menu-icon
Punjabi Story Line
  • Home
  • News
  • International
  • ਵੰਡ ਤੋਂ ਬਾਅਦ ਵਿਛੜੇ ਯਾਰਾਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੇ ਮਿਲਾਇਆ

ਵੰਡ ਤੋਂ ਬਾਅਦ ਵਿਛੜੇ ਯਾਰਾਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੇ ਮਿਲਾਇਆ

76 ਸਾਲਾਂ ਬਾਅਦ ਭਾਰਤ ਦੇ ਦਵਿੰਦਰ ਸਿੰਘ ਅਤੇ ਵੰਡ ਤੋਂ ਬਾਅਦ ਪਾਕਿਸਤਾਨ ਚਲੇ ਗਏ ਹਕੀਮ ਅਲੀ ਨੇ ਇੱਕ ਦੂਜੇ ਨੂੰ ਗਲੇ ਲਗਾ ਕੇ ਇਸ ਇਤਿਹਾਸਕ ਗੁਰਦੁਆਰੇ ਨਾਲ ਪਿਆਰ ਦਾ ਇੱਕ ਹੋਰ ਪੰਨਾ ਜੋੜਿਆ ਹੈ। ਭਾਰਤ ਦੇ ਦਵਿੰਦਰ ਸਿੰਘ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਬਾਰ ਸਾਹਿਬ ਕੰਪਲੈਕਸ ਵਿਖੇ ਵੰਡ ਦੌਰਾਨ ਗੁਆਚੇ ਆਪਣੇ ਦੋਸਤ ਹਕੀਮ ਅਲੀ […]

Date Updated Last Updated : 02 November 2023, 12:40 PM IST
Share:

76 ਸਾਲਾਂ ਬਾਅਦ ਭਾਰਤ ਦੇ ਦਵਿੰਦਰ ਸਿੰਘ ਅਤੇ ਵੰਡ ਤੋਂ ਬਾਅਦ ਪਾਕਿਸਤਾਨ ਚਲੇ ਗਏ ਹਕੀਮ ਅਲੀ ਨੇ ਇੱਕ ਦੂਜੇ ਨੂੰ ਗਲੇ ਲਗਾ ਕੇ ਇਸ ਇਤਿਹਾਸਕ ਗੁਰਦੁਆਰੇ ਨਾਲ ਪਿਆਰ ਦਾ ਇੱਕ ਹੋਰ ਪੰਨਾ ਜੋੜਿਆ ਹੈ। ਭਾਰਤ ਦੇ ਦਵਿੰਦਰ ਸਿੰਘ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਬਾਰ ਸਾਹਿਬ ਕੰਪਲੈਕਸ ਵਿਖੇ ਵੰਡ ਦੌਰਾਨ ਗੁਆਚੇ ਆਪਣੇ ਦੋਸਤ ਹਕੀਮ ਅਲੀ ਨਾਲ ਮੁਲਾਕਾਤ ਕੀਤੀ। ਕਰਤਾਰਪੁਰ ਲਾਂਘੇ ਦੇ ਮਾਮਲਿਆਂ ਦਾ ਪ੍ਰਬੰਧਨ ਕਰਨ ਲਈ ਬਣਾਈ ਗਈ ਪਾਕਿਸਤਾਨ ਸਰਕਾਰ ਦੀ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਸੀਈਓ ਮੁਹੰਮਦ ਅਬੂ ਬਕਰ ਆਫਤਾਬ ਕੁਰੈਸ਼ੀ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਸਰਹੱਦਾਂ ਦੇ ਪਾਰ ਵੰਡੇ ਲੋਕਾਂ ਨੂੰ ਇਕਜੁੱਟ ਕਰਨ ਲਈ ਪ੍ਰਭਾਵਸ਼ਾਲੀ ਸਾਬਿਤ ਹੋ ਰਿਹਾ ਹੈ। ਦਵਿੰਦਰ ਸਿੰਘ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਬਦਿਆਣਾ ਦਾ ਵਸਨੀਕ ਹੈ, ਜਦਕਿ ਹਕੀਮ ਪਾਕਿਸਤਾਨ ਦੇ ਫੈਸਲਾਬਾਦ ਦਾ ਵਸਨੀਕ ਹੈ। ਦੋਵਾਂ ਦੀ ਉਮਰ ਹੁਣ 95 ਸਾਲ ਦੇ ਕਰੀਬ ਹੈ। 1947 ਦੀ ਵੰਡ ਤੋਂ ਪਹਿਲਾਂ ਦੋਵੇਂ ਗੁਆਂਢੀ ਅਤੇ ਚੰਗੇ ਦੋਸਤ ਸਨ।


