PSEB 10ਵੀਂ ਦਾ ਨਤੀਜਾ: ਲੁਧਿਆਣਾ ਦੀ ਅਦਿਤੀ ਬਣੀ ਟਾਪਰ, ਪੰਜਾਬ ਸਕੂਲ ਸਿੱਖਿਆ ਬੋਰਡ ਦਾ 10ਵੀਂ ਜਮਾਤ ਦਾ ਨਤੀਜਾ ਜਾਰੀ

Punjab Board 10th Result 2024: ਪੰਜਾਬ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਇਸ ਵਾਰ 10ਵੀਂ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਸ਼ਾਮਲ ਹੋਏ ਸਾਰੇ ਵਿਦਿਆਰਥੀ ਹੁਣ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਪਣੇ ਨਤੀਜੇ ਦੇਖ ਸਕਣਗੇ।

Share:

PSEB 10th Result 2024: ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਵੱਲੋਂ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਵਾਰ ਪਾਸ ਪ੍ਰਤੀਸ਼ਤਤਾ 97.24 ਫੀਸਦੀ ਰਹੀ। ਇਸ ਵਾਰ ਵੀ ਪ੍ਰੀਖਿਆ ਦੇ ਨਤੀਜਿਆਂ ਵਿੱਚ ਕੁੜੀਆਂ ਨੇ ਹੀ ਬਾਜੀ ਮਾਰੀ ਹੈ। ਲੜਕੀਆਂ ਪਹਿਲੇ ਤਿੰਨ ਸਥਾਨਾਂ 'ਤੇ ਰਹੀਆਂ ਹਨ। ਲੁਧਿਆਣਾ ਦੇ ਸਕੂਲ ਸ਼ਿਮਲਾਪੁਰੀ ਦੇ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੀ ਅਦਿਤੀ ਨੇ ਟਾਪ ਕੀਤਾ ਹੈ। ਇਸੇ ਸਕੂਲ ਦੀ ਅਲੀਸ਼ਾ ਸ਼ਰਮਾ ਦੂਜੇ ਸਥਾਨ ’ਤੇ ਰਹੀ। ਬਾਬਾ ਬਕਾਲਾ ਦੀ ਕਰਮਨਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀ। ਇਸ ਵਾਰ ਵੀ ਨਤੀਜਿਆਂ ਵਿੱਚ ਕੁੜੀਆਂ ਨੇ ਜਿੱਤ ਹਾਸਲ ਕੀਤੀ ਹੈ।

ਇਸ ਸਾਲ ਪ੍ਰੀਖਿਆ ਵਿੱਚ ਸ਼ਾਮਲ ਹੋਏ ਸਾਰੇ ਵਿਦਿਆਰਥੀ ਕੱਲ੍ਹ ਤੋਂ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ। ਇਮਤਿਹਾਨ 13 ਫਰਵਰੀ ਤੋਂ 05 ਮਾਰਚ ਤੱਕ ਇੱਕ ਸ਼ਿਫਟ ਵਿੱਚ - ਸਵੇਰੇ 11 ਵਜੇ ਤੋਂ ਦੁਪਹਿਰ 2:15 ਵਜੇ ਤੱਕ ਆਯੋਜਿਤ ਕੀਤਾ ਗਿਆ ਸੀ। ਲਗਭਗ 3 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਸਾਰੇ ਵਿਦਿਆਰਥੀ ਕੱਲ ਭਾਵ 19 ਅਪ੍ਰੈਲ ਤੋਂ ਆਪਣਾ ਨਤੀਜਾ ਦੇਖ ਸਕਣਗੇ।
 
97 ਫੀਸਦੀ ਵਿਦਿਆਰਥੀ ਪਾਸ

ਇਸ ਸਾਲ 10ਵੀਂ ਜਮਾਤ ਵਿੱਚ 97 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਲੁਧਿਆਣਾ ਦੀ ਅਦਿਤੀ ਨੇ ਟਾਪ ਕੀਤਾ ਹੈ। ਬੋਰਡ ਵੱਲੋਂ ਰਾਜ ਦੀ ਪਾਸ ਪ੍ਰਤੀਸ਼ਤਤਾ ਅਤੇ ਮੈਰਿਟ ਸੂਚੀ ਜਾਰੀ ਕਰ ਦਿੱਤੀ ਗਈ ਹੈ। ਵਿਦਿਆਰਥੀ ਆਪਣੀ ਪ੍ਰੀਖਿਆ ਦੇ ਨਤੀਜੇ ਸ਼ੁੱਕਰਵਾਰ ਸਵੇਰੇ ਹੀ ਦੇਖ ਸਕਣਗੇ।

ਡੀਐਮਸੀ ਨੂੰ ਲਗਭਗ ਇੱਕ ਹਫ਼ਤੇ ਦਾ ਸਮਾਂ ਲੱਗੇਗਾ-ਬੋਰਡ ਸਕੱਤਰ

ਬੋਰਡ ਦੇ ਸਕੱਤਰ ਅਵਿਕੇਸ਼ ਗੁਪਤਾ ਨੇ ਦੱਸਿਆ ਕਿ ਨਤੀਜਾ ਸ਼ਾਮ 4 ਵਜੇ ਜਾਰੀ ਕੀਤਾ ਜਾਵੇਗਾ, ਜਿਸ ਲਈ ਬੋਰਡ ਵੱਲੋਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। PSEB ਵੀਰਵਾਰ ਨੂੰ ਹੀ ਨਤੀਜੇ ਘੋਸ਼ਿਤ ਕਰੇਗਾ। ਡੀਐਮਸੀ ਨੂੰ ਲਗਭਗ ਇੱਕ ਹਫ਼ਤੇ ਬਾਅਦ ਡਿਜੀਲੌਕਰ 'ਤੇ ਉਪਲਬਧ ਕਰਾਇਆ ਜਾਵੇਗਾ।

PSEB 10th Result 2024: ਇਸ ਤਰ੍ਹਾਂ ਚੈੱਕ ਕਰੋ ਆਪਣਾ ਨਤੀਜਾ 

  • ਜਦੋਂ ਨਤੀਜਾ ਲਿੰਕ ਕੱਲ ਯਾਨੀ ਸ਼ੁੱਕਰਵਾਰ ਨੂੰ ਐਕਟੀਵੇਟ ਹੁੰਦਾ ਹੈ, ਤਾਂ pseb.ac.in ਖੋਲ੍ਹੋ ਅਤੇ ਨਤੀਜਾ ਪੇਜ 'ਤੇ ਜਾਓ।
  • 10ਵੀਂ ਕਲਾਸ ਦਾ ਰਿਜਲਟ ਖੋਲੋ 
  • ਰਿਜਲਟ ਵਿੰਡੋ ਖੁੱਲ ਜਾਵੇਗਾ 
  • ਆਪਣਾ ਰੋਲ ਨੰਬਰ ਜਾਂ ਨਾਂਅ ਦਰਜ ਕਰੋ 
  • ਸਬਮਿਟ ਕਰੋ ਅਤੇ ਆਪਣਾ ਰਿਜਲਟ ਚੈੱਕ ਕਰੋ 

ਇਹ ਵੀ ਪੜ੍ਹੋ