Courtesy: @MamataOfficial
ਦਿੱਲੀ: ਬੰਗਾਲ ਤੋਂ ਬਾਅਦ, ਤ੍ਰਿਣਮੂਲ ਕਾਂਗਰਸ (ਟੀਐਮਸੀ) ਪ੍ਰਮੁੱਖ ਮਮਤਾ ਬੈਨਰਜੀ ਨੂੰ ਹੁਣ ਦਿੱਲੀ ਵਿੱਚ ਵੱਡਾ ਝਟਕਾ ਲੱਗਾ ਹੈ। ਟੀਐਮਸੀ ਦੇ ਰਾਜ ਸਭਾ ਮੈਂਬਰ ਸੁਖੇਂਦੂ ਸ਼ੇਖਰ ਰਾਏ ਨੇ ਆਪਣੀ ਸੰਸਦੀ ਸੀਟ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਨਾ ਸਿਰਫ਼ ਸੰਸਦ ਮੈਂਬਰ ਦੇ ਅਹੁਦੇ ਤੋਂ, ਸਗੋਂ ਪਾਰਟੀ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦਿੰਦੇ ਹੋਇਆ ਰਾਏ ਨੇ ਦੋਸ਼ ਲਗਾਇਆ ਕਿ ਭ੍ਰਿਸ਼ਟਾਚਾਰ ਵਿਰੁੱਧ ਖੁੱਲ੍ਹ ਕੇ ਬੋਲਣ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਦੇ ਅੰਦਰ ਹੀ ਪਾਸੇ ਕਰ ਦਿੱਤਾ ਗਿਆ ਸੀ।
ਉਪਰਾਸ਼ਟਰਪਤੀ ਦੇ ਘਰ ਜਾ ਕਿ ਸੋਂਪਿਆ ਅਸਤੀਫਾ
ਬੰਗਾਲ 'ਚ ਟੀਐਮਸੀ ਦੀ ਹਾਰ 'ਚ ਕੀ ਬੋਲੇ ਸੁਖੇਂਦੂ ਰਾਏ
ਸੁਖੇਂਦੂ ਸ਼ੇਖਰ ਰਾਏ ਨੇ ਕਿਹਾ, ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਪਿੱਛਲੇ ਪੰਜ ਸਾਲਾ ਤੋਂ ਬੰਗਾਲ ਦੇ ਹਰ ਕਸਬੇ 'ਚ ਜੋ ਭ੍ਰਿਸ਼ਟਾਚਾਰ ਫੈਲਿਆ ਹੈ, ਉਸਦਾ ਫੋਰੇਂਸਿਕ ਆਡਿਟ ਹੋਣਾ ਚਾਹਿਦਾ ਹੈ। ਬੰਗਾਲ ਵਿੱਚ ਟੀਐਮਸੀ ਦੀ ਹਾਰ 'ਤੇ ਟਿੱਪਣੀ ਕਰਦੇ ਹੋਏ, ਉਨ੍ਹਾਂ ਕਿਹਾ ਕਿ ਜਦੋਂ ਕਿ ਆਰਜੀ ਕਰ ਮੁੱਦੇ 'ਤੇ ਯਕੀਨਨ ਨਾਰਾਜ਼ਗੀ ਸੀ, ਉੱਥੇ ਕਈ ਹੋਰ ਮਾਮਲੇ ਵੀ ਸਨ ਜੋ ਜਨਤਕ ਗੁੱਸੇ ਨੂੰ ਭੜਕਾ ਰਹੇ ਸਨ। ਉਹ ਗੁੱਸਾ ਆਰਜੀ ਕਰ ਘਟਨਾ ਤੋਂ ਬਾਅਦ ਸਾਹਮਣੇ ਆਇਆ।
