ਪੰਜਾਬ 'ਚ ਗਰੀਬਾਂ ਨੂੰ ਵੰਡੇ ਗਏ ਚੌਲਾਂ 'ਚ ਘਪਲੇ ਦਾ ਵਿਜੀਲੈਂਸ ਨੇ ਕੀਤਾ ਪਰਦਾਫਾਸ਼, ਚੌਲਾਂ ਨਾਲ ਭਰੇ 2 ਟਰੱਕ ਕਾਬੂ, 3 ਮੁਲਜ਼ਮ ਗ੍ਰਿਫਤਾਰ

ਪੰਜਾਬ ਸਰਕਾਰ ਭ੍ਰਿਸ਼ਟਾਚਾਰ ਅਤੇ ਬੇਈਮਾਨੀ ਕਰਨ ਵਾਲਿਆਂ 'ਤੇ ਸਖਤ ਐਕਸ਼ਨ ਲੈ ਰਹੀ ਹੈ। ਇਸਦੇ ਤਹਿਤ ਪਿਛਲੇ ਕੁੱਝ ਸਮਾਂ ਪਹਿਲਾਂ ਕਈ ਸਾਬਕਾ ਮੰਤਰੀਆਂ 'ਤੇ ਵੀ ਸ਼ਿਕੰਜਾ ਕੱਸਿਆ ਗਿਆ ਪਰ ਇਸਦੇ ਬਾਵਜੂਦ ਵੀ ਪੰਜਾਬ ਚੋਂ ਭ੍ਰਿਸ਼ਟਾਚਾਰ ਖਤਮ ਹੋਣ ਦਾ ਨਾਂਅ ਹੀ ਨਹੀਂ ਲੈ ਰਿਹਾ। ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਕਿ ਸੂਬੇ ਦੀ ਜਨਤਾ ਨੂੰ ਵੰਡਣ ਵਾਲੇ ਚੌਲਾਂ ਵਿੱਚ ਘੋਟਾਲਾ ਹੋਇਆ ਹੈ। ਇਸਦਾ ਪਰਦਾਫਾਸ਼ ਪੰਜਾਬ ਵਿਜੀਲੈਂਸ ਨੇ ਕੀਤਾ, ਜਿਸਦੇ ਤਹਿਤ ਦੋ ਮੁਲਜ਼ਮ ਗ੍ਰਿਫਤਾਰ ਕੀਤੇ ਗਏ। 

Share:

ਪੰਜਾਬ ਨਿਊਜ। ਪੰਜਾਬ ਵਿੱਚ ਗਰੀਬਾਂ ਨੂੰ ਚੌਲ ਵੰਡਣ ਵਿੱਚ ਘਪਲੇ ਦਾ ਮਾਮਲਾ ਸਾਹਮਣੇ ਆਇਆ ਹੈ। ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ਵਿੱਚ 1.55 ਕਰੋੜ ਰੁਪਏ ਦੇ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਵਿਜੀਲੈਂਸ ਨੇ 1138 ਬੋਰੀਆਂ ਨਾਲ ਭਰੇ ਦੋ ਟਰੱਕ ਜ਼ਬਤ ਕਰਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਮਾਮਲੇ ਦੀ ਜਾਂਚ ਕਰ ਰਹੀ ਹੈ। ਵਿਜੀਲੈਂਸ ਬਿਊਰੋ ਲੋਕ ਸਭਾ ਚੋਣਾਂ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਹੀ ਪੂਰੀ ਤਰ੍ਹਾਂ ਸਰਗਰਮ ਹੋ ਗਿਆ।

ਇਸ ਤੋਂ ਪਹਿਲਾਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਪੁਲੀਸ ਭਰਤੀ ਦੇ ਨਾਂ ’ਤੇ 102 ਲੋਕਾਂ ਨਾਲ ਠੱਗੀ ਮਾਰਨ ਵਾਲੇ ਦੋ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਹੁਣ ਵਿਜੀਲੈਂਸ ਨੇ ਇਹ ਖੁਲਾਸਾ ਕੀਤਾ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਮਾਮਲਾ ਕਿੱਥੇ ਦਰਜ ਕੀਤਾ ਗਿਆ ਹੈ। ਸਰਕਾਰ ਵੱਲੋਂ ਜਲਦੀ ਹੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