ਪੁੱਤਰ ਦੇ ਸਾਹਮਣੇ ਪਿਤਾ ਦਾ ਕਤਲ: ਸਿਰ, ਕੰਨ, ਬਾਹਾਂ 'ਤੇ ਕਈ ਵਾਰ; ਜ਼ਮੀਨ ਦਾ ਸੌਦਾ ਨਾ ਹੋਣ 'ਤੇ ਕਿਸਾਨ ਮਾਰਿਆ

ਪੰਜਾਬ ਦੇ ਰਾਏਕੋਟ 'ਚ ਜ਼ਮੀਨ ਦਾ ਸੌਦਾ ਨਾ ਕਰਨ 'ਤੇ ਇਕ ਕਿਸਾਨ ਦਾ ਪੁੱਤਰ ਦੇ ਸਾਹਮਣੇ ਹੀ ਕਤਲ ਕਰ ਦਿੱਤਾ ਗਿਆ। ਮੁਲਜ਼ਮਾਂ ਨੇ ਉਸ ਦੇ ਸਿਰ, ਕੰਨਾਂ ਅਤੇ ਬਾਹਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ, ਜਿਸ ਕਾਰਨ ਉਸ ਦੀ ਮੌਤ ਹੋ ਗਈ।

Share:

ਪੰਜਾਬ ਨਿਊਜ। ਪੰਜਾਬ ਦੇ ਰਾਏਕੋਟ 'ਚ ਦੋ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਿਸਾਨ ਦਾ ਕਤਲ ਕਰ ਦਿੱਤਾ ਗਿਆ। ਦੋਵੇਂ ਮੁਲਜ਼ਮ ਫਰਾਰ ਹਨ। ਕਤਲ ਦਾ ਕਾਰਨ ਜ਼ਮੀਨ ਦਾ ਸੌਦਾ ਹੈ। ਰਾਏਕੋਟ ਦੇ ਪਿੰਡ ਬਸਰਾਵਾਂ ਵਿੱਚ ਬੁੱਧਵਾਰ ਰਾਤ ਕਿਸਾਨ ਕਮਲਜੀਤ ਸਿੰਘ ਬਿੱਲੂ (55) ਦਾ ਉਸ ਦੇ ਬੇਟੇ ਅਤੇ ਭਤੀਜੇ ਦੇ ਸਾਹਮਣੇ ਕਤਲ ਕਰ ਦਿੱਤਾ ਗਿਆ। ਥਾਣਾ ਸਦਰ ਰਾਏਕੋਟ ਦੀ ਪੁਲਸ ਨੇ ਬੀਤੀ ਰਾਤ ਕਰੀਬ 11 ਵਜੇ ਬਿੱਲੂ ਦੀ ਖੂਨ ਨਾਲ ਲੱਥਪੱਥ ਲਾਸ਼ ਦੋਸ਼ੀ ਕਿਸਾਨ ਹਰਨੇਕ ਸਿੰਘ ਸੇਖੋਂ ਦੇ ਖੇਤਾਂ 'ਚ ਪਾਣੀ ਦੀ ਮੋਟਰ ਵਾਲੀ ਬਿਲਡਿੰਗ ਨੇੜਿਓਂ ਬਰਾਮਦ ਕੀਤੀ। ਬਿੱਲੂ ਦਾ ਕਤਲ ਕਰਨ ਤੋਂ ਬਾਅਦ ਮੁਲਜ਼ਮ ਹਰਨੇਕ ਸਿੰਘ ਸੇਖੋਂ ਅਤੇ ਉਸ ਦਾ ਨੌਕਰ ਫ਼ਰਾਰ ਹੋ ਗਏ ਹਨ।

ਮੁਲਜ਼ਮ ਹਰਨੇਕ ਸਿੰਘ ਸੇਖੋਂ ਆਪਣੀ ਜ਼ਮੀਨ ਦੇ ਨਾਲ ਲੱਗਦੀ ਬਿੱਲੂ ਤੋਂ ਕਰੀਬ ਚਾਰ ਏਕੜ ਜ਼ਮੀਨ ਖਰੀਦਣਾ ਚਾਹੁੰਦਾ ਸੀ ਪਰ ਬਿੱਲੂ ਉਸ ਨੂੰ ਜ਼ਮੀਨ ਦੇਣ ਲਈ ਤਿਆਰ ਨਹੀਂ ਸੀ। ਇਸ ਤੋਂ ਨਾਰਾਜ਼ ਕਿਸਾਨ ਹਰਨੇਕ ਸਿੰਘ ਸੇਖੋਂ ਨੇ ਆਪਣੇ ਨੌਕਰ ਵਿਕਾਸ ਲਾਲ ਯਾਦਵ ਨਾਲ ਮਿਲ ਕੇ ਬਿੱਲੂ ਦਾ ਕਤਲ ਕਰ ਦਿੱਤਾ।