2011 ਵਿੱਚ ਟੀਐਮਸੀ 'ਚ ਸ਼ਾਮਿਲ ਹੋਏ ਸਨ ਸੁਖੇਂਦੂ ਰਾਏ
ਦੱਸ ਦੇਈਏ ਸੁਖੇਂਦੂ ਸ਼ੇਖਰ ਰਾਏ ਸਾਲ 2011 ਵਿੱਚ ਤ੍ਰਿਣਮੂਲ ਕਾਂਗਰਸ (ਟੀਐਮਸੀ) ਵਿੱਚ ਆਏ ਸਨ। ਉਸਦੇ ਬਾਦ ਉਹ ਮਮਤਾ ਬਨਰਜੀ ਦੇ ਕਰੀਬੀ ਬਣ ਗਏ ਤੇ ਟੀਐਮਸੀ ਦੇ ਹਰ ਦੁੱਖ-ਸੁੱਖ 'ਚ ਨਾਲ ਖੜੇ ਰਹੇ। ਪਰ ਹੁਣ ਜਦੋਂ ਮਮਤਾ ਬਨਰਜੀ ਦੀ ਸਰਕਾਰ ਚਲੀ ਗਈ ਤੇ ਉਹਨਾਂ ਤੇ ਕਰਿਅਰ ਦੇ ਹੋਰ ਬੁਰੇ ਦਿਨ ਆਏ ਤਾਂ ਉਹਨਾਂ ਨੇ ਵੀ ਸਾਥ ਛੱਡ ਦਿੱਤਾ। ਸਿਰਫ਼ ਇੰਨਾ ਹੀ ਨਹੀਂ, ਉਹਨਾਂ ਨੇ ਬੀਜੇਪੀ ਦੀ ਵੀ ਤਾਰੀਫ਼ ਕੀਤੀ। ਇੰਝ ਲਗ ਰਿਹਾ ਹੈ ਜਿਵੇਂ ਉਹ ਜਲਦ ਹੀ ਬੀਜੇਪੀ ਵਿੱਚ ਸ਼ਾਮਿਲ ਹੋਣਗੇ। ਸੁਖੇਂਦੂ ਦਾ ਇਹ ਅਸਤੀਫਾ ਮਮਤਾ ਲਈ ਕਿਸੇ ਅਸਤੀਫੇ ਤੋਂ ਘੱਟ ਨਹੀਂ ਹੈ।
ਕੋਇਲ ਮਲਿਕ ਦਾ ਨਾਮ ਵੀ ਆਇਆ ਸੀ ਸਾਹਮਣੇ
ਪਹਿਲਾਂ ਅਜਿਹੀਆਂ ਰਿਪੋਰਟਾਂ ਵੀ ਸੁਣਨ ਨੂੰ ਮਿਲੀਆਂ ਸਨ ਕਿ ਟੀਐਮਸੀ ਦੇ ਦੋ ਸੰਸਦ ਮੈਂਬਰ ਰਾਜ ਸਭਾ ਤੋਂ ਅਸਤੀਫਾ ਦੇ ਸਕਦੇ ਹਨ, ਇੱਕ ਸੂਚੀ ਵਿੱਚ ਸੁਖੇਂਦੂ ਸ਼ੇਖਰ ਸ਼ਾਮਲ ਸਨ। ਉਨ੍ਹਾਂ ਤੋਂ ਇਲਾਵਾ, ਕੋਇਲ ਮਲਿਕ ਦਾ ਨਾਮ ਵੀ ਸਾਹਮਣੇ ਆਇਆ ਸੀ - ਜਿਸਨੂੰ ਟੀਐਮਸੀ ਨੇ ਇਸ ਸਾਲ ਅਪ੍ਰੈਲ ਵਿੱਚ ਰਾਜ ਸਭਾ ਵਿੱਚ ਭੇਜਿਆ ਸੀ; ਹਾਲਾਂਕਿ, ਹਾਲ਼ੇ ਤੱਕ ਉਨ੍ਹਾਂ ਦੇ ਅਸਤੀਫੇ ਦੀ ਕੋਈ ਖ਼ਬਰ ਨਹੀਂ ਹੈ।