ਪੰਜਾਬ ਸਰਕਾਰ ਦਾ ‘ਆਪ੍ਰੇਸ਼ਨ ਰਾਹਤ’ ਬਣਿਆ ਹੜ੍ਹ ਪੀੜਤਾਂ ਤੇ ਕਿਸਾਨਾਂ ਦਾ ਸਹਾਰਾ!

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਇਕ ਵਿਸ਼ੇਸ਼ ਪਹਲ “ਆਪ੍ਰੇਸ਼ਨ ਰਾਹਤ” ਦੀ ਸ਼ੁਰੂਆਤ ਕੀਤੀ ਗਈ ਹੈ। ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਇਸ ਮੁਹਿੰਮ ਦੇ ਤਹਿਤ ਆਪਣੇ ਪਰਿਵਾਰ ਵੱਲੋਂ 5 ਲੱਖ ਰੁਪਏ ਸਮਰਪਿਤ ਕਰਦੇ ਹੋਏ 50 ਘਰਾਂ ਦੀ ਮੁਰੰਮਤ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ। 

Share:

Punjab News: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਇਕ ਵਿਸ਼ੇਸ਼ ਪਹਲ “ਆਪ੍ਰੇਸ਼ਨ ਰਾਹਤ” ਦੀ ਸ਼ੁਰੂਆਤ ਕੀਤੀ ਗਈ ਹੈ। ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਇਸ ਮੁਹਿੰਮ ਦੇ ਤਹਿਤ ਆਪਣੇ ਪਰਿਵਾਰ ਵੱਲੋਂ 5 ਲੱਖ ਰੁਪਏ ਸਮਰਪਿਤ ਕਰਦੇ ਹੋਏ 50 ਘਰਾਂ ਦੀ ਮੁਰੰਮਤ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ। ਭਾਵੇਂ ਭਾਖੜਾ ਡੈਮ ਅਤੇ ਹਿਮਾਚਲ ਤੋਂ ਆਉਣ ਵਾਲਾ ਪਾਣੀ ਹੁਣ ਘੱਟ ਹੋ ਗਿਆ ਹੈ, ਪਰ ਆਨੰਦਪੁਰ ਸਾਹਿਬ ਹਲਕੇ ਅਤੇ ਨੰਗਲ ਦੇ ਕਈ ਪਿੰਡ ਅਜੇ ਵੀ ਹੜ੍ਹ ਦੀ ਮਾਰ ਝੱਲ ਰਹੇ ਹਨ। ਘਰ, ਖੇਤ ਅਤੇ ਸੜਕਾਂ ਤਬਾਹੀ ਦਾ ਨਜ਼ਾਰਾ ਪੇਸ਼ ਕਰ ਰਹੀਆਂ ਹਨ। ਐਸੇ ਹਾਲਾਤਾਂ ਨੂੰ ਵੇਖਦਿਆਂ ਮੰਤਰੀ ਬੈਂਸ ਅਤੇ ਉਹਨਾਂ ਦੀ ਟੀਮ ਨੇ ਪ੍ਰਭਾਵਿਤ ਪਿੰਡਾਂ ਦਾ ਦੌਰਾ ਸ਼ੁਰੂ ਕੀਤਾ ਤਾਂ ਜੋ ਪੀੜਤ ਪਰਿਵਾਰਾਂ ਤੱਕ ਸਿੱਧੀ ਮਦਦ ਪਹੁੰਚ ਸਕੇ।

