ਜਲੰਧਰ ਦੇ NRI ਦੀ ਕੈਨੇਡਾ 'ਚ ਗੋਲੀ ਮਾਰ ਕੇ ਹੱਤਿਆ,ਘਟਨਾ ਤੋਂ ਬਾਅਦ ਮੁਲਜ਼ਮ ਨੇ ਖੁਦ ਨੂੰ ਵੀ ਮਾਰੀ ਗੋਲੀ

ਫਿਲੌਰ ਦੇ ਲੋਕਾਂ ਨੇ ਦੱਸਿਆ ਕਿ ਗਿੱਲ ਇੱਕ ਦਾਨੀ ਸੱਜਣ ਸਨ। ਉਹ ਪਿਛਲੇ 40 ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਸੀ। ਉੱਥੇ ਉਸਦਾ ਚੰਗਾ ਕਾਰੋਬਾਰ ਸੀ। ਉਹ ਅਕਸਰ ਪਿੰਡ ਦੇ ਕਈ ਲੋਕਾਂ ਦੀ ਮਦਦ ਕਰਦਾ ਸੀ।

Share:

ਕੈਨੇਡਾ ਦੇ ਅਲਬਰਟਾ ਸੂਬੇ 'ਚ ਪੰਜਾਬ ਦੇ ਜਲੰਧਰ ਦੇ ਰਹਿਣ ਵਾਲੇ ਪਰਵਾਸੀ ਭਾਰਤੀ ਅਤੇ ਕੰਸਟਰੱਕਸ਼ਨ ਕੰਪਨੀ ਦੇ ਮਾਲਕ ਬੂਟਾ ਸਿੰਘ ਗਿੱਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਕਤਲ ਤੋਂ ਬਾਅਦ ਮੁਲਜ਼ਮ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਦੇ ਨਾਲ ਹੀ ਘਟਨਾ 'ਚ ਉਸ ਦਾ ਇਕ ਸਾਥੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਇਹ ਘਟਨਾ ਐਡਮਿੰਟਨ ਸ਼ਹਿਰ ਵਿੱਚ ਸਥਿਤ ਇੱਕ ਉਸਾਰੀ ਵਾਲੀ ਥਾਂ ਨੇੜੇ ਵਾਪਰੀ। ਭਾਰਤੀ ਮੂਲ ਦਾ ਬੂਟਾ ਸਿੰਘ ਕੈਨੇਡਾ ਵਿੱਚ ਇੱਕ ਵੱਡਾ ਉਸਾਰੀ ਕਾਰੋਬਾਰੀ ਸੀ ਅਤੇ ਐਡਮਿੰਟਨ ਵਿੱਚ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖੀ ਵੀ ਸੀ। ਉਹ ਜਲੰਧਰ ਦੇ ਫਿਲੌਰ ਦਾ ਰਹਿਣ ਵਾਲਾ ਸੀ।

ਮਿਲਵੁੱਡ ਰੀਕ ਸੈਂਟਰ ਨੇੜੇ ਵਾਪਰੀ ਘਟਨਾ

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਲਬਰਟਾ ਸੂਬੇ ਦੇ ਮਿਲਵੁੱਡ ਰੀਕ ਸੈਂਟਰ ਨੇੜੇ ਵਾਪਰੀ। ਜਿੱਥੇ ਬੂਟਾ ਦੀ ਕੰਪਨੀ ਦੀ ਇੱਕ ਵੱਡੀ ਉਸਾਰੀ ਵਾਲੀ ਥਾਂ ਸੀ। ਉੱਥੇ ਹੀ ਬੂਟਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਦੇ ਨਾਲ ਹੀ ਉਸ ਨੂੰ ਬਚਾਉਣ ਆਏ ਸਿਵਲ ਇੰਜਨੀਅਰ ਸਰਬਜੀਤ ਸਿੰਘ ਨੂੰ ਵੀ ਇਸ ਘਟਨਾ ਵਿੱਚ ਗੰਭੀਰ ਸੱਟਾਂ ਲੱਗੀਆਂ। ਉਸ ਦਾ ਕੈਨੇਡਾ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਦੱਸ ਦੇਈਏ ਕਿ ਘਟਨਾ ਦੇ ਸਮੇਂ ਗਿੱਲ ਆਪਣੇ ਦੋ ਸਾਥੀਆਂ ਨਾਲ ਉਸਾਰੀ ਵਾਲੀ ਥਾਂ 'ਤੇ ਸੀ। ਇਸ ਦੌਰਾਨ ਉਸ ਦਾ ਆਪਣੀ ਹੀ ਮਜ਼ਦੂਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਜਿਸ ਤੋਂ ਬਾਅਦ ਭਾਰਤੀ ਮੂਲ ਦੇ ਮਜ਼ਦੂਰ ਨੇ ਗਿੱਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਕਤਲ ਤੋਂ ਬਾਅਦ ਉਕਤ ਮੁਲਜ਼ਮ ਇੰਨਾ ਡਰਿਆ ਹੋਇਆ ਸੀ ਕਿ ਉਸ ਨੇ ਘਟਨਾ ਤੋਂ ਤੁਰੰਤ ਬਾਅਦ ਖੁਦ ਨੂੰ ਗੋਲੀ ਮਾਰ ਲਈ। ਜਿਸ ਵਿਚ ਉਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ।

ਇਹ ਵੀ ਪੜ੍ਹੋ

Tags :