ਕੈਨੇਡੀਅਨ ਆਰਮਡ ਫੋਰਸਿਜ਼ ਦੇ ਜਵਾਨ ਅੱਗ ਪ੍ਰਭਾਵਿਤ ਇਲਾਕੇ ਕਰਾਣਗੇ ਖਾਲੀ, ਹੁਣ ਤੱਕ 31,000 Affected

ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਧੀਆਂ ਅੱਗਾਂ ਕਾਬੂ ਤੋਂ ਬਾਹਰ ਹਨ, ਹੁਣ ਤੱਕ 2.2 ਮਿਲੀਅਨ ਹੈਕਟੇਅਰ ਤੋਂ ਵੱਧ ਰਕਬਾ ਅੱਗ ਦੀ ਲਪੇਟ ਵਿੱਚ ਆ ਚੁੱਕਾ ਹੈ। ਸਸਕੈਚਵਨ ਅਤੇ ਮੈਨੀਟੋਬਾ ਸੂਬੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ, ਕਿਉਂਕਿ ਦੋਵਾਂ ਨੇ ਹਾਲ ਹੀ ਦੇ ਦਿਨਾਂ ਵਿੱਚ ਅੱਗ ਲੱਗਣ ਕਾਰਨ ਐਮਰਜੈਂਸੀ ਦਾ ਐਲਾਨ ਕੀਤਾ ਹੈ।

Share:

Canadian Armed Forces personnel will evacuate fire-affected areas : ਕੈਨੇਡੀਅਨ ਆਰਮਡ ਫੋਰਸਿਜ਼ ਦੇ ਜਵਾਨ ਅੱਗ ਪ੍ਰਭਾਵਿਤ ਸੈਂਡੀ ਲੇਕ ਫਸਟ ਨੇਸ਼ਨ ਨੂੰ ਖਾਲੀ ਕਰਵਾਉਣ ਵਿੱਚ ਮਦਦ ਕਰਨਗੇ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਜੰਗਲ ਦੀ ਅੱਗ ਉੱਤਰ-ਪੱਛਮੀ ਓਂਟਾਰੀਓ ਭਾਈਚਾਰੇ ਵੱਲ ਵਧ ਰਹੀ ਹੈ। ਸੈਂਡੀ ਲੇਕ ਦੇ ਅਧਿਕਾਰੀਆਂ ਨੇ ਇਲਾਕਾ ਖਾਲੀ ਕਰਵਾਉਣ ਦਾ ਹੁਕਮ ਜਾਰੀ ਕੀਤਾ ਹੈ। ਉਨ੍ਹਾ ਕਿਹਾ ਕਿ ਰੈੱਡ ਲੇਕ 12 ਦੀ ਅੱਗ ਨੂੰ ਸੂਬੇ ਦੇ ਕੇਨੋਰਾ ਜਿ਼ਲ੍ਹੇ ਵਿੱਚ ਭਾਈਚਾਰੇ ਵੱਲ ਉੱਤਰ ਵੱਲ ਵਧਦੇ ਦੇਖਿਆ ਗਿਆ ਹੈ। ਫਸਟ ਨੇਸ਼ਨ ਇੱਕ ਫਲਾਈ-ਇਨ ਕਮਿਊਨਿਟੀ ਹੈ ਜੋ ਥੰਡਰ ਬੇ ਤੋਂ ਲਗਭਗ 600 ਕਿਲੋਮੀਟਰ ਉੱਤਰ-ਪੱਛਮ ਵਿੱਚ ਸਥਿਤ ਹੈ।

