ਹੁਣ Aditya Roy Kapur ਦੇ ਘਰ ਵਿੱਚ ਵੜੀ ਦੁਬਈ ਤੋਂ ਆਈ ਔਰਤ, ਪੁਲਿਸ ਪਹੁੰਚੀ ਮੌਕੇ 'ਤੇ, ਐੱਫਆਈਆਰ ਦਰਜ

ਹਾਲ ਹੀ ਵਿੱਚ, ਅਦਾਕਾਰ ਸਲਮਾਨ ਖਾਨ ਤੋਂ ਇਲਾਵਾ, ਕੁਝ ਮਹੀਨੇ ਪਹਿਲਾਂ ਦਿੱਗਜ ਅਦਾਕਾਰ ਸੈਫ ਅਲੀ ਖਾਨ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਵਿੱਚ ਉਹ ਵੀ ਜ਼ਖਮੀ ਹੋ ਗਏ ਸਨ।

Share:

Now a woman from Dubai entered Aditya Roy Kapur's house : ਬਾਲੀਵੁੱਡ ਅਦਾਕਾਰ ਆਦਿੱਤਿਆ ਰਾਏ ਕਪੂਰ ਨਾਲ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਅਣਜਾਣ ਔਰਤ ਨੇ ਉਨ੍ਹਾਂ ਦੇ ਮੁੰਬਈ ਵਾਲੇ ਘਰ ਵਿੱਚ ਦਾਖਲ ਹੋਣ ਦੀ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਆਦਿਤਿਆ ਆਪਣੇ ਘਰ ਮੌਜੂਦ ਨਹੀਂ ਸਨ। ਹਾਲਾਂਕਿ ਮਾਮਲਾ ਸਿੱਧਾ ਪੁਲਿਸ ਤੱਕ ਪਹੁੰਚ ਗਿਆ ਹੈ।  

ਆਦਿਤਿਆ ਰਾਏ ਕਪੂਰ ਦਾ ਘਰ ਰਿਜ਼ਵੀ ਕੰਪਲੈਕਸ, ਬਾਂਦਰਾ ਵੈਸਟ, ਮੁੰਬਈ ਵਿੱਚ ਹੈ। ਸੋਮਵਾਰ ਸ਼ਾਮ ਨੂੰ ਕਰੀਬ 6 ਵਜੇ ਉਨ੍ਹਾਂ ਦੇ ਘਰ ਦੀ ਘੰਟੀ ਵੱਜੀ। ਉਸ ਸਮੇਂ, ਉਨ੍ਹਾਂ ਦੀ ਨੌਕਰਾਣੀ ਸੰਗੀਤਾ ਪਵਾਰ ਘਰ ਵਿੱਚ ਇਕੱਲੀ ਸੀ ਕਿਉਂਕਿ ਆਦਿਤਿਆ ਸ਼ੂਟਿੰਗ ਲਈ ਬਾਹਰ ਗਏ ਹੋਏ ਸਨ। ਜਿਵੇਂ ਹੀ ਦਰਵਾਜ਼ਾ ਖੋਲ੍ਹਿਆ ਗਿਆ, ਇੱਕ 47 ਸਾਲਾ ਔਰਤ ਨੇ ਪੁੱਛਿਆ ਕਿ ਕੀ ਇਹ ਆਦਿਤਿਆ ਰਾਏ ਕਪੂਰ ਦਾ ਘਰ ਹੈ। ਜਦੋਂ ਸੰਗੀਤਾ ਨੇ ਹਾਂ ਕਿਹਾ, ਤਾਂ ਔਰਤ ਨੇ ਦਾਅਵਾ ਕੀਤਾ ਕਿ ਉਹ ਆਦਿਤਿਆ ਲਈ ਕੱਪੜੇ ਅਤੇ ਤੋਹਫ਼ੇ ਲੈ ਕੇ ਆਈ ਹੈ। ਪਰ ਜਦੋਂ ਸੰਗੀਤਾ ਨੇ ਉਸਨੂੰ ਜਾਣ ਲਈ ਕਿਹਾ, ਤਾਂ ਉਸਨੇ ਧੱਕੇ ਨਾਲ ਘਰ ਵਿੱਚ ਵੜ੍ਹਨ ਦੀ ਕੋਸ਼ਿਸ਼ ਕੀਤੀ।

ਮਾਮਲੇ ਦੀ ਜਾਂਚ ਜਾਰੀ 

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਔਰਤ ਘਰੋਂ ਨਾ ਨਿਕਲਣ 'ਤੇ ਜ਼ੋਰ ਦੇ ਰਹੀ ਸੀ। ਇਸ ਕਾਰਨ ਖਾਰ ਪੁਲਿਸ ਨੂੰ ਸੂਚਿਤ ਕੀਤਾ ਗਿਆ। ਔਰਤ ਨੇ ਆਪਣੀ ਪਛਾਣ ਗ਼ਜ਼ਾਲਾ ਜ਼ਕਾਰੀਆ ਸਿੱਦੀਕੀ ਵਜੋਂ ਦੱਸੀ, ਜੋ 47 ਸਾਲਾਂ ਦੀ ਹੈ ਅਤੇ ਦੁਬਈ ਦੀ ਰਹਿਣ ਵਾਲੀ ਹੈ। ਜਦੋਂ ਉਸ ਤੋਂ ਅਦਾਕਾਰ ਦੇ ਘਰ ਆਉਣ ਦਾ ਮਕਸਦ ਪੁੱਛਿਆ ਗਿਆ ਤਾਂ ਔਰਤ ਨੇ ਕੋਈ ਜਵਾਬ ਨਹੀਂ ਦਿੱਤਾ। ਔਰਤ ਵਿਰੁੱਧ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਜਾਂਚ ਜਾਰੀ ਹੈ।

ਪਹਿਲਾਂ ਵੀ ਵਾਪਰ ਚੁੱਕੀਆਂ ਘਟਨਾਵਾਂ 

ਆਦਿਤਿਆ ਰਾਏ ਕਪੂਰ ਤੋਂ ਪਹਿਲਾਂ ਵੀ, ਅਣਪਛਾਤੇ ਵਿਅਕਤੀਆਂ ਵੱਲੋਂ ਇਸੇ ਤਰ੍ਹਾਂ ਫਿਲਮੀ ਸਿਤਾਰਿਆਂ ਦੇ ਘਰਾਂ ਵਿੱਚ ਦਾਖਲ ਹੋ ਕੇ ਉਨ੍ਹਾਂ 'ਤੇ ਅਪਰਾਧਿਕ ਕਾਰਵਾਈਆਂ ਕਰਨ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ। ਹਾਲ ਹੀ ਵਿੱਚ, ਅਦਾਕਾਰ ਸਲਮਾਨ ਖਾਨ ਤੋਂ ਇਲਾਵਾ, ਕੁਝ ਮਹੀਨੇ ਪਹਿਲਾਂ ਦਿੱਗਜ ਅਦਾਕਾਰ ਸੈਫ ਅਲੀ ਖਾਨ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਵਿੱਚ ਉਹ ਵੀ ਜ਼ਖਮੀ ਹੋ ਗਏ ਸਨ।

ਇਹ ਵੀ ਪੜ੍ਹੋ