ਕੇਦਾਰਨਾਥ ਧਾਮ ਦੇ ਦਰਵਾਜ਼ੇ ਖੁਲ੍ਹੇ: ਸ਼ਰਧਾਲੂਆਂ ਦੀ ਭਾਰੀ ਭੀੜ, 108 ਕੁਇੰਟਲ ਫੁੱਲਾਂ ਨਾਲ ਮੰਦਰ ਸਜਾਇਆ ਗਿਆ

ਹੁਣ ਕੇਦਾਰਨਾਥ ਧਾਮ ਦੇ ਦਰਵਾਜ਼ੇ ਗਰਮੀਆਂ ਦੇ ਮੌਸਮ ਦੌਰਾਨ ਖੁੱਲ੍ਹੇ ਰਹਿਣਗੇ ਅਤੇ ਹਜ਼ਾਰਾਂ ਸ਼ਰਧਾਲੂ ਹਰ ਰੋਜ਼ ਇੱਥੇ ਆ ਕੇ ਭਗਵਾਨ ਭੋਲੇਨਾਥ ਦੇ ਦਰਸ਼ਨ ਕਰ ਸਕਣਗੇ। ਮੰਦਰ ਦੇ ਮੁੱਖ ਪੁਜਾਰੀ ਭੀਮਾਸ਼ੰਕਰ ਲਿੰਗ ਨੇ ਦੱਸਿਆ ਕਿ ਸਵੇਰੇ 7 ਵਜੇ ਦਰਵਾਜ਼ੇ ਖੋਲੇ ਗਏ ਅਤੇ ਤਿਆਰੀਆਂ ਸਵੇਰੇ 6 ਵਜੇ ਹੀ ਸ਼ੁਰੂ ਹੋ ਚੁੱਕੀਆਂ ਸਨ। ਮੰਦਰ ਦੀ ਖੂਬਸੂਰਤੀ ਦੇਖਣਯੋਗ ਹੈ, ਜਿੱਥੇ ਹਰ ਪਾਸੇ ਫੁੱਲਾਂ ਦੀ ਮਹਿਕ ਅਤੇ ਸ਼ਰਧਾ ਦਾ ਜਲਵਾ ਦਿਖਾਈ ਦਿੱਤਾ।

Courtesy: ਹੁਣ ਕੇਦਾਰਨਾਥ ਧਾਮ ਦੇ ਦਰਵਾਜ਼ੇ ਗਰਮੀਆਂ ਦੇ ਮੌਸਮ ਦੌਰਾਨ ਖੁੱਲ੍ਹੇ ਰਹਿਣਗੇ

Share:

