Lok Sabha Elections 2024: ਪੰਜਾਬ 'ਚੋਂ ਵੱਡੀ ਮਾਤਰਾ 'ਚ ਇਸ ਸੂਬੇ ਵਿੱਚ ਹੋ ਰਹੀ ਸ਼ਰਾਬ ਤਸਕਰੀ, ਚੋਣ ਕਮਿਸ਼ਨ ਕੋਲ ਪਹੁੰਚਿਆ ਮਾਮਲਾ

Lok Sabha Elections 2024: ਸ਼ਰਾਬ ਤਸਕਰੀ ਨੂੰ ਰੋਕਣ ਲਈ ਕਮਿਸ਼ਨ ਦੀਆਂ ਹਦਾਇਤਾਂ 'ਤੇ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਅਤੇ ਬਿਹਾਰ ਦੇ ਮੁੱਖ ਸਕੱਤਰ ਬ੍ਰਜੇਸ਼ ਮਹਿਰੋਤਰਾ ਨੇ ਸੋਮਵਾਰ ਨੂੰ ਆਨਲਾਈਨ ਮੀਟਿੰਗ ਕੀਤੀ। ਇਸ ਵਿੱਚ ਦੋਵਾਂ ਰਾਜਾਂ ਦੇ ਆਬਕਾਰੀ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

Share:

Lok Sabha Elections 2024: ਬਿਹਾਰ 'ਚ ਪਾਬੰਦੀ ਦੇ ਬਾਵਜੂਦ ਪੰਜਾਬ 'ਚੋਂ ਵੱਡੀ ਮਾਤਰਾ 'ਚ ਸ਼ਰਾਬ ਦੀ ਤਸਕਰੀ ਦਾ ਮਾਮਲਾ ਚੋਣ ਕਮਿਸ਼ਨ ਕੋਲ ਪਹੁੰਚ ਗਿਆ ਹੈ। ਚੋਣ ਕਮਿਸ਼ਨ ਨੂੰ ਡਰ ਹੈ ਕਿ ਬਿਹਾਰ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਵੋਟਰਾਂ ਨੂੰ ਲੁਭਾਉਣ ਲਈ ਇਸ ਸ਼ਰਾਬ ਦੀ ਦੁਰਵਰਤੋਂ ਹੋ ਸਕਦੀ ਹੈ। ਇਸ ਨੂੰ ਰੋਕਣ ਲਈ ਕਮਿਸ਼ਨ ਦੀਆਂ ਹਦਾਇਤਾਂ 'ਤੇ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਅਤੇ ਬਿਹਾਰ ਦੇ ਮੁੱਖ ਸਕੱਤਰ ਬ੍ਰਜੇਸ਼ ਮਹਿਰੋਤਰਾ ਨੇ ਸੋਮਵਾਰ ਨੂੰ ਆਨਲਾਈਨ ਮੀਟਿੰਗ ਕੀਤੀ। ਇਸ ਵਿੱਚ ਦੋਵਾਂ ਰਾਜਾਂ ਦੇ ਆਬਕਾਰੀ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਹਰਿਆਣਾ-ਚੰਡੀਗੜ੍ਹ ਤੋਂ ਵੀ ਹੋ ਰਹੀ ਸ਼ਰਾਬ ਦੀ ਤਸਕਰੀ

ਬੈਠਕ 'ਚ ਬਿਹਾਰ ਦੇ ਅਧਿਕਾਰੀਆਂ ਨੇ ਪੂਰੇ ਸਾਲ ਦਾ ਅੰਕੜਾ ਪੇਸ਼ ਕਰਦੇ ਹੋਏ ਦੱਸਿਆ ਕਿ ਬਿਹਾਰ 'ਚ ਸ਼ਰਾਬਬੰਦੀ ਦੇ ਬਾਵਜੂਦ ਦੂਜੇ ਸੂਬਿਆਂ ਤੋਂ ਸ਼ਰਾਬ ਆ ਰਹੀ ਹੈ। ਇਸ ਵਿੱਚੋਂ ਸਭ ਤੋਂ ਵੱਧ 41 ਫੀਸਦੀ ਪੰਜਾਬ ਦੇ ਹਨ। ਇਸ ਤੋਂ ਇਲਾਵਾ ਹਰਿਆਣਾ ਤੋਂ ਸੱਤ ਫੀਸਦੀ ਅਤੇ ਚੰਡੀਗੜ੍ਹ ਤੋਂ ਚਾਰ ਫੀਸਦੀ ਸ਼ਰਾਬ ਦੀ ਤਸਕਰੀ ਹੋ ਰਹੀ ਹੈ। ਬਿਹਾਰ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਜਦੋਂ ਤੋਂ ਸਰਕਾਰ ਨੇ ਆਬਕਾਰੀ ਨੀਤੀ ਬਦਲੀ ਹੈ ਅਤੇ ਕੋਟਾ ਵਧਾਇਆ ਹੈ, ਗੁਆਂਢੀ ਰਾਜਾਂ ਵਿੱਚ ਵੀ ਤਸਕਰੀ ਵਧੀ ਹੈ। ਗਰੁੱਪਾਂ ਦਾ ਕੋਟਾ ਵਧਣ ਕਾਰਨ ਉਹ ਪੰਜਾਬ ਤੋਂ ਇਲਾਵਾ ਹੋਰ ਰਾਜਾਂ ਨੂੰ ਵੀ ਵਿਕਰੀ ਲਈ ਭੇਜ ਰਹੇ ਹਨ ਜਿੱਥੋਂ ਮੰਗ ਆ ਰਹੀ ਹੈ।

ਕਿਵੇਂ ਟਰੇਸ ਕੀਤੇ ਗਏ ਮਾਮਲੇ?

ਪੰਜਾਬ ਪੁਲਿਸ ਵਿਭਾਗ ਦੇ ਸੀਨੀਅਰ ਅਫਸਰ ਨੇ ਵੀ ਇਸਦੀ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਪੰਜਾਬ ਵਿੱਚੋਂ ਸ਼ਰਾਬ ਦੀ ਤਸਕਰੀ ਦੀਆਂ ਕਈ ਸ਼ਿਕਾਇਤਾਂ ਮਿਲ ਰਹੀਆਂ ਹਨ। ਪੰਜਾਬ ਆਬਕਾਰੀ ਵਿਭਾਗ ਦੇ ਸੀਨੀਅਰ ਅਫਸਰ ਨੇ ਦੱਸਿਆ ਕਿ ਬਿਹਾਰ ਸਰਕਾਰ ਵੱਲੋਂ ਸਾਡੇ ਕੋਲ ਭੇਜੇ ਗਏ ਸਾਰੇ ਮਾਮਲੇ ਅਸੀਂ ਹੋਲੋਗ੍ਰਾਮ ਅਤੇ ਬਾਰ ਕੋਡ ਰਾਹੀਂ ਟਰੇਸ ਕਰ ਲਏ ਹਨ ਅਤੇ ਅਜਿਹੇ ਗਰੁੱਪਾਂ ਦੇ ਲਾਇਸੈਂਸ ਵੀ ਰੱਦ ਕਰ ਦਿੱਤੇ ਹਨ। ਬਿਹਾਰ ਸਰਕਾਰ ਦੇ ਅਧਿਕਾਰੀ ਪੰਜਾਬ ਦੀ ਕਾਰਵਾਈ ਤੋਂ ਸੰਤੁਸ਼ਟ ਹਨ।

ਇਹ ਵੀ ਪੜ੍ਹੋ