ਪੀਐਮ ਮੋਦੀ ਨੇ ਸਰਹੱਦੀ, ਚਾਹਵਾਨ ਜ਼ਿਲ੍ਹਿਆਂ ਨੂੰ ਲਾਭ ਪਹੁੰਚਾਉਣ ਲਈ 91 ਐਫਐਮ ਰੇਡੀਓ ਟ੍ਰਾਂਸਮੀਟਰਾਂ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ 18 ਰਾਜਾਂ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਫੈਲੇ 91 ਐਫਐਮ ਟ੍ਰਾਂਸਮੀਟਰਾਂ ਦਾ ਉਦਘਾਟਨ ਕੀਤਾ, ਜਿਸ ਨਾਲ ਸਰਹੱਦੀ ਖੇਤਰਾਂ ਅਤੇ ਚਾਹਵਾਨ ਜ਼ਿਲ੍ਹਿਆਂ ਵਿੱਚ ਐਫਐਮ ਰੇਡੀਓ ਕਨੈਕਟੀਵਿਟੀ ਨੂੰ ਹੁਲਾਰਾ ਮਿਲੇਗਾ। 84 ਜ਼ਿਲ੍ਹਿਆਂ ਵਿੱਚ ਸਥਾਪਤ ਕੀਤੇ ਗਏ ਇਨ੍ਹਾਂ ਨਵੇਂ ਟਰਾਂਸਮੀਟਰਾਂ ਦੇ ਨਾਲ, ਕਵਰੇਜ ਵਿੱਚ ਲਗਭਗ 35,000 ਵਰਗ ਕਿਲੋਮੀਟਰ ਖੇਤਰ ਦਾ […]

Share:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ 18 ਰਾਜਾਂ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਫੈਲੇ 91 ਐਫਐਮ ਟ੍ਰਾਂਸਮੀਟਰਾਂ ਦਾ ਉਦਘਾਟਨ ਕੀਤਾ, ਜਿਸ ਨਾਲ ਸਰਹੱਦੀ ਖੇਤਰਾਂ ਅਤੇ ਚਾਹਵਾਨ ਜ਼ਿਲ੍ਹਿਆਂ ਵਿੱਚ ਐਫਐਮ ਰੇਡੀਓ ਕਨੈਕਟੀਵਿਟੀ ਨੂੰ ਹੁਲਾਰਾ ਮਿਲੇਗਾ।

84 ਜ਼ਿਲ੍ਹਿਆਂ ਵਿੱਚ ਸਥਾਪਤ ਕੀਤੇ ਗਏ ਇਨ੍ਹਾਂ ਨਵੇਂ ਟਰਾਂਸਮੀਟਰਾਂ ਦੇ ਨਾਲ, ਕਵਰੇਜ ਵਿੱਚ ਲਗਭਗ 35,000 ਵਰਗ ਕਿਲੋਮੀਟਰ ਖੇਤਰ ਦਾ ਵਾਧਾ ਹੋਵੇਗਾ, ਜਿਸ ਨਾਲ ਦੋ ਕਰੋੜ ਹੋਰ ਵਧੇਰੇ ਲੋਕਾਂ ਨੂੰ ਲਾਭ ਹੋਵੇਗਾ ਜਿਨ੍ਹਾਂ ਦੀ ਹੁਣ ਤੱਕ ਇਸ ਮਾਧਿਅਮ ਤੱਕ ਪਹੁੰਚ ਨਹੀਂ ਸੀ।

ਉਨ੍ਹਾਂ ਕਿਹਾ ਕਿ ਨਵੇਂ ਐਫਐਮ ਟਰਾਂਸਮੀਟਰ ਸਮੇਂ ਸਿਰ ਸੂਚਨਾ ਦੇ ਪ੍ਰਸਾਰਣ, ਕਮਿਊਨਿਟੀ ਨਿਰਮਾਣ ਦੇ ਯਤਨਾਂ, ਖੇਤੀਬਾੜੀ ਕੰਮ-ਕਾਜ ਨਾਲ ਸਬੰਧਤ ਮੌਸਮੀ ਜਾਣਕਾਰੀ ਦੇਣ, ਕਿਸਾਨਾਂ ਲਈ ਭੋਜਨ ਅਤੇ ਸਬਜ਼ੀਆਂ ਦੀਆਂ ਕੀਮਤਾਂ ਬਾਰੇ ਜਾਣਕਾਰੀ ਦੇਣ ਅਤੇ ਕੁਦਰਤੀ ਆਫ਼ਤ ਦੌਰਾਨ ਸਮੁੱਚੀ ਕਮਿਊਨਿਟੀ ਵਿੱਚ ਆਪਸੀ ਸਹਾਇਤਾ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਣਗੇ। ਮੋਦੀ ਨੇ ਕਿਹਾ, ‘”ਜਿਨ੍ਹਾਂ ਨੂੰ ਦੂਰ ਸਮਝਿਆ ਜਾਂਦਾ ਸੀ, ਉਨ੍ਹਾਂ ਨੂੰ ਹੁਣ ਵੱਡੇ ਪੱਧਰ ‘ਤੇ ਜੁੜਨ ਦਾ ਮੌਕਾ ਮਿਲੇਗਾ।”