2 ਮਈ, ਸ਼ੁੱਕਰਵਾਰ ਨੂੰ ਉਤਰਾਖੰਡ ਦੇ ਪ੍ਰਸਿੱਧ ਕੇਦਾਰਨਾਥ ਧਾਮ ਦੇ ਦਰਵਾਜ਼ੇ ਛੇ ਮਹੀਨੇ ਬਾਅਦ ਦੁਬਾਰਾ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ। ਮੰਦਰ ਖੋਲ੍ਹਣ ਦੇ ਮੌਕੇ ‘ਤੇ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਹਾਜ਼ਰੀ ਭਰੀ ਅਤੇ ਭਗਵਾਨ ਸ਼ਿਵ ਦੇ ਦਰਸ਼ਨ ਕੀਤੇ। ਉਨ੍ਹਾਂ ਨੇ ਮੰਦਰ ਆਏ ਸ਼ਰਧਾਲੂਆਂ ਨਾਲ ਵੀ ਮੁਲਾਕਾਤ ਕੀਤੀ।ਕੇਦਾਰਨਾਥ ਮੰਦਰ ਨੂੰ ਖਾਸ ਤੌਰ 'ਤੇ 108 ਕੁਇੰਟਲ ਵੱਖ-ਵੱਖ ਕਿਸਮਾਂ ਦੇ ਫੁੱਲਾਂ ਨਾਲ ਸੁਸ਼ੋਭਤ ਕੀਤਾ ਗਿਆ। ਇਹ ਫੁੱਲ ਭਾਰਤ ਦੇ ਦਿੱਲੀ, ਪੁਣੇ, ਕਸ਼ਮੀਰ, ਪਟਨਾ, ਕੋਲਕਾਤਾ ਦੇ ਨਾਲ ਨਾਲ ਸ੍ਰੀਲੰਕਾ, ਨੇਪਾਲ ਅਤੇ ਥਾਈਲੈਂਡ ਤੋਂ ਲਿਆਂਦੇ ਗਏ ਸਨ। ਵਡੋਦਰਾ (ਗੁਜਰਾਤ) ਦੇ ਸ੍ਰੀਜਲ ਵਿਆਸ ਦੀ ਅਗਵਾਈ ਹੇਠ ਵਲੰਟੀਅਰਾਂ ਦੀ ਟੀਮ ਨੇ ਦਿਨ-ਰਾਤ ਮਿਹਨਤ ਕਰਕੇ ਮੰਦਰ ਦੀ ਸਜਾਵਟ ਕੀਤੀ। ਉਨ੍ਹਾਂ ਦੱਸਿਆ ਕਿ ਸਜਾਵਟ ਲਈ ਗੇਂਦੇ ਅਤੇ ਗੁਲਾਬ ਸਮੇਤ 54 ਕਿਸਮਾਂ ਦੇ ਫੁੱਲ ਵਰਤੇ ਗਏ।

ਭਗਤੀ ਅਤੇ ਸੇਵਾ ਦਾ ਜੋਸ਼: ਵਲੰਟੀਅਰਾਂ ਦੀ ਕਹਾਣੀ

150 ਤੋਂ ਵੱਧ ਵਲੰਟੀਅਰਾਂ ਨੇ ਮੰਦਰ ਨੂੰ ਵਿਆਹ ਵਾਲੀ ਸ਼ਾਨਦਾਰ ਸਜਾਵਟ ਦੇਣ ਲਈ ਦਿਨ ਰਾਤ ਮਿਹਨਤ ਕੀਤੀ। ਉਨ੍ਹਾਂ ਵਿੱਚੋਂ ਕਈ ਕਿਸੇ ਨਾ ਕਿਸੇ ਤਕਲੀਫ ਦੇ ਬਾਵਜੂਦ ਸੇਵਾ ਲਈ ਆਏ ਸਨ। ਵਿਆਸ ਨੇ ਕਿਹਾ, “ਇਹ ਸਾਡੇ ਲਈ ਭਾਗਾਂ ਵਾਲੀ ਗੱਲ ਹੈ ਕਿ ਅਸੀਂ ਭਗਵਾਨ ਸ਼ਿਵ ਦੇ ਘਰ ਨੂੰ ਆਪਣੇ ਹੱਥਾਂ ਨਾਲ ਸਜਾ ਸਕੇ।” ਇਕ ਹੋਰ ਵਲੰਟੀਅਰ ਤਪਨ ਦੇਸਾਈ ਨੇ ਕਿਹਾ, “ਇਹ ਜ਼ਿੰਦਗੀ ਦਾ ਸਭ ਤੋਂ ਖਾਸ ਅਨੁਭਵ ਹੈ। ਮੇਰੀ ਪਤਨੀ ਅਤੇ ਪੁੱਤਰ ਵੀ ਮੇਰੇ ਨਾਲ ਹਨ ਅਤੇ ਅਸੀਂ ਇਹ ਸੇਵਾ ਕਰਕੇ ਧੰਨ ਹੋ ਗਏ ਹਾਂ।” ਜਦੋਂ ਮੰਦਰ ਦੇ ਦਰਵਾਜ਼ੇ ਖੋਲ੍ਹੇ ਗਏ, ਤਾਂ ਭਾਰਤੀ ਫੌਜ ਦੀ ਗੜ੍ਹਵਾਲ ਰਾਈਫਲਜ਼ ਦੇ ਬੈਂਡ ਨੇ ਭਗਤੀਮਈ ਧੁਨਾਂ ਨਾਲ ਮਾਹੌਲ ਨੂੰ ਆਧਿਆਤਮਿਕ ਬਣਾ ਦਿੱਤਾ। ਮੰਦਰ ਦੀ ਖੂਬਸੂਰਤੀ ਦੇਖਣਯੋਗ ਹੈ, ਜਿੱਥੇ ਹਰ ਪਾਸੇ ਫੁੱਲਾਂ ਦੀ ਮਹਿਕ ਅਤੇ ਸ਼ਰਧਾ ਦਾ ਜਲਵਾ ਦਿਖਾਈ ਦਿੱਤਾ।

ਫੁੱਲਾਂ ਦੀ ਆਵਾਜਾਈ 'ਚ ਮੁਸ਼ਕਲਾਂ

ਵਲੰਟੀਅਰਾਂ ਨੇ ਦੱਸਿਆ ਕਿ ਫੁੱਲਾਂ ਨੂੰ ਮੰਦਰ ਤਕ ਲਿਆਂਦੇ ਸਮੇਂ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕੁਝ ਦੀਆਂ ਟਰੇਨਾਂ ਰੱਦ ਹੋ ਗਈਆਂ, ਅਤੇ ਕੁਝ ਨੂੰ ਜਹਾਜ਼ ਰਾਹੀਂ ਆਉਣਾ ਪਿਆ। ਉੱਚਾਈ ਕਾਰਨ ਘੋੜਿਆਂ ਦੀ ਘਾਟ ਵੀ ਆਈ, ਜਿਸ ਕਾਰਨ ਉਨ੍ਹਾਂ ਨੇ ਹੱਥੀਂ ਸਾਮਾਨ ਚੁੱਕਿਆ। ਭਗਵਾਨ ਸ਼ਿਵ ਦੀ ਮੂਰਤੀ, ਜੋ ਸਰਦੀਆਂ ਦੌਰਾਨ ਓਂਕਾਰੇਸ਼ਵਰ ਮੰਦਰ (ਉਖੀਮਠ) ਵਿੱਚ ਰੱਖੀ ਜਾਂਦੀ ਹੈ, ਗੌਰੀਕੁੰਡ ਤੋਂ ਫੁੱਲਾਂ ਨਾਲ ਸਜੀ ਪਾਲਕੀ ਰਾਹੀਂ ਧਾਮ ਲਈ ਰਵਾਨਾ ਹੋਈ। ਇਹ ਪਾਲਕੀ ਸ਼ਾਮ ਤੱਕ ਕੇਦਾਰਨਾਥ ਧਾਮ ਪਹੁੰਚੇਗੀ। ਹੁਣ ਕੇਦਾਰਨਾਥ ਧਾਮ ਦੇ ਦਰਵਾਜ਼ੇ ਗਰਮੀਆਂ ਦੇ ਮੌਸਮ ਦੌਰਾਨ ਖੁੱਲ੍ਹੇ ਰਹਿਣਗੇ ਅਤੇ ਹਜ਼ਾਰਾਂ ਸ਼ਰਧਾਲੂ ਹਰ ਰੋਜ਼ ਇੱਥੇ ਆ ਕੇ ਭਗਵਾਨ ਭੋਲੇਨਾਥ ਦੇ ਦਰਸ਼ਨ ਕਰ ਸਕਣਗੇ। ਮੰਦਰ ਦੇ ਮੁੱਖ ਪੁਜਾਰੀ ਭੀਮਾਸ਼ੰਕਰ ਲਿੰਗ ਨੇ ਦੱਸਿਆ ਕਿ ਸਵੇਰੇ 7 ਵਜੇ ਦਰਵਾਜ਼ੇ ਖੋਲੇ ਗਏ ਅਤੇ ਤਿਆਰੀਆਂ ਸਵੇਰੇ 6 ਵਜੇ ਹੀ ਸ਼ੁਰੂ ਹੋ ਚੁੱਕੀਆਂ ਸਨ।

ਇਹ ਵੀ ਪੜ੍ਹੋ