ਯਾਦਾਂ ਹੋਈਆਂ ਤਾਜਾ-
76 ਸਾਲਾਂ ਬਾਅਦ ਹੋਈ ਮੁਲਾਕਾਤ ਦਵਿੰਦਰ ਸਿੰਘ ਅਤੇ ਹਕੀਮ ਨੂੰ ਉਨ੍ਹਾਂ ਦੇ ਬਚਪਨ ਵਿੱਚ ਵਾਪਸ ਲੈ ਗਈ। ਦੋਹਾਂ ਨੇ ਬਚਪਨ ਦੀਆਂ ਮਿੱਠੀਆਂ-ਮਿੱਠੀਆਂ ਯਾਦਾਂ ਤਾਜ਼ਾ ਕੀਤੀਆਂ। ਬਚਪਨ ਦੀ ਲੜਾਈ ਵੀ ਯਾਦ ਆ ਗਈ, ਜਦੋਂ ਦੋਵੇਂ ਇੱਕ ਦੂਜੇ ਦੇ ਪਿੱਛੇ ਕਹੀ ਲੈ ਕੇ ਭੱਜੇ ਸਨ। ਦੋਵਾਂ ਨੇ ਇੱਕ ਦੂਜੇ ਨੂੰ ਜੱਫੀ ਪਾ ਲਈ ਅਤੇ ਇੱਕ ਦੂਜੇ ਨੂੰ ਯਾਦਗਾਰੀ ਚਿੰਨ੍ਹ ਵੀ ਦਿੱਤੇ। ਹਕੀਮ ਦਾ ਕਹਿਣਾ ਹੈ ਕਿ ਜਦੋਂ ਵੰਡ ਹੋਈ ਤਾਂ ਉਹ 19 ਸਾਲ ਦੇ ਸਨ। ਪਿਛਲੇ ਸਾਲ ਉਸ ਨੇ ਕਿਸੇ ਤਰ੍ਹਾਂ ਦਵਿੰਦਰ ਸਿੰਘ ਦਾ ਨੰਬਰ ਲੈ ਲਿਆ। ਦੋਵਾਂ ਨੇ ਇਕ ਦੂਜੇ ਨਾਲ ਫੋਨ ‘ਤੇ ਹੀ ਗੱਲ ਕੀਤੀ। ਬਹੁਤ ਸਾਰੀਆਂ ਗੱਲਾਂ ਇੱਕ ਦੂਜੇ ਨਾਲ ਸਾਂਝੀਆਂ ਕੀਤੀਆਂ ਅਤੇ ਪ੍ਰੋਗਰਾਮ ਬਣਾਇਆ ਕਿ ਦੋਵੇਂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਇੱਕ ਦੂਜੇ ਨੂੰ ਮਿਲਣਗੇ। ਇੱਕ ਸਾਲ ਦੀ ਕੋਸ਼ਿਸ਼ ਤੋਂ ਬਾਅਦ ਉਹ ਦਿਨ ਆਇਆ ਜਦੋਂ ਦੋਵਾਂ ਨੇ ਇੱਕ ਦੂਜੇ ਨੂੰ ਜੱਫੀ ਪਾਈ ਹੈ।

Recent News