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਦੇਸ਼ ਵਿੱਚ ਹੋ ਰਹੀ ਤਕਨੀਕੀ ਕ੍ਰਾਂਤੀ ਨੇ ਰੇਡੀਓ ਅਤੇ ਖਾਸ ਕਰਕੇ ਐਫਐਮ ਰੇਡੀਓ ਨੂੰ ਇੱਕ ਨਵੇਂ ਰੂਪ ਵਿੱਚ ਉਭਰਨ ਲਈ ਮਦਦ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਤਕਨਾਲੋਜੀ ਦੇ ਲੋਕਤੰਤਰੀਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਭਾਰਤ ਨੇ ਆਪਣੀ ਪੂਰੀ ਸਮਰੱਥਾ ਨੂੰ ਅੱਗੇ ਵਧਾਉਣਾ ਹੈ ਤਾਂ ਇਹ ਮਹੱਤਵਪੂਰਨ ਹੈ ਕਿ ਕਿਸੇ ਵੀ ਭਾਰਤੀ ਨੂੰ ਮੌਕੇ ਦੀ ਕਮੀ ਨੂੰ ਮਹਿਸੂਸ ਨਹੀਂ ਕਰਨਾ ਚਾਹਿਦਾ। ਉਹਨਾਂ ਅਨੁਸਾਰ, ਆਧੁਨਿਕ ਤਕਨੀਕ ਨੂੰ ਪਹੁੰਚਯੋਗ ਅਤੇ ਕਿਫਾਇਤੀ ਬਣਾਉਣਾ ਮਹੱਤਵਪੂਰਨ ਹੈ।

ਇਹ ਵਿਸਥਾਰ ਪ੍ਰਧਾਨ ਮੰਤਰੀ ਦੇ ਮਾਸਿਕ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦੇ 100ਵੇਂ ਐਪੀਸੋਡ ਤੋਂ ਦੋ ਦਿਨ ਪਹਿਲਾਂ ਹੋਇਆ ਹੈ।

ਬਿਹਾਰ, ਝਾਰਖੰਡ, ਉੜੀਸਾ, ਪੱਛਮੀ ਬੰਗਾਲ, ਅਸਾਮ, ਮੇਘਾਲਿਆ, ਨਾਗਾਲੈਂਡ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਆਂਧਰਾ ਪ੍ਰਦੇਸ਼, ਕੇਰਲਾ, ਤੇਲੰਗਾਨਾ, ਛੱਤੀਸਗੜ੍ਹ, ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ, ਲੱਦਾਖ ਅਤੇ ਅੰਡੇਮਾਨ ਸਮੇਤ ਨਿਕੋਬਾਰ ਟਾਪੂ ਵਿੱਚ ਕਵਰੇਜ ਵਧਾਉਣ ‘ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ 84 ਜ਼ਿਲ੍ਹਿਆਂ ਵਿੱਚ 91 ਨਵੇਂ 100 ਡਬਲਯੂ ਐਫਐਮ ਟ੍ਰਾਂਸਮੀਟਰ ਲਗਾਏ ਗਏ ਹਨ।

ਮੋਦੀ ਨੇ ਕਿਹਾ ਕਿ ਰੇਡੀਓ ਪੋਡਕਾਸਟ ਅਤੇ ਔਨਲਾਈਨ ਐਫਐਮ ਰਾਹੀਂ ਨਵੀਨਤਾਕਾਰੀ ਤਰੀਕਿਆਂ ਨਾਲ ਸਾਹਮਣੇ ਆਇਆ ਹੈ। ਡਿਜੀਟਲ ਇੰਡੀਆ ਨੇ ਨਾ ਸਿਰਫ਼ ਰੇਡੀਓ ਨੂੰ ਨਵੇਂ ਸਰੋਤੇ ਬਖਸ਼ੇ ਹਨ, ਸਗੋਂ ਇੱਕ ਨਵੀਂ ਸੋਚ ਪ੍ਰਕਿਰਿਆ ਵੀ ਦਿੱਤੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਡੀਟੀਐਚ ਪਲੇਟਫਾਰਮ ਦੁਆਰਾ 4.3 ਕਰੋੜ ਘਰਾਂ ਨੂੰ ਮੁਫਤ ਡੀਡੀ ਡਿਸ਼ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।