IPL 2025 - ਯਸ਼ਸਵੀ ਜੈਸਵਾਲ ਨੇ ਕੀਤਾ ਅਨੋਖਾ ਕੰਮ, ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਵੀ ਰਹੇ ਨਾਕਾਮ 

ਯਸ਼ਸਵੀ ਜੈਸਵਾਲ ਆਈਪੀਐਲ ਦੇ ਇਸ ਸੀਜ਼ਨ ਵਿੱਚ ਪਾਵਰਪਲੇ ਯਾਨੀ ਪਹਿਲੇ ਛੇ ਓਵਰਾਂ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ, ਉਨ੍ਹਾਂ ਨੇ ਪ੍ਰਿਯਾਂਸ਼ ਆਰੀਆ ਨੂੰ ਪਿੱਛੇ ਛੱਡ ਦਿੱਤਾ।

Courtesy: file photo

Share:

ਰਾਜਸਥਾਨ ਦੀ ਟੀਮ ਭਾਵੇਂ ਇਸ ਸਾਲ ਦੇ ਆਈਪੀਐਲ ਵਿੱਚ ਕੁੱਝ ਖਾਸ ਨਹੀਂ ਕਰ ਸਕੀ, ਪਰ ਉਨ੍ਹਾਂ ਲਈ ਚੰਗੀ ਗੱਲ ਇਹ ਹੈ ਕਿ ਟੀਮ ਦਾ ਓਪਨਿੰਗ ਬੱਲੇਬਾਜ਼ ਯਸ਼ਸਵੀ ਜੈਸਵਾਲ ਵਧੀਆ ਖੇਡ ਰਹੇ ਹਨ। ਪਿਛਲੀਆਂ ਚਾਰ ਪਾਰੀਆਂ ਵਿੱਚ ਉਹ ਤਿੰਨ ਵਾਰ 50 ਦਾ ਅੰਕੜਾ ਪਾਰ ਕਰ ਚੁੱਕੇ ਹਨ। ਇਸ ਦੌਰਾਨ ਜਦੋਂ ਵੀਰਵਾਰ ਨੂੰ ਰਾਜਸਥਾਨ ਅਤੇ ਬੰਗਲੌਰ ਵਿਚਕਾਰ ਮੈਚ ਖੇਡਿਆ ਗਿਆ, ਤਾਂ ਯਸ਼ਸਵੀ ਜੈਸਵਾਲ ਇੱਕ ਮਾਮਲੇ ਵਿੱਚ ਪਹਿਲੇ ਸਥਾਨ 'ਤੇ ਪਹੁੰਚ ਗਏ। ਜੋ ਕਾਰਨਾਮਾ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵੀ ਨਹੀਂ ਕਰ ਸਕੇ, ਉਹ ਜੈਸਵਾਲ ਨੇ ਪੂਰਾ ਕਰ ਦਿੱਤਾ ਹੈ।

ਪਾਵਰ-ਪਲੇ ਦੌਰਾਨ ਸਭ ਤੋਂ ਵੱਧ ਛੱਕੇ ਮਾਰੇ

ਦਰਅਸਲ, ਯਸ਼ਸਵੀ ਜੈਸਵਾਲ ਹੁਣ ਇਸ ਸਾਲ ਦੇ ਆਈਪੀਐਲ ਵਿੱਚ ਪਾਵਰ ਪਲੇ ਦੌਰਾਨ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਹ ਹੁਣ ਤੱਕ 15 ਛੱਕੇ ਮਾਰ ਚੁੱਕੇ ਹਨ। ਪਾਵਰਪਲੇ ਦਾ ਅਰਥ ਹੈ ਪਹਿਲੇ ਛੇ ਓਵਰਾਂ ਵਿੱਚ ਲੱਗੇ ਛੱਕੇ। ਪਹਿਲਾਂ ਪੰਜਾਬ ਦੇ ਪ੍ਰਿਯਾਂਸ਼ ਆਰੀਆ ਸਿਖਰ 'ਤੇ ਸਨ ਪਰ ਹੁਣ ਉਹ ਦੂਜੇ ਸਥਾਨ 'ਤੇ ਆ ਗਏ ਹਨ। ਪ੍ਰਿਯਾਂਸ਼ ਆਰੀਆ ਨੇ ਇਸ ਸਾਲ ਦੇ ਆਈਪੀਐਲ ਵਿੱਚ ਪਾਵਰਪਲੇ ਦੌਰਾਨ 13 ਛੱਕੇ ਲਗਾਏ ਹਨ। ਜੈਸਵਾਲ ਨੇ ਬੰਗਲੁਰੂ ਖਿਲਾਫ 3 ਛੱਕੇ ਮਾਰੇ ਅਤੇ ਨੰਬਰ ਇੱਕ ਦਾ ਸਥਾਨ ਹਾਸਲ ਕੀਤਾ।