ਮੰਤਰੀ ਬੈਂਸ ਨੇ ਖੁਦ ਸਰਕਾਰੀ ਸਕੂਲਾਂ ਦੀ ਸਫਾਈ ਮੁਹਿੰਮ ਵਿੱਚ ਲਿਆ ਹਿੱਸਾ

ਮੰਤਰੀ ਬੈਂਸ ਨੇ ਸਿਰਫ਼ ਯੋਜਨਾਵਾਂ ਦਾ ਐਲਾਨ ਨਹੀਂ ਕੀਤਾ, ਸਗੋਂ ਖੁਦ ਸਰਕਾਰੀ ਸਕੂਲਾਂ ਵਿੱਚ ਸਫਾਈ ਮੁਹਿੰਮ ਵਿੱਚ ਹਿੱਸਾ ਲਿਆ। ਸਥਾਨਕ ਸਰਪੰਚ ਅਤੇ ਨੌਜਵਾਨ ਵੀ ਇਸ ਕੰਮ ਵਿੱਚ ਉਹਨਾਂ ਦੇ ਨਾਲ ਰਹੇ। ਮੰਤਰੀ ਨੇ ਕਿਹਾ – “ਲੋਕਾਂ ਦੇ ਸਹਿਯੋਗ ਅਤੇ ਵਾਹਿਗੁਰੂ ਦੀ ਮਿਹਰ ਨਾਲ ਹਰ ਮੁਸ਼ਕਲ ਦਾ ਹੱਲ ਨਿਕਲ ਸਕਦਾ ਹੈ।” ਆਪ੍ਰੇਸ਼ਨ ਰਾਹਤ ਦੇ ਤਹਿਤ ਪਾਣੀ ਨਾਲ ਭਰੇ ਇਲਾਕਿਆਂ ਵਿੱਚ ਡੀ.ਡੀ.ਟੀ. ਦਾ ਛਿੜਕਾਅ, ਫੋਗਿੰਗ, ਮੈਡੀਕਲ ਟੀਮਾਂ ਅਤੇ ਵੈਟਰਨਰੀ ਡਾਕਟਰਾਂ ਦੀਆਂ ਸੇਵਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਹੜ੍ਹ ਤੋਂ ਬਾਅਦ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਿਆ ਜਾ ਸਕੇ ਅਤੇ ਪਸ਼ੂਆਂ ਦੀ ਸੰਭਾਲ ਕੀਤੀ ਜਾ ਸਕੇ।

ਪਸ਼ੂ ਗੁਆਉਣ ਵਾਲਿਆਂ ਨੂੰ ਖ਼ਾਸ ਮਦਦ ਦਿੱਤੀ ਜਾਵੇਗੀ

ਹੜ੍ਹ ਕਾਰਨ ਮੱਕੀ ਅਤੇ ਧਾਨ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ। ਇਸ ਕਰਕੇ ਅਗਲੇ 10 ਦਿਨਾਂ ਲਈ ਸਾਰਾ ਫ਼ੀਲਡ ਸਟਾਫ਼—ਪਟਵਾਰੀ, ਕਨੂੰਗੋ, ਤਹਿਸੀਲਦਾਰ, ਐਸ.ਡੀ.ਐਮ. ਅਤੇ ਸਰਪੰਚ—ਪਿੰਡਾਂ ਵਿੱਚ ਹੀ ਮੌਜੂਦ ਰਹੇਗਾ ਤਾਂ ਜੋ ਕਿਸਾਨਾਂ ਅਤੇ ਪੀੜਤ ਪਰਿਵਾਰਾਂ ਤੱਕ ਸਰਕਾਰੀ ਯੋਜਨਾਵਾਂ ਅਤੇ ਮੁਆਵਜ਼ਾ ਸਿੱਧਾ ਪਹੁੰਚਾਇਆ ਜਾ ਸਕੇ। ਜਿਨ੍ਹਾਂ ਲੋਕਾਂ ਨੇ ਹੜ੍ਹ ਵਿੱਚ ਆਪਣੇ ਪਸ਼ੂ ਗੁਆਏ ਹਨ, ਉਹਨਾਂ ਨੂੰ ਵੀ ਖ਼ਾਸ ਮਦਦ ਦਿੱਤੀ ਜਾਵੇਗੀ।ਮੰਤਰੀ ਬੈਂਸ ਨੇ ਕਿਹਾ ਕਿ ਗਰੀਬ ਅਤੇ ਪ੍ਰਭਾਵਿਤ ਪਰਿਵਾਰਾਂ ਦੇ ਘਰਾਂ ਦੀ ਬਹਾਲੀ ਲਈ 3–4 ਦਿਨਾਂ ਵਿੱਚ ਪੂਰਾ ਡਾਟਾ ਤਿਆਰ ਕਰ ਲਿਆ ਜਾਵੇਗਾ ਅਤੇ ਉਸੇ ਅਧਾਰ ‘ਤੇ ਤੁਰੰਤ ਮਦਦ ਦਿੱਤੀ ਜਾਵੇਗੀ। ਉਹਨਾਂ ਨੇ ਭਰੋਸਾ ਜਤਾਇਆ ਕਿ “ਆਪ੍ਰੇਸ਼ਨ ਰਾਹਤ ਅਗਲੇ 8–10 ਦਿਨਾਂ ਵਿੱਚ ਵੱਡੇ ਪੱਧਰ ‘ਤੇ ਪੂਰਾ ਕਰ ਦਿੱਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਇਸ ਆਫ਼ਤ ਤੋਂ ਜਲਦੀ ਰਾਹਤ ਮਿਲ ਸਕੇ।”

