ਰਾਜਪੁਰਾ 'ਚ ਐਨਕਾਊਂਟਰ ਮਗਰੋਂ ਬੰਬੀਹਾ ਗੈਂਗ ਦਾ ਗੁਰਗਾ ਗ੍ਰਿਫ਼ਤਾਰ

ਪੁਲਿਸ ਅਧਿਕਾਰੀ ਨਾਨਕ ਸਿੰਘ ਦਾ ਕਹਿਣਾ ਹੈ ਕਿ ਸੂਚਨਾ ਮਿਲੀ ਸੀ ਕਿ ਨਸ਼ਾ ਦੀ ਤਸਕਰੀ ਲਈ ਆ ਰਿਹਾ ਹੈ ਪੁਲਿਸ ਨੇ ਨਾਕਾਬੰਦੀ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਗੈਂਗਸਟਰ ਨੇ ਪੁਲਿਸ ਨੂੰ ਦੇਖ ਦੇ ਸਾਰ ਹੀ ਫਾਇਰਿੰਗ ਕੀਤੀ।

Courtesy: ਰਾਜਪੁਰਾ 'ਚ ਐਨਕਾਊਂਟਰ ਮਗਰੋਂ ਗੈਂਗਸਟਰ ਕਾਬੂ ਕੀਤਾ ਗਿਆ

Share:

ਪਟਿਆਲਾ ਦੇ ਰਾਜਪੁਰਾ ਵਿੱਚ ਪੰਜਾਬ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਗੈਂਗਸਟਰਾਂ ਦੇ ਖਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਬੰਬੀਹਾ ਗੈਂਗ ਦੇ ਗੁਰਗੇ ਤੇਜਿੰਦਰ ਸਿੰਘ ਉੱਤੇ ਕਾਰਵਾਈ ਕਰਦੇ ਹੋਏ ਐਨਕਾਊਟਰ ਕੀਤਾ। ਗੈਂਗਸਟਰ ਨੇ ਪੁਲਿਸ ਨੂੰ ਦੇਖ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਮੁਕਾਬਲੇ ਦੌਰਾਨ ਗੈਂਗਸਟਰ ਦੀ ਲੱਤ ਉੱਤੇ ਗੋਲੀ ਲੱਗੀ। ਇਹ ਗੈਂਗਸਟਰ ਰਾਜਪੁਰਾ ਦਾ ਰਹਿਣ ਵਾਲਾ ਹੈ।

ਪੁਲਿਸ ਨੇ ਦੇਖ ਕੇ ਫਾਇਰਿੰਗ 

ਪੁਲਿਸ ਅਧਿਕਾਰੀ ਨਾਨਕ ਸਿੰਘ ਦਾ ਕਹਿਣਾ ਹੈ ਕਿ ਸੂਚਨਾ ਮਿਲੀ ਸੀ ਕਿ ਨਸ਼ਾ ਦੀ ਤਸਕਰੀ ਲਈ ਆ ਰਿਹਾ ਹੈ ਪੁਲਿਸ ਨੇ ਨਾਕਾਬੰਦੀ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਗੈਂਗਸਟਰ ਨੇ ਪੁਲਿਸ ਨੂੰ ਦੇਖ ਦੇ ਸਾਰ ਹੀ ਫਾਇਰਿੰਗ ਕੀਤੀ। ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਗੋਲੀ ਚਲਾਈ ਜੋ ਕਿ ਇਸ ਦੀ ਲੱਤ ਉੱਤੇ ਲੱਗ ਗਈ। ਪੁਲਿਸ ਨੇ ਕਿਹਾ ਕਿ ਮੁਲਜ਼ਮ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਹਿਲਾ ਵੀ  5 ਮਾਮਲੇ ਦਰਜ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਰਾਜਪੁਰਾ ਦਾ ਰਹਿਣ ਵਾਲਾ ਹੈ। ਪੁਲਿਸ ਨੇ ਕਿਹਾ ਹੈ ਕਿ ਇਹ ਕਈ ਕੇਸਾਂ ਵਿੱਚ ਲੋੜੀਦਾ ਵੀ ਸੀ।

ਇਹ ਵੀ ਪੜ੍ਹੋ