ਇਹਨਾਂ ਬੱਲੇਬਾਜ਼ਾਂ ਨੂੰ ਛੱਡਿਆ ਪਿੱਛੇ 

ਇਸ ਦੌਰਾਨ, ਇਨ੍ਹਾਂ ਚੋਟੀ ਦੇ 2 ਬੱਲੇਬਾਜ਼ਾਂ ਤੋਂ ਬਾਅਦ ਜੇਕਰ ਅਸੀਂ ਅੱਗੇ ਗੱਲ ਕਰੀਏ, ਤਾਂ ਤੀਜੇ ਨੰਬਰ 'ਤੇ ਐਲਐਸ ਦੇ ਮਿਸ਼ੇਲ ਮਾਰਸ਼ ਹਨ, ਜਿਨ੍ਹਾਂ ਨੇ 12 ਛੱਕੇ ਲਗਾਏ ਹਨ। ਭਾਵੇਂ ਅਜਿੰਕਿਆ ਰਹਾਣੇ ਟੀਮ ਲਈ ਓਪਨਿੰਗ ਨਹੀਂ ਕਰਦੇ, ਪਰ ਉਹ ਹੁਣ ਤੱਕ ਪਾਵਰ ਪਲੇ ਵਿੱਚ 11 ਛੱਕੇ ਲਗਾਉਣ ਵਿੱਚ ਵੀ ਕਾਮਯਾਬ ਰਹੇ ਹਨ। ਫਿਲ ਸਾਲਟ ਅਤੇ ਰੋਹਿਤ ਸ਼ਰਮਾ ਨੇ ਵੀ 11 ਛੱਕੇ ਲਗਾਏ ਹਨ। ਯਸ਼ਸਵੀ ਜੈਸਵਾਲ ਨੇ ਬੰਗਲੁਰੂ ਖਿਲਾਫ 49 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਹਾਲਾਂਕਿ ਉਹ ਇੱਕ ਦੌੜ ਨਾਲ ਆਪਣਾ ਅਰਧ ਸੈਂਕੜਾ ਪੂਰਾ ਕਰਨ ਤੋਂ ਖੁੰਝ ਗਏ। ਪਰ ਇਸ ਤੋਂ ਪਹਿਲਾਂ ਉਹਨਾਂ ਨੇ ਲਗਾਤਾਰ ਤਿੰਨ ਮੈਚਾਂ ਵਿੱਚ ਤਿੰਨ ਅਰਧ ਸੈਂਕੜੇ ਲਗਾਏ। ਉਹਨਾਂ ਨੇ ਐਲਐਸਜੀ ਦੇ ਖਿਲਾਫ 74 ਦੌੜਾਂ ਬਣਾਈਆਂ, ਜਦੋਂ ਕਿ ਉਹਨਾਂ ਨੇ ਦਿੱਲੀ ਕੈਪੀਟਲਜ਼ ਦੇ ਖਿਲਾਫ 51 ਦੌੜਾਂ ਬਣਾਈਆਂ। ਉਹਨਾਂ ਨੇ ਆਰਸੀਬੀ ਖਿਲਾਫ ਪਿਛਲੇ ਮੈਚ ਵਿੱਚ ਵੀ 75 ਦੌੜਾਂ ਬਣਾਈਆਂ ਸਨ। ਟੀਮ ਦਾ ਪ੍ਰਦਰਸ਼ਨ ਮਾੜਾ ਹੋ ਸਕਦਾ ਹੈ, ਪਰ ਜੈਸਵਾਲ ਆਪਣਾ ਪੂਰਾ ਯੋਗਦਾਨ ਦੇ ਰਹੇ ਹਨ। ਯਸ਼ਸਵੀ ਜੈਸਵਾਲ ਆਈਪੀਐਲ ਦੇ ਇਸ ਸੀਜ਼ਨ ਵਿੱਚ ਪਾਵਰਪਲੇ ਯਾਨੀ ਪਹਿਲੇ ਛੇ ਓਵਰਾਂ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ, ਉਨ੍ਹਾਂ ਨੇ ਪ੍ਰਿਯਾਂਸ਼ ਆਰੀਆ ਨੂੰ ਪਿੱਛੇ ਛੱਡ ਦਿੱਤਾ।

ਇਹ ਵੀ ਪੜ੍ਹੋ

Tags :