ਫਗਵਾੜਾ ਦੇ ਪੀਜੀ ਵਿੱਚ ਵੜ੍ਹੇ 7 ਨੌਜਵਾਨ, ਸੁਡਾਨੀ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ, 1 ਜ਼ਖਮੀ

ਹਮਲੇ ਵਿੱਚ ਜ਼ਖਮੀ ਵਿਦਿਆਰਥੀ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਹੈ ਅਤੇ 6 ਨੌਜਵਾਨਾਂ ਨੂੰ ਨਾਮਜ਼ਦ ਕੀਤਾ ਹੈ।

Share:

Sudanese student stabbed to death in Phagwara : ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਵਿੱਚ ਇੱਕ ਸੁਡਾਨੀ ਵਿਦਿਆਰਥੀ ਦਾ ਕਤਲ ਕਰ ਦਿੱਤਾ ਗਿਆ। ਇਹ ਘਟਨਾ ਪਿੰਡ ਮਹੇਦੂ ਵਿੱਚ ਸਥਿਤ ਸਟਾਰ ਹੋਮਜ਼ ਪੀਜੀ ਵਿੱਚ ਵਾਪਰੀ। ਵੀਰਵਾਰ ਸਵੇਰੇ 4 ਵਜੇ ਦੇ ਕਰੀਬ, 6-7 ਨੌਜਵਾਨ ਪੀਜੀ ਵਿੱਚ ਦਾਖਲ ਹੋਏ ਅਤੇ ਦੋ ਸੁਡਾਨੀ ਵਿਦਿਆਰਥੀਆਂ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਮੁਹੰਮਦ ਬਰਵਾਲਾ ਯੂਸਫ਼ ਅਹਿਮਦ ਦੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਵਿਦਿਆਰਥੀ ਅਹਿਮਦ ਮੁਹੰਮਦ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਵਿਦਿਆਰਥੀ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਹੈ ਅਤੇ 6 ਨੌਜਵਾਨਾਂ ਨੂੰ ਨਾਮਜ਼ਦ ਕੀਤਾ ਹੈ।

ਹਮਲਾਵਰ ਮੌਕੇ ਤੋਂ ਭੱਜੇ

ਜ਼ਖਮੀ ਅਹਿਮਦ ਮੁਹੰਮਦ ਨੇ ਦੱਸਿਆ ਕਿ ਘਟਨਾ ਸਮੇਂ ਉਹ ਆਪਣੇ ਦੋਸਤਾਂ ਨਰਮੀਨ ਉਮਰ ਅਬਦੁੱਲਾ ਅਤੇ ਫਾਤਿਮਾ ਅਲਜ਼ੇਹਰਾ ਅਮੀਰ ਨਾਲ ਪੀਜੀ ਵਿੱਚ ਸੀ। ਫਿਰ ਕੁਝ ਨੌਜਵਾਨ ਆਏ ਅਤੇ ਗਾਲ੍ਹਾਂ ਕੱਢਣ ਲੱਗ ਪਏ। ਉਨ੍ਹਾਂ ਵਿੱਚੋਂ ਦੋ ਕੋਲ ਚਾਕੂ ਸਨ। ਹਮਲਾਵਰਾਂ ਨੇ ਉਸਨੂੰ ਅਤੇ ਉਸਦੇ ਭਰਾ ਨੂੰ ਫੜ ਲਿਆ ਅਤੇ ਉਨ੍ਹਾਂ 'ਤੇ ਚਾਕੂ ਮਾਰਨਾ ਸ਼ੁਰੂ ਕਰ ਦਿੱਤਾ। ਮਦਦ ਲਈ ਚੀਕਾਂ ਸੁਣ ਕੇ ਹਮਲਾਵਰ ਮੌਕੇ ਤੋਂ ਭੱਜ ਗਏ।

ਮਾਮਲੇ ਦੀ ਜਾਂਚ ਜਾਰੀ

ਡੀਐੱਸਪੀ ਫਗਵਾੜਾ ਭਾਰਤ ਭੂਸ਼ਣ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਐੱਸਐੱਸਪੀ ਗੌਰਵ ਜਲਦੀ ਹੀ ਇਸ ਮਾਮਲੇ ਵਿੱਚ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦੇਣਗੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਐੱਫਆਈਆਰ ਦਰਜ ਕਰ ਲਈ ਗਈ ਹੈ ਅਤੇ 6 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਆਰੋਪੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਆਰੋਪੀਆਂ ਦੀ ਗ੍ਰਿਫ਼ਤਾਰੀ ਦੇ ਬਾਅਦ ਹੀ ਕਤਲ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਘਟਨਾ ਵਿੱਚ ਜ਼ਖਮੀ ਦੂਸਰੇ ਵਿਦਿਆਰਥੀ ਕਾ ਇਲਾਜ ਚੱਲ ਰਿਹਾ ਹੈ। ਉਸਦੇ ਬਿਆਨ ਵੀ ਦਰਜ ਕੀਤੇ ਜਾਣਗੇ। ਹੌਲੀ-ਹੌਲੀ ਇਸ ਮਾਮਲੇ ਦੀਆਂ ਕੜੀਆਂ ਖੁੱਲਣ ਦੀ ਉਮੀਦ ਹੈ। ਫਿਲਹਾਲ ਪੁਲਿਸ ਆਪਣੀ ਕਾਰਵਾਈ ਵਿੱਚ ਜੁੱਟੀ ਹੋਈ ਹੈ। ਜਲਦੀ ਹੀ ਮਾਮਲੇ ਵਿੱਚ ਖੁਲਾਸਾ ਹੋਣ ਦੀ ਸੰਭਾਵਨਾ ਹੈ। 

ਇਹ ਵੀ ਪੜ੍ਹੋ