Jasprit Bumrah ਨੇ 6 ਵਿਕੇਟ ਲੈਕੇ ਮਚਾਇਆ ਗਦਰ, ਅਜਿਹਾ ਗੇਂਦਬਾਜ ਬਣੇ 

Jasprit Bumrah: ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਕਾਨਪੁਰ ਟੈਸਟ 'ਚ 6 ਵਿਕਟਾਂ ਦਾ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਇਸ ਸਾਲ ਉਹ ਸਭ ਤੋਂ ਘੱਟ ਪਾਰੀਆਂ 'ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ।

Share:

Jasprit Bumrah: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਕਾਨਪੁਰ 'ਚ ਚੱਲ ਰਹੇ ਦੂਜੇ ਟੈਸਟ 'ਚ ਜਸਪ੍ਰੀਤ ਬੁਮਰਾਹ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ। ਦੂਜੇ ਦਿਨ ਉਸ ਨੇ 3 ਵਿਕਟਾਂ ਲੈ ਕੇ ਬੰਗਲਾਦੇਸ਼ ਦੀ ਕਮਰ ਤੋੜ ਦਿੱਤੀ। ਇਸ ਸਟਾਰ ਗੇਂਦਬਾਜ਼ ਨੇ ਪਹਿਲੀ ਪਾਰੀ 'ਚ ਵੀ 3 ਵਿਕਟਾਂ ਲਈਆਂ ਸਨ। ਇਸ ਮੈਚ ਵਿੱਚ ਭਾਰਤ ਨੂੰ 95 ਦੌੜਾਂ ਦਾ ਟੀਚਾ ਮਿਲਿਆ ਹੈ। ਦੂਜੀ ਪਾਰੀ ਵਿੱਚ ਆਰ ਅਸ਼ਵਿਨ, ਰਵਿੰਦਰ ਜਡੇਜਾ ਅਤੇ ਜਸਪ੍ਰੀਤ ਬੁਮਰਾਹ ਨੇ 3-3 ਵਿਕਟਾਂ ਲੈ ਕੇ ਬੰਗਲਾਦੇਸ਼ ਦੀ ਪਾਰੀ ਨੂੰ ਤਬਾਹ ਕਰ ਦਿੱਤਾ। ਬੁਮਰਾਹ ਨੇ ਮੇਹਦੀ ਹਸਨ ਮਿਰਾਜ ਨੂੰ ਆਊਟ ਕਰਕੇ ਇਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ ਹੈ।

ਆਰ ਅਸ਼ਵਨੀ ਤੋਂ ਅੱਗੇ ਨਿਕਲੇ ਬੁਮਰਾਹ 

ਜਸਪ੍ਰੀਤ ਬੁਮਰਾਹ ਸ਼੍ਰੀਲੰਕਾ ਦੇ ਪ੍ਰਭਾਤ ਜੈਸੂਰੀਆ ਦੇ ਨਾਲ 2024 ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਵਿੱਚ ਸਿਖਰ 'ਤੇ ਹਨ। ਦੋਵਾਂ ਨੇ 38-38 ਵਿਕਟਾਂ ਲਈਆਂ ਹਨ। ਆਰ ਅਸ਼ਵਿਨ 37 ਵਿਕਟਾਂ ਨਾਲ ਦੂਜੇ ਸਥਾਨ 'ਤੇ ਹਨ। ਬੁਮਰਾਹ ਨੇ ਕਾਨਪੁਰ ਟੈਸਟ 'ਚ ਅਸ਼ਵਿਨ ਨੂੰ ਪਿੱਛੇ ਛੱਡ ਦਿੱਤਾ ਹੈ।

2024 'ਚ ਸਭ ਤੋਂ ਜ਼ਿਆਦਾ ਟੈਸਟ ਵਿਕੇਟ ਲੈਣ ਵਾਲੇ ਗੇਂਦਬਾਦ 

  • ਪ੍ਰਭਾਤ ਜੈਸੂਰਿਆ - 38
  • ਜਸਪ੍ਰੀਤ ਬੁਮਰਾਹ - 38
  • ਆਰ ਅਸ਼ਵਿਨ - 37
  • ਗਸ ਐਟਕਿੰਸਨ - 34
  • ਸ਼ੋਏਬ ਬਸ਼ੀਰ - 32
  • ਜੋਸ਼ ਹੇਜ਼ਲਵੁੱਡ - 29

2024 'ਚ ਸਭ ਤੋਂ ਜ਼ਿਆਦਾ ਤੇਜ਼ ਵਿਕੇਟ ਲੈਣ ਵਾਲੇ ਗੇਂਦਬਾਜ 

ਜਸਪ੍ਰੀਤ ਬੁਮਰਾਹ ਨੇ 2024 ਵਿੱਚ ਸਭ ਤੋਂ ਘੱਟ ਪਾਰੀਆਂ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਬਣਾਇਆ ਹੈ। ਉਸ ਨੇ 21 ਪਾਰੀਆਂ 'ਚ 53 ਵਿਕਟਾਂ ਲਈਆਂ ਹਨ। ਅਹਿਸਾਨ ਖਾਨ ਨੇ 26 ਪਾਰੀਆਂ 'ਚ 46 ਵਿਕਟਾਂ ਲੈ ਕੇ ਦੂਜਾ ਸਥਾਨ ਹਾਸਲ ਕੀਤਾ ਹੈ।

2024 'ਚ ਕੌਮਾਂਤਰੀ ਕ੍ਰਿਕੇਟ ਚ ਸਭ ਤੋਂ ਜ਼ਿਆਦਾ ਵਿਕੇਟ ਲੈਣ ਵਾਲੇ ਕ੍ਰਿਕੇਟਰ 

  • ਜਸਪ੍ਰੀਤ ਬੁਮਰਾਹ - 53 (22 ਪਾਰੀਆਂ)
  • ਅਹਿਸਾਨ ਖਾਨ - 46 (26 ਪਾਰੀਆਂ)
  • ਜੋਸ਼ ਹੇਜ਼ਲਵੁੱਡ – 44 (23 ਪਾਰੀਆਂ)
  • ਵਨਿੰਦੂ ਹਸਾਰੰਗਾ - 43 (20 ਪਾਰੀਆਂ)
  • ਐਡਮ ਜ਼ੈਂਪਾ - 41 (25 ਪਾਰੀਆਂ)

ਕਾਨਪੁਰ ਟੈਸਟ 'ਚ ਬੁਮਰਾਹ ਦਾ ਪ੍ਰਦਰਸ਼ਨ 

ਕਾਨਪੁਰ ਟੈਸਟ ਵਿੱਚ ਜਸਪ੍ਰੀਤ ਬੁਮਰਾਹ ਨੇ ਦੋਵੇਂ ਪਾਰੀਆਂ ਵਿੱਚ ਕੁੱਲ 6 ਵਿਕਟਾਂ ਲਈਆਂ ਸਨ। ਪਹਿਲੀ ਪਾਰੀ ਵਿੱਚ ਉਸ ਨੇ ਮੇਹਦੀ ਹਸਨ ਮਿਰਾਜ, ਤਾਇਜੁਲ ਇਸਲਾਮ ਅਤੇ ਮੁਸ਼ਫਿਕਰ ਰਹੀਮ ਨੂੰ ਆਊਟ ਕੀਤਾ। ਦੂਜੀ ਪਾਰੀ ਵਿੱਚ ਵੀ ਉਸ ਨੇ ਇਨ੍ਹਾਂ ਤਿੰਨਾਂ ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ।

ਇਹ ਵੀ ਪੜ੍ਹੋ