ਗੁਰਦਾਸਪੁਰ ਦੇ ਖੇਤਾਂ ਵਿੱਚ ਲੱਗੀ ਭਿਆਨਕ ਅੱਗ, ਗੁੱਜਰਾਂ ਦਾ ਡੇਰਾ ਸੜ ਕੇ ਹੋਇਆ ਸੁਆਹ, 25 ਮੱਝਾਂ ਅਤੇ 15 ਬਕਰੀਆਂ ਆਈ ਚਪੇਟ 'ਚ

ਪੀੜਤ ਗੁੱਜਰ ਹਜੂਰਦੀਨ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇਥੇ ਪਿੰਡ ਰਾਏ ਚੱਕ ਦੇ ਖੇਤਾਂ 'ਚ ਪਸ਼ੂਆਂ ਤੇ ਆਪਣੇ ਲਈ ਉਨਾਂ ਡੇਰਾ ਬਣਾ ਕੇ ਰਹਿ ਰਹੇ ਸੀ। ਜਿਸ ਵਿੱਚ ਉਨ੍ਹਾਂ ਦੇ ਪਰਿਵਾਰ ਸਮੇਤ ਵੱਡੀ ਗਿਣਤੀ ਵਿੱਚ ਮੱਝਾਂ ਅਤੇ ਦੋ ਦਰਜਨ ਤੋਂ ਵੱਧ ਬੱਕਰੀਆਂ ਤੇ ਹੋਰ ਸਮਾਨ ਸੀ। ਬੀਤੀ ਰਾਤ ਹਨੇਰੀ ਦੌਰਾਨ ਕਣਕ ਦੇ ਨਾੜ ਨੂੰ ਲੱਗੀ ਅੱਗ ਉਨ੍ਹਾਂ ਦੇ ਡੇਰਿਆਂ ਤੱਕ ਪਹੁੰਚ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਜਿਸਦੀ ਚਪੇਟ ਵਿੱਚ ਆ ਕੇ ਉਨ੍ਹਾਂ ਦੇ ਪਸ਼ੂ ਸੜ ਕੇ ਮਰ ਗਏ।

Share:

ਵੀਰਵਾਰ ਦੀ ਰਾਤ ਆਏ ਤੇਜ਼ ਹਨੇਰੀ ਝੱਖੜ ਕਾਰਨ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਅਧੀਨ ਆਉਂਦੇ ਪਿੰਡ ਰਾਏਚੱਕ ਵਿੱਚ ਕਣਕ ਦੇ ਨਾੜ ਨੂੰ ਲੱਗੀ ਅੱਗ ਨੇ ਗੁਜਰਾਂ ਦੇ ਦੋ ਡੇਰਿਆਂ ਨੂੰ ਆਪਣੀ ਲਪੇਟ ਚ ਲੈ ਲਿਆ। ਭਿਆਨਕ ਅੱਗ ਲੱਗਣ ਕਾਰਨ 25 ਮੱਝਾਂ, 15 ਬੱਕਰੀਆਂ ਅੱਗ ਨਾਲ ਸੜ ਕੇ ਮਰਨ ਤੋਂ ਇਲਾਵਾ ਦਰਜਨਾਂ ਹੋਰ ਪਸ਼ੂ ਬੁਰੀ ਤਰਾਂ ਝੁਲਸ ਗਏ। ਅੱਗ ਇਨੀ ਭਿਆਨਕ ਸੀ ਕਿ ਪੀੜਿਤਾਂ ਦੇ ਡੇਰੇ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਏ।

ਕਣਕ ਦੇ ਨਾੜ ਨੂੰ ਲੱਗੀ ਹੋਈ ਸੀ ਅੱਗ

ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ  ਪੀੜਤ ਗੁੱਜਰ ਹਜੂਰ ਦੀਨ ਪੁੱਤਰ ਲਾਲ ਹੁਸੈਨ ਅਤੇ ਉਸਦੇ ਭਰਾ ਰਹਿਮਤ ਅਲੀ ਪੁੱਤਰ ਲਾਲ ਹੁਸੈਨ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇਥੇ ਪਿੰਡ ਰਾਏ ਚੱਕ ਦੇ ਖੇਤਾਂ 'ਚ ਪਸ਼ੂਆਂ ਤੇ ਆਪਣੇ ਲਈ ਉਨਾਂ ਡੇਰਾ ਬਣਾ ਕੇ ਰਹਿ ਰਹੇ ਸੀ। ਜਿਸ ਵਿੱਚ ਉਨ੍ਹਾਂ ਦੇ ਪਰਿਵਾਰ ਸਮੇਤ ਵੱਡੀ ਗਿਣਤੀ ਵਿੱਚ ਮੱਝਾਂ ਅਤੇ ਦੋ ਦਰਜਨ ਤੋਂ ਵੱਧ ਬੱਕਰੀਆਂ ਤੇ ਹੋਰ ਸਮਾਨ ਸੀ। ਉਨਾਂ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਬੀਤੀ ਰਾਤ ਕਰੀਬ ਦਸ ਵਜੇ ਕੋਟਲੀ ਸੂਰਤ ਮੱਲੀ ਵੱਲੋਂ ਹਨੇਰੀ ਦੌਰਾਨ ਕਣਕ ਦੇ ਨਾੜ ਨੂੰ ਲੱਗੀ ਅੱਗ ਇਧਰ ਨੂੰ ਵੀ ਆ ਗਈ ਅਤੇ ਉਨਾਂ ਦੇ ਡੇਰੇ ਨੂੰ ਵੀ ਆਪਣੀ ਲਪੇਟ ਚ ਲੈ ਲਿਆ। ਉਨਾਂ ਨੇ ਦੱਸਿਆ ਕਿ ਇਸ ਦੌਰਾਨ ਉਨਾਂ ਦੀਆਂ 25 ਦੁਧਾਰੂ ਮੱਝਾਂ ਅਤੇ 15 ਬੱਕਰੀਆਂ ਦੀ ਅੱਗ ਲੱਗਣ ਨਾਲ ਮੌਤ ਹੋ ਗਈ। ਜਦ ਕਿ 50 ਦੇ ਕਰੀਬ ਮੱਝਾਂ, ਗਾਵਾਂ ਅਤੇ ਹੋਰ ਪਸ਼ੂ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਗਏ। 

ਬੇਟੀ ਦੀ ਸ਼ਾਦੀ ਲਈ ਰੱਖਿਆ ਹੋਇਆ ਸੀ ਸਾਮਾਨ 

ਉਨਾਂ ਨੇ ਦੱਸਿਆ ਕਿ ਹਜੂਰ ਦੀਨ ਦੀ ਪੁੱਤਰੀ ਦਾ ਵਿਆਹ 7 ਮਈ ਨੂੰ ਹੋਣਾ ਸੀ। ਜਿਸਦੀ ਵਜਾ ਨਾਲ ਘਰ ਵਿੱਚ ਵੱਡੀ ਗਿਣਤੀ ਚ ਸਾਮਾਨ ਪਿਆ ਸੀ। ਘਰ ਵਿੱਚ ਕਰੀਬ 9 ਲੱਖ ਨਕਦ, ਕਰੀਬ