇ ਟ੍ਰਾਮਾਡੋਲ ਦੀਆਂ 31,700 ਗੋਲੀਆਂ ਜ਼ਬਤ ਕੀਤੀਆਂ। ਇਹ ਕਾਰਵਾਈ ਐਨਸੀਬੀ ਦੀ ਅੰਮ੍ਰਿਤਸਰ ਰਣਜੀਤ ਐਵੇਨਿਊ ਯੂਨਿਟ ਵੱਲੋਂ ਕੀਤੀ ਗਈ। 

ਲਾਇਸੈਂਸਿੰਗ ਅਥਾਰਟੀ ਤੋਂ ਨਹੀਂ ਲਈ ਸੀ ਇਜਾਜ਼ਤ

ਐਨਸੀਬੀ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਅਮਿਤ ਭੰਡਾਰੀ ਬਿਨਾਂ ਕਿਸੇ ਰਿਕਾਰਡ ਦੇ ਲਾਈਫ ਕੇਅਰ ਅਤੇ ਕੋਆਪ੍ਰੇਟਿਵ ਹਸਪਤਾਲਾਂ ਨੂੰ ਇਹ ਦਵਾਈਆਂ ਸਪਲਾਈ ਕਰ ਰਿਹਾ ਸੀ। ਇਨ੍ਹਾਂ ਹਸਪਤਾਲਾਂ ਕੋਲ ਟ੍ਰਾਮਾਡੋਲ ਰੱਖਣ ਲਈ ਕਿਸੇ ਵੀ ਲਾਇਸੈਂਸਿੰਗ ਅਥਾਰਟੀ ਤੋਂ ਇਜਾਜ਼ਤ ਨਹੀਂ ਸੀ। ਇਸ ਦੇ ਬਾਵਜੂਦ, ਦਵਾਈ ਦੀ ਸਪਲਾਈ ਕੀਤੀ ਜਾ ਰਹੀ ਸੀ। ਐਨਸੀਬੀ ਦੇ ਅਨੁਸਾਰ, ਇਹ ਇੱਕ ਵੱਡਾ ਡਰੱਗ ਡਾਇਵਰਸ਼ਨ ਰੈਕੇਟ ਹੈ ਜਿਸ ਵਿੱਚ ਦਵਾਈਆਂ ਸਿੱਧੇ ਫਾਰਮਾ ਤੋਂ ਹਸਪਤਾਲਾਂ ਵਿੱਚ ਭੇਜੀਆਂ ਜਾ ਰਹੀਆਂ ਸਨ।
 

ਇਹ ਵੀ ਪੜ੍ਹੋ

Tags :