ਮਜ਼ਬੂਤ ਲੱਤਾਂ ਵਾਲੇ ਮਰੀਜਾਂ ’ਚ ਦਿਲ ਦੇ ਦੌਰੇ ਦੀ ਘੱਟ ਸੰਭਾਵਨਾ

ਹਾਰਟ ਫੇਲਿਓਰ 2023, ਯੂਰਪੀਅਨ ਸੋਸਾਇਟੀ ਆਫ ਕਾਰਡੀਓਲੋਜੀ (ਈਐੱਸਸੀ) ਦੀ ਇੱਕ ਵਿਗਿਆਨਕ ਕਾਂਗਰਸ ਵਿੱਚ ਪੇਸ਼ ਕੀਤੀਆਂ ਖੋਜਾਂ ਅਨੁਸਾਰ, ਮਜ਼ਬੂਤ ਲੱਤਾਂ ਵਾਲੇ ਲੋਕਾਂ ਵਿੱਚ ਦਿਲ ਦੇ ਦੌਰੇ ਦੀ ਸੰਭਾਵਨਾ ਘੱਟ ਪਾਈ ਗਈ ਹੈ। ਮਾਇਓਕਾਰਡੀਅਲ ਇਨਫਾਰਕਸ਼ਨ ਦਿਲ ਦੇ ਫ਼ੇਲ ਹੋਣ ਦਾ ਸਭ ਤੋਂ ਆਮ ਕਾਰਨ ਹੈ, ਲਗਭਗ 6-9% ਦਿਲ ਦੇ ਦੌਰੇ ਵਾਲੇ ਮਰੀਜ਼ਾਂ’ ਚੋਂ 2 ਦੀ ਸਥਿਤੀ ਠੀਕ […]

Share:

ਹਾਰਟ ਫੇਲਿਓਰ 2023, ਯੂਰਪੀਅਨ ਸੋਸਾਇਟੀ ਆਫ ਕਾਰਡੀਓਲੋਜੀ (ਈਐੱਸਸੀ) ਦੀ ਇੱਕ ਵਿਗਿਆਨਕ ਕਾਂਗਰਸ ਵਿੱਚ ਪੇਸ਼ ਕੀਤੀਆਂ ਖੋਜਾਂ ਅਨੁਸਾਰ, ਮਜ਼ਬੂਤ ਲੱਤਾਂ ਵਾਲੇ ਲੋਕਾਂ ਵਿੱਚ ਦਿਲ ਦੇ ਦੌਰੇ ਦੀ ਸੰਭਾਵਨਾ ਘੱਟ ਪਾਈ ਗਈ ਹੈ। ਮਾਇਓਕਾਰਡੀਅਲ ਇਨਫਾਰਕਸ਼ਨ ਦਿਲ ਦੇ ਫ਼ੇਲ ਹੋਣ ਦਾ ਸਭ ਤੋਂ ਆਮ ਕਾਰਨ ਹੈ, ਲਗਭਗ 6-9% ਦਿਲ ਦੇ ਦੌਰੇ ਵਾਲੇ ਮਰੀਜ਼ਾਂ’ ਚੋਂ 2 ਦੀ ਸਥਿਤੀ ਠੀਕ ਹੋ ਰਹੀ ਹੈ। ਪਿਛਲੀ ਖੋਜ ਨੇ ਦਿਖਾਇਆ ਹੈ ਕਿ 3,4 ਮਜ਼ਬੂਤ ਕਵਾਡ੍ਰਿਸੇਪਸ ਦਾ ਹੋਣਾ ਕੋਰੋਨਰੀ ਆਰਟਰੀ ਬਿਮਾਰੀ ਦੇ ਨਾਲ ਮਰੀਜ਼ਾਂ ਵਿੱਚ ਹੁੰਦੀ ਮੌਤ ਦੇ ਜੋਖਮ ਨੂੰ ਘੱਟ ਕਰਨ ਨਾਲ ਜੁੜਿਆ ਹੋਇਆ ਹੈ।

ਅਧਿਐਨ ਨੇ ਇਸ ਧਾਰਨਾ ਦੀ ਜਾਂਚ ਕੀਤੀ ਕਿ ਲੱਤਾਂ ਦੀ ਤਾਕਤ ਤੀਬਰ ਮਾਇਓਕਾਰਡੀਅਲ ਇਨਫਾਰਕਸ਼ਨ ਤੋਂ ਬਾਅਦ ਦਿਲ ਦੇ ਫ਼ੇਲ ਹੋਣ ਦੇ ਜੋਖਮ ਨੂੰ ਘਟਾਉਣ ਨਾਲ ਜੁੜੀ ਹੋਈ ਹੈ। ਅਧਿਐਨ ਵਿੱਚ 2007 ਤੋਂ 2020 ਵਿੱਚ ਤੀਬਰ ਮਾਇਓਕਾਰਡਿਅਲ ਇਨਫਾਰਕਸ਼ਨ ਦੇ ਨਾਲ ਹਸਪਤਾਲ ਵਿੱਚ ਦਾਖਲ 932 ਮਰੀਜ਼ ਸ਼ਾਮਲ ਸਨ ਜਿਨ੍ਹਾਂ ਨੂੰ ਦਾਖਲ ਕਰਨ ਤੋਂ ਪਹਿਲਾਂ ਦਿਲ ਦਾ ਕੋਈ ਦੌਰਾ ਨਹੀਂ ਪਿਆ ਸੀ ਅਤੇ ਨਾ ਹੀ ਉਨ੍ਹਾਂ ਦੇ ਹਸਪਤਾਲ ਵਿੱਚ ਰਹਿਣ ਦੌਰਾਨ ਦਿਲ ਦੇ ਫ਼ੇਲ ਹੋਣ ਦੀਆਂ ਜਟਿਲਤਾਵਾਂ ਵਿਕਸਿਤ ਹੋਈਆਂ ਸਨ। ਉਹਨਾਂ ਦੀ ਔਸਤ ਉਮਰ 66 ਸਾਲ ਸੀ ਅਤੇ 753 ਭਾਗੀਦਾਰ (81%) ਪੁਰਸ਼ ਸਨ।

ਔਰਤਾਂ ਲਈ ਔਸਤ ਮੁੱਲ 33% ਸਰੀਰ ਦਾ ਭਾਰ ਸੀ ਅਤੇ ਮਰਦਾਂ ਲਈ ਔਸਤ ਮੁੱਲ 52% ਸਰੀਰ ਦਾ ਭਾਰ ਸੀ। ਕੁੱਲ 451 ਮਰੀਜ਼ਾਂ ਦੀ ਕਵਾਡ੍ਰਿਸਪਸ ਤਾਕਤ ਘੱਟ ਸੀ ਅਤੇ 481 ਦੀ ਤਾਕਤ ਜ਼ਿਆਦਾ ਸੀ। 4.5 ਸਾਲਾਂ ਦੇ ਔਸਤ ਫਾਲੋ-ਅਪ ਦੌਰਾਨ 67 ਮਰੀਜ਼ਾਂ (7.2%) ਵਿੱਚ ਦਿਲ ਦੇ ਫ਼ੇਲ ਹੋਣ ਦਾ ਵਿਕਾਸ ਹੋਇਆ। ਦਿਲ ਦੇ ਫ਼ੇਲ ਹੋਣ ਦੀਆਂ ਘਟਨਾਵਾਂ, 1,000 ਵਿਅਕਤੀਆਂ ਵਿਚੋਂ ਵਧੇਰੇ ਕਵਾਡ੍ਰਿਸਪਸ ਤਾਕਤ ਵਾਲੇ ਮਰੀਜ਼ਾਂ ਵਿੱਚ 10.2 ਫ਼ੀਸਦ ਸਨ ਅਤੇ ਘੱਟ ਤਾਕਤ ਵਾਲੇ ਮਰੀਜ਼ਾਂ ਵਿੱਚ ਇਹ 1,000 ਵਿਅਕਤੀਆਂ ਵਿਚੋਂ 22.9 ਫ਼ੀਸਦ ਸਨ।

ਮਾਹਿਰ ਨੇ ਕਿਹਾ ਕਿ ਸਾਡਾ ਅਧਿਐਨ ਦਰਸਾਉਂਦਾ ਹੈ ਕਿ ਕਵਾਡ੍ਰਿਸੇਪਸ ਦੀ ਤਾਕਤ ਮਰੀਜ਼ਾਂ ਦੀ ਪਛਾਣ ਕਰਨ ਵਿੱਚ ਮਦਦ ਕਰਦੀ ਹੈ। ਮਾਇਓਕਾਰਡਿਅਲ ਇਨਫਾਰਕਸ਼ਨ ਤੋਂ ਬਾਅਦ ਦਿਲ ਦੇ ਫ਼ੇਲ ਹੋਣ ਦੀਆਂ ਸੰਭਾਵਨਾਵਾਂ ਦੇ ਵਧੇਰੇ ਜੋਖਮ ਵਾਲੇ ਮਰੀਜਾਂ ਨੂੰ ਵੱਧ ਨਿਗਰਾਨੀ ਵਿੱਚ ਰੱਖਿਆ ਜਾ ਸਕਦਾ ਹੈ। ਉਹ ਸੁਝਾਅ ਦਿੰਦੇ ਹਨ ਕਿ ਕੁਆਡ੍ਰਿਸਪਸ ਮਾਸਪੇਸ਼ੀਆਂ ਦੀ ਤਾਕਤ ਨੂੰ ਵਧਾਉਣ ਵਾਲੇ ਸਿਖਲਾਈ ਅਭਿਆਸਾਂ ਦੀ ਕਮਜ਼ੋਰ ਲੱਤਾਂ ਵਾਲਿਆਂ ਮਰੀਜ਼ਾਂ ਲਈ ਸਿਫਾਰਸ਼ ਕੀਤੀ ਜਾਣੀ ਚਾਹੀਦੀ ਹੈ ਜਿਨ੍ਹਾਂ ਨੇ ਦਿਲ ਸਬੰਧੀ ਬਿਮਾਰੀਆਂ ਨੂੰ ਅਨੁਭਵ ਕੀਤਾ ਹੈ। ਇਸ ਸਿੱਧ ਪ੍ਰਯੋਗ ਨੂੰ ਦਿਲ ਦੇ ਫ਼ੇਲ ਹੋਣ ਤੋਂ ਰੋਕਣ ਲਈ ਅਮਲ ਵਿੱਚ ਲਿਆਂਦਾ ਜਾ ਸਕਦਾ ਹੈ।