ਕਰਮਚਾਰੀ ਕਈ ਘੰਟਿਆਂ ਤੱਕ ਫਸੇ ਰਹੇ

19 ਉਸਾਰੀ ਕਰਮਚਾਰੀ ਕਈ ਘੰਟਿਆਂ ਤੱਕ ਅੱਗ ਵਿੱਚ ਫਸੇ ਰਹੇ ਜਦੋਂ ਕਿ ਹੈਲੀਕਾਪਟਰਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਸੰਘਣੇ ਧੂੰਏਂ ਕਾਰਨ ਹੈਲੀਕਾਪਟਰ ਉਤਰ ਨਹੀਂ ਸਕੇ। ਸਮੂਹ ਇੱਕ ਸ਼ਿਪਿੰਗ ਕੰਟੇਨਰ ਵਿੱਚ ਫਸਿਆ ਰਿਹਾ, ਜਦੋਂ ਇਸ ਵਿੱਚ ਅੱਗ ਲੱਗਣੀ ਸ਼ੁਰੂ ਹੋ ਗਈ। ਸੈਂਡੀ ਲੇਕ ਫਸਟ ਨੇਸ਼ਨ ਦੇ ਮੁਖੀ ਡੇਲੋਰਸ ਕਾਕੇਗਾਮਿਕ ਨੇ ਦੱਸਿਆ ਕਿ ਜਿਸ ਵਰਕ ਯਾਰਡ ਵਿੱਚ ਚਾਲਕ ਦਲ ਸੀ ਉਹ ਇੱਕ ਵੱਡੀ ਖੁੱਲ੍ਹੀ ਜਗ੍ਹਾ ਸੀ, ਜਿਸ ਕਾਰਨ ਉਨ੍ਹਾਂ ਨੂੰ ਭੱਜਣ ਲਈ ਵਧੇਰੇ ਸਮਾਂ ਮਿਲ ਗਿਆ ਅਤੇ ਹਾਦਸਾ ਟਲ ਗਿਆ। ਹਾਲਾਂਕਿ ਉਨ੍ਹਾਂ ਵਿੱਚੋਂ ਕੁਝ ਕਾਫ਼ੀ ਜ਼ਖਮੀ ਹੋ ਗਏ ਹਨ।

ਦੇਸ਼ ਭਰ ਵਿੱਚ 200 ਤੋਂ ਵੱਧ ਅੱਗਾਂ 

ਕੱਲ੍ਹ ਕੈਨੇਡਾ ਭਰ ਵਿੱਚ 31,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ ਕਿਉਂਕਿ ਜੰਗਲਾਂ ਵਿੱਚ ਅੱਗ ਕਸਬਿਆਂ ਅਤੇ ਪਿੰਡਾਂ ਵਿੱਚ ਫੈਲ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਭਰ ਵਿੱਚ 200 ਤੋਂ ਵੱਧ ਅੱਗਾਂ ਲੱਗੀਆਂ ਹੋਈਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਧੀਆਂ ਅੱਗਾਂ ਕਾਬੂ ਤੋਂ ਬਾਹਰ ਹਨ, ਹੁਣ ਤੱਕ 2.2 ਮਿਲੀਅਨ ਹੈਕਟੇਅਰ ਤੋਂ ਵੱਧ ਰਕਬਾ ਅੱਗ ਦੀ ਲਪੇਟ ਵਿੱਚ ਆ ਚੁੱਕਾ ਹੈ। ਸਸਕੈਚਵਨ ਅਤੇ ਮੈਨੀਟੋਬਾ ਸੂਬੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ, ਕਿਉਂਕਿ ਦੋਵਾਂ ਨੇ ਹਾਲ ਹੀ ਦੇ ਦਿਨਾਂ ਵਿੱਚ ਅੱਗ ਲੱਗਣ ਕਾਰਨ ਐਮਰਜੈਂਸੀ ਦਾ ਐਲਾਨ ਕੀਤਾ ਹੈ।  ਯਲੋਨਾਈਫ ਸ਼ਹਿਰ ਦੇ 20 ਹਜ਼ਾਰ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਂ 'ਤੇ ਜਾਣ ਦਾ ਹੁਕਮ ਦਿੱਤਾ ਗਿਆ ਹੈ। ਇਸ ਦੌਰਾਨ ਫਾਇਰ ਬ੍ਰਿਗੇਡ ਅੱਗ ਨੂੰ ਦੂਰ ਰੱਖਣ ਦੀ ਕੋਸਿ਼ਸ਼ ਕਰ ਰਹੀ ਹੈ। ਇਹ ਕੈਨੇਡਾ ਵਿੱਚ ਇਸ ਸਾਲ ਦੀ ਸਭ ਤੋਂ ਘਾਤਕ ਜੰਗਲੀ ਅੱਗ ਵਿੱਚੋਂ ਇੱਕ ਹੈ। 

ਇਹ ਵੀ ਪੜ੍ਹੋ

Tags :