ਬਿੱਲੂ ਦੇ ਸਿਰ 'ਤੇ ਕੀਤੇ ਕਈ ਵਾਰ

ਮੁਲਜ਼ਮਾਂ ਨੇ ਉਸ ਦੇ ਲੜਕੇ ਜਸਪ੍ਰੀਤ ਸਿੰਘ ਅਤੇ ਭਤੀਜੇ ਇੰਦਰਜੀਤ ਸਿੰਘ ਦੇ ਸਾਹਮਣੇ ਬਿੱਲੂ ਦੇ ਸਿਰ, ਕੰਨਾਂ ਅਤੇ ਬਾਹਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ। ਪੁਲੀਸ ਨੇ ਮ੍ਰਿਤਕ ਦੇ ਪੁੱਤਰ ਜਸਪ੍ਰੀਤ ਸਿੰਘ ਦੇ ਬਿਆਨਾਂ ’ਤੇ ਹਰਜੀਤ ਸਿੰਘ ਵਾਸੀ ਸੇਖੋਂ ਪਿੰਡ ਫੁੱਲਾਂਵਾਲ (ਲੁਧਿਆਣਾ) ਅਤੇ ਨੌਕਰ ਵਿਕਾਸ ਲਾਲ ਯਾਦਵ ਵਾਸੀ ਮੁਜ਼ੱਫਰਨਗਰ ਬਿਹਾਰ ਖ਼ਿਲਾਫ਼ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।

ਜ਼ਮੀਨ ਵੇਚਣ ਲਈ ਪਾ ਰਹੇ ਸਨ ਦਬਾਅ

ਜਸਪ੍ਰੀਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਹਰਜੀਤ ਸਿੰਘ ਸੇਖੋਂ ਉਸ ’ਤੇ ਜ਼ਮੀਨ ਖਰੀਦਣ ਲਈ ਲਗਾਤਾਰ ਦਬਾਅ ਪਾ ਰਿਹਾ ਸੀ ਪਰ ਉਹ ਜ਼ਮੀਨ ਵੇਚਣਾ ਨਹੀਂ ਚਾਹੁੰਦਾ ਸੀ। ਕਮਲਜੀਤ ਸਿੰਘ ਬਿੱਲੂ ਬੁੱਧਵਾਰ ਰਾਤ ਨੂੰ ਸਾਈਕਲ 'ਤੇ ਖੇਤ ਗਿਆ ਸੀ। ਜਦੋਂ ਉਹ ਰਾਤ 10 ਵਜੇ ਤੱਕ ਵਾਪਸ ਨਹੀਂ ਪਰਤਿਆ ਤਾਂ ਜਸਪ੍ਰੀਤ ਆਪਣੇ ਚਾਚੇ ਦੇ ਲੜਕੇ ਇੰਦਰਜੀਤ ਸਿੰਘ ਸਮੇਤ ਉਥੇ ਪਹੁੰਚ ਗਿਆ। ਉਥੇ ਹਰਨੇਕ ਸਿੰਘ ਸੇਖੋਂ ਨੇ ਕਮਲਜੀਤ ਸਿੰਘ ਬਿੱਲੂ ਨੂੰ ਫੜਿਆ ਹੋਇਆ ਸੀ ਅਤੇ ਉਸ ਦਾ ਨੌਕਰ ਵਿਕਾਸ ਯਾਦਵ ਉਸ 'ਤੇ ਹਥਿਆਰਾਂ ਨਾਲ ਹਮਲਾ ਕਰ ਰਿਹਾ ਸੀ।

ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਵਿਕਾਸ ਲਾਲ ਯਾਦਵ ਅਹਿਮਦਗੜ੍ਹ ਮੰਡੀ ਤੋਂ ਪਿੰਡ ਛੰਨਾ ਰਾਹੀਂ ਫਰਾਰ ਹੋ ਗਿਆ। ਰਸਤੇ ਵਿੱਚ ਉਸਦਾ ਬੈਗ ਵੀ ਮਿਲਿਆ। ਪੁਲਸ ਨੂੰ ਬੈਗ 'ਚੋਂ ਹਥਿਆਰ ਵੀ ਮਿਲੇ ਹਨ ਪਰ ਕਤਲ ਕਿਸ ਨੇ ਕੀਤਾ ਸੀ, ਇਸ ਦੀ ਰਿਪੋਰਟ ਦੀ ਉਡੀਕ ਹੈ। ਮ੍ਰਿਤਕ ਦੀ ਪਤਨੀ ਵੀਰਪਾਲ ਕੌਰ ਅਤੇ ਪੁੱਤਰ ਜਸਪ੍ਰੀਤ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