ਫਾਜ਼ਿਲਕਾ ਸਰਕਾਰੀ ਹਸਪਤਾਲ ਦੇ ਬਾਥਰੂਮ ਚੋਂ ਮਿਲੀ ਨੌਜਵਾਨ ਦੀ ਲਾਸ਼, ਨਸ਼ੇ ਦੀ ਓਵਰਡੋਜ਼ ਨਾਲ ਮੌਤ, ਕੋਲੋਂ ਮਿਲਿਆ ਟੀਕਾ 

ਕਾਫ਼ੀ ਦੇਰ ਬਾਅਦ ਜਦੋਂ ਉਹ ਬਾਹਰ ਨਹੀਂ ਆਇਆ ਤਾਂ ਮਜ਼ਦੂਰਾਂ ਨੇ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ। ਇਸਦੇ ਬਾਵਜੂਦ ਜਦੋਂ ਅੰਦਰੋਂ ਕੋਈ ਜਵਾਬ ਨਹੀਂ ਆਇਆ, ਤਾਂ ਇੱਕ ਕਰਮਚਾਰੀ ਬਾਥਰੂਮ ਦੀ ਕੰਧ 'ਤੇ ਚੜ੍ਹ ਗਿਆ ਅਤੇ ਅੰਦਰ ਦੇਖਿਆ ਨੌਜਵਾਨ ਬਾਥਰੂਮ ਵਿੱਚ ਬੇਹੋਸ਼ ਪਿਆ ਸੀ।

Courtesy: ਫਾਜ਼ਿਲਕਾ 'ਚ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ

Share:

ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਬਾਥਰੂਮ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਮਿਲੀ। ਉਸਦੇ ਕੋਲ ਹੀ ਇੱਕ ਟੀਕਾ ਪਿਆ ਮਿਲਿਆ। ਜਿਸ ਕਾਰਨ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਦੇ ਨਾਲ ਹੋਈ ਹੈ। ਇਸਨੂੰ ਸ਼ਪੱਸ਼ਟ ਕਰਨ ਲਈ ਲਾਸ਼ ਦਾ ਪੋਸਟਮਾਰਟਮ ਕਰਾਇਆ ਜਾਵੇਗਾ ਤੇ ਫਿਰ ਮੌਤ ਦੇ ਅਸਲੀ ਕਾਰਨ ਸਾਮਣੇ ਆ ਜਾਣਗੇ। ਇਸ ਘਟਨਾ ਮਗਰੋਂ ਇਲਾਕੇ ਅੰਦਰ ਨਸ਼ੇ ਦੀ ਵਿਕਰੀ ਤੇ ਵਰਤੋਂ ਉਪਰ ਵੀ ਸਵਾਲ ਉੱਠ ਰਹੇ ਹਨ। ਕਿਉਂਕਿ, 1 ਮਾਰਚ ਤੋਂ ਪੰਜਾਬ ਅੰਦਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜ਼ੋਰਾਂ 'ਤੇ ਚਲਾਈ ਜਾ ਰਹੀ ਹੈ ਤੇ ਇਸ ਦੌਰਾਨ ਵੀ ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। 

SMO ਨੇ ਕੀਤੀ ਪੁਸ਼ਟੀ, ਮੌਤ ਨਸ਼ੇ ਦੀ ਜ਼ਿਆਦਾ ਮਾਤਰਾ ਨਾਲ ਹੋਈ 

ਫਾਜ਼ਿਲਕਾ ਦੇ ਸੀਨੀਅਰ ਮੈਡੀਕਲ ਅਫ਼ਸਰ (ਐਸਐਮਓ) ਡਾ. ਏਰਿਕ ਨੇ ਕਿਹਾ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਉਹ ਭੱਜ ਕੇ ਟਾਇਲਟ ਕਰਨ ਲਈ ਬਾਥਰੂਮ ਵਿੱਚ ਵੜ ਗਿਆ ਸੀ। ਉਸਨੂੰ ਦੇਖਿਆ ਗਿਆ ਸੀ। ਕਾਫੀ ਸਮੇਂ ਮਗਰੋਂ ਉਹ ਬਾਹਰ ਨਹੀਂ ਨਿਕਲਿਆ ਸੀ ਤਾਂ ਫਿਰ ਲਾਸ਼ ਬਰਾਮਦ ਹੋਈ। ਐਸਐਮਓ ਡਾ. ਏਰਿਕ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਇਸ ਕਾਰਨ ਮਜ਼ਦੂਰ ਕੰਮ ਕਰ ਰਹੇ ਹਨ। ਬਾਥਰੂਮ ਵਿੱਚ ਵੀ ਕੰਮ ਚੱਲ ਰਿਹਾ ਹੈ। ਪਰ ਇੱਕ ਨੌਜਵਾਨ ਭੱਜਦਾ ਹੋਇਆ ਆਇਆ। ਇਸਨੇ ਕਿਹਾ ਕਿ ਉਸਨੇ ਟਾਇਲਟ ਜਾਣਾ ਹੈ। ਕਾਮਿਆਂ ਨੇ ਉਸਨੂੰ ਜਾਣ ਦਿੱਤਾ। ਕਾਫ਼ੀ ਦੇਰ ਬਾਅਦ ਜਦੋਂ ਉਹ ਬਾਹਰ ਨਹੀਂ ਆਇਆ ਤਾਂ ਮਜ਼ਦੂਰਾਂ ਨੇ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ। ਇਸਦੇ ਬਾਵਜੂਦ ਜਦੋਂ ਅੰਦਰੋਂ ਕੋਈ ਜਵਾਬ ਨਹੀਂ ਆਇਆ, ਤਾਂ ਇੱਕ ਕਰਮਚਾਰੀ ਬਾਥਰੂਮ ਦੀ ਕੰਧ 'ਤੇ ਚੜ੍ਹ ਗਿਆ ਅਤੇ ਅੰਦਰ ਦੇਖਿਆ ਨੌਜਵਾਨ ਬਾਥਰੂਮ ਵਿੱਚ ਬੇਹੋਸ਼ ਪਿਆ ਸੀ।

ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ 

ਜਦੋਂ ਐਮਰਜੈਂਸੀ ਵਿੱਚ ਤਾਇਨਾਤ ਸਟਾਫ਼ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਹ ਨੌਜਵਾਨ ਨੂੰ ਤੁਰੰਤ ਐਮਰਜੈਂਸੀ ਦੇ ਮਾਈਨਰ ਓਟੀ ਵਿੱਚ ਲੈ ਕੇ ਗਏ। ਜਦੋਂ ਉਨ੍ਹਾਂ ਨੇ ਉਸਨੂੰ ਉੱਥੇ ਦੇਖਿਆ ਤਾਂ ਉਹ ਪਹਿਲਾਂ ਹੀ ਮਰ ਚੁੱਕਾ ਸੀ। ਇਹ ਨੌਜਵਾਨ ਕੌਣ ਹੈ, ਕਿੱਥੋਂ ਆਇਆ ਹੈ? ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਫਿਲਹਾਲ, ਐਸਐਮਓ ਦਾ ਕਹਿਣਾ ਹੈ ਕਿ ਮ੍ਰਿਤਕ ਕੋਲੋਂ ਇੱਕ ਟੀਕਾ ਮਿਲਿਆ ਹੈ ਅਤੇ ਉਸਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਉਸਦੀ ਲਾਸ਼ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤੀ ਗਈ ਹੈ। ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਪੁਲਿਸ ਨੇ ਵੀ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਸੀ। 

ਇਹ ਵੀ ਪੜ੍ਹੋ