ਪੀੜਤ ਪਰਿਵਾਰਾਂ ਲਈ 24×7 ਖੁੱਲ੍ਹੇ ਰਹਿਣਗੇ ਹਰ ਦਰਵਾਜ਼ੇ

‘ਆਪ੍ਰੇਸ਼ਨ ਰਾਹਤ’ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੰਤਰੀ ਹਰਜੋਤ ਬੈਂਸ ਨੇ ਆਪਣੀ ਲੋਕਸੇਵਾ ਦੀ ਅਸਲ ਮਿਸਾਲ ਪੇਸ਼ ਕੀਤੀ। ਉਹਨਾਂ ਨੇ ਆਪਣੇ ਦੋ ਨਿੱਜੀ ਨਿਵਾਸ ਗੰਭੀਰਪੁਰ ਵਾਲਾ ਘਰ ਅਤੇ ਨੰਗਲ ਵਿਖੇ ਸੇਵਾ ਸਦਨ ਪੂਰੀ ਤਰ੍ਹਾਂ ਹੜ੍ਹ ਪੀੜਤ ਪਰਿਵਾਰਾਂ ਲਈ ਖੋਲ੍ਹ ਦਿੱਤੇ। ਇਨ੍ਹਾਂ ਥਾਵਾਂ ‘ਤੇ ਪ੍ਰਭਾਵਿਤ ਲੋਕਾਂ ਨੂੰ 24 ਘੰਟੇ ਖਾਣ-ਪੀਣ, ਰਹਿਣ-ਸਹਿਣ ਅਤੇ ਇਲਾਜ ਦੀ ਸੁਵਿਧਾ ਮਿਲਦੀ ਰਹੀ। ਮੰਤਰੀ ਬੈਂਸ ਨੇ ਇਸ ਮੌਕੇ ‘ਤੇ ਕਿਹਾ ਸੀ – “ਮੈਂ ਜੋ ਕੁਝ ਵੀ ਹਾਂ, ਉਹ ਲੋਕਾਂ ਦੀ ਬਦੌਲਤ ਹਾਂ। ਇਸ ਵੱਡੀ ਆਫ਼ਤ ਦੇ ਸਮੇਂ ਮੇਰੇ ਘਰਾਂ ਦੇ ਦਰਵਾਜ਼ੇ ਹਰੇਕ ਪੀੜਤ ਪਰਿਵਾਰ ਲਈ 24×7 ਖੁੱਲ੍ਹੇ ਰਹੇ।” ਇਹ ਪਹਲ ਸਿਰਫ਼ ਇਕ ਮੰਤਰੀ ਦਾ ਨਿੱਜੀ ਯੋਗਦਾਨ ਹੀ ਨਹੀਂ, ਸਗੋਂ ਪੰਜਾਬ ਸਰਕਾਰ ਦੀ ਸੰਵੇਦਨਸ਼ੀਲਤਾ, ਜ਼ਿੰਮੇਵਾਰੀ ਅਤੇ ਲੋਕਾਂ ਪ੍ਰਤੀ ਸਮਰਪਣ ਦਾ ਜੀਵੰਤ ਉਦਾਹਰਣ ਹੈ। ਆਪ੍ਰੇਸ਼ਨ ਰਾਹਤ ਆਨੰਦਪੁਰ ਸਾਹਿਬ ਹਲਕੇ ਵਿੱਚ ਨਵੀਂ ਉਮੀਦ ਅਤੇ ਨਵੀਂ ਸ਼ੁਰੂਆਤ ਦੀ ਮਿਸਾਲ ਬਣ ਰਿਹਾ ਹੈ।
 

Tags :