ਕਿਊਬੈੱਕ ਦੀਆਂ 7 ਯੂਨੀਵਰਸਿਟੀਆਂ ਘਾਟੇ ‘ਚ, ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਵਿਚ 43% ਦੀ ਗਿਰਾਵਟ

ਮੈਕਗਿਲ ਯੂਨੀਵਰਸਿਟੀ `ਚ ਬਜਟ ਨੂੰ ਮੁੱਖ ਰੂਪ ਨਾਲ ਮੁਲਾਜ਼ਮਾਂ ਦੀ ਛਾਂਟੀ ਅਤੇ ਸੇਵਾ ਮੁਕਤੀ ਦੇ ਮਾਧਿਅਮ ਨਾਲ ਸੰਤੁਲਿਤ ਕੀਤਾ ਗਿਆ ਹੈ। ਯੂਨੀਵਰਸਿਟੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ‘ਚ 10 ਫ਼ੀਸਦੀ ਦੀ ਗਿਰਾਵਟ ਦਾ ਅੰਦਾਜ਼ਾ ਲਾਇਆ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਇਸ ਤੋਂ ਜ਼ਿਆਦਾ ਗਿਰਾਵਟ ਨਾਲ ਮਾਲੀਏ ‘ਤੇ ਕਾਫ਼ੀ ਪ੍ਰਭਾਵ ਪਵੇਗਾ।

Share:

7 Quebec universities in deficit : ਕਿਊਬੈੱਕ ਵਿੱਚ ਕਰੀਬ ਸੱਤ ਯੂਨੀਵਰਸਿਟੀਆਂ 2025-26 ਵਿੱਦਿਅਕ ਸਾਲ ਲਈ ਬਜਟ ਘਾਟੇ ਦਾ ਸਾਹਮਣਾ ਕਰ ਰਹੀਆਂ ਹਨ। ਯੂਨੀਵਰਸਿਟੀ ਡੀ ਮਾਂਟਰਿਅਲ 9.7 ਮਿਲਿਅਨ ਡਾਲਰ ਦੇ ਘਾਟੇ ਦਾ ਅੰਦਾਜ਼ਾ ਲਾ ਰਹੀ ਹੈ, ਜਦੋਂਕਿ ਕਾਨਕਾਰਡੀਆ ਯੂਨੀਵਰਸਿਟੀ ਨੂੰ ਲੱਗਭੱਗ 32 ਮਿਲਿਅਨ ਡਾਲਰ ਦੇ ਘਾਟੇ ਦਾ ਅੰਦਾਜ਼ਾ ਹੈ। ਬਿਊਰੋ ਡੀ ਕੋਆਪਰੇਸ਼ਨ ਇੰਟਰਿਊਨਿਵਰਸਿਟੇਇਰ ਦੇ ਪ੍ਰਧਾਨ ਕ੍ਰਿਸਚਨ ਬਲੈਂਚੇਟ, ਜੋ ਪ੍ਰਾਂਤ ਦੀਆਂ ਯੂਨੀਵਰਸਿਟੀਆਂ ਦੀ ਤਰਜ਼ਮਾਨੀ ਕਰਦੇ ਹਨ, ਨੇ ਕਿਹਾ ਕਿ ਖੇਤਰ ‘ਚ ਤਿੰਨ ਪ੍ਰਮੁੱਖ ਦਬਾਅ ਹਨ, ਤਨਖਾਹ ਵਾਧਾ ਤੇ ਮੁਦਰਾਸਫ਼ਿਤੀ ਲਈ ਸਰਕਾਰੀ ਸਮਰਥਨ ਦੀ ਕਮੀ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ‘ਚ ਭਾਰੀ ਗਿਰਾਵਟ।

ਨਾਮਜ਼ਦਗੀਆਂ ‘ਚ 30 ਫ਼ੀਸਦੀ ਦੀ ਗਿਰਾਵਟ 

ਬੀਸੀਆਈ ਅਨੁਸਾਰ, ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਵਿਚ ਔਸਤਨ 43 ਫ਼ੀਸਦੀ ਦੀ ਗਿਰਾਵਟ ਆਈ ਹੈ। ਇਸ ਦਾ ਭਾਵ ਹੈ ਕਿ ਅਸਲ ਨਾਮਜ਼ਦਗੀਆਂ ‘ਚ 30 ਫ਼ੀਸਦੀ ਦੀ ਗਿਰਾਵਟ ਆ ਸਕਦੀ ਹੈ, ਜਿਸ ਨਾਲ ਕਿਊਬੈੱਕ ਦੇ ਯੂਨੀਵਰਸਿਟੀ ਨੈੱਟਵਰਕ ਵਿੱਚ ਮਾਲੀਏ ‘ਚ ਅੰਦਾਜ਼ਨ 200 ਮਿਲਿਅਨ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਬਲੈਂਚੇਟ ਨੇ ਕਿਹਾ ਕਿ ਇਕ ਸਾਲ ਤੱਕ ਅਜਿਹੀ ਸਥਿਤੀ ਬਣੇ ਰਹਿਣਾ ਕਈ ਯੂਨੀਵਰਸਿਟੀਆਂ ਲਈ ਵਿਨਾਸ਼ਕਾਰੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਸੀਮਿਤ ਕਰਨ ਦੇ ਫ਼ੈਸਲੇ ਕਾਰਨ ਇਹ ਗਿਰਾਵਟ ਆਈ ਹੈ, ਉਨ੍ਹਾਂ ਅਨੁਸਾਰ ਇਸ ਕਦਮ ਨਾਲ ਵਿਦੇਸ਼ਾਂ ‘ਚ ਕਿਊਬੈੱਕ ਦੇ ਵੱਕਾਰ ਨੂੰ ਨੁਕਸਾਨ ਪਹੁੰਚਿਆ ਹੈ।

ਮਾਲੀਏ ‘ਤੇ ਕਾਫ਼ੀ ਪ੍ਰਭਾਵ ਪਵੇਗਾ 

ਮੈਕਗਿਲ ਯੂਨੀਵਰਸਿਟੀ `ਚ ਬਜਟ ਨੂੰ ਮੁੱਖ ਰੂਪ ਨਾਲ ਮੁਲਾਜ਼ਮਾਂ ਦੀ ਛਾਂਟੀ ਅਤੇ ਸੇਵਾ ਮੁਕਤੀ ਦੇ ਮਾਧਿਅਮ ਨਾਲ ਸੰਤੁਲਿਤ ਕੀਤਾ ਗਿਆ ਹੈ। ਯੂਨੀਵਰਸਿਟੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ‘ਚ 10 ਫ਼ੀਸਦੀ ਦੀ ਗਿਰਾਵਟ ਦਾ ਅੰਦਾਜ਼ਾ ਲਾਇਆ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਇਸ ਤੋਂ ਜ਼ਿਆਦਾ ਗਿਰਾਵਟ ਨਾਲ ਮਾਲੀਏ ‘ਤੇ ਕਾਫ਼ੀ ਪ੍ਰਭਾਵ ਪਵੇਗਾ।

ਦੂਜੇ ਦੇਸ਼ ਬਣਦੇ ਜਾ ਰਹੇ ਪਹਿਲੀ ਪਸੰਦ

ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਨੇ 2022 ਦੇ ਮੁਕਾਬਲੇ ਪਿਛਲੇ ਸਾਲ ਵਿੱਚ ਭਾਰਤ ਤੋਂ 15 ਫੀਸਦੀ ਘੱਟ ਸਟੱਡੀ ਪਰਮਿਟ ਅਰਜ਼ੀਆਂ ਪ੍ਰੋਸੈਸ ਕੀਤੀਆਂ। ਫੈਡਰਲ ਵਿਭਾਗ ਦੇ ਸਭ ਤੋਂ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ 2024 ਦੇ ਜਨਵਰੀ ਤੋਂ ਜੁਲਾਈ ਤੱਕ, ਕੈਨੇਡਾ ਵਿੱਚ ਕੁੱਲ 107,385 ਭਾਰਤੀ ਸਟਡੀ ਪਰਮਿਟ ਧਾਰਕ ਸਨ। ਜੂਨ 2023 ਦੇ ਮੁਕਾਬਲੇ ਇਸ ਸਾਲ ਦੇ ਜੂਨ ਵਿੱਚ ਇਸ ਵਿਚ 20 ਪ੍ਰਤੀਸ਼ਤ ਦੀ ਗਿਰਾਵਟ ਨਜ਼ਰੀਂ ਪਈ। ਕੈਨੇਡਾ ਹਮੇਸ਼ਾ ਤੋਂ ਵਿਦਿਆਰਥੀਆਂ ਦੀ ਪਹਿਲੀ ਪਸੰਦ ਰਿਹਾ ਹੈ। ਪਰ ਹੁਣ ਤਕਰੀਬਨ 70% ਵਿਦਿਆਰਥੀ ਕੈਨੇਡਾ ਵਿਚ ਅਪਲਾਈ ਕਰਨ ਤੋਂ ਪਹਿਲਾਂ ਹੋਰ ਸਮਾਂ ਉਡੀਕਣ-ਅਤੇ-ਵਾਚਣ ਦੀ ਪਹੁੰਚ ਅਪਣਾ ਰਹੇ ਹਨ।  20 ਪ੍ਰਤੀਸ਼ਤ ਵਿਦਿਆਰਥੀ ਪਹਿਲਾਂ ਹੀ ਕੈਨੇਡਾ ਨੂੰ ਛੱਡ ਕੇ ਜਰਮਨੀ, ਅਮਰੀਕਾ ਜਾਂ ਯੂਕੇ ਵਰਗੇ ਹੋਰ ਦੇਸ਼ਾਂ ਦੀ ਚੋਣ ਕਰ ਚੁੱਕੇ ਹਨ।
 
 

ਇਹ ਵੀ ਪੜ੍ਹੋ

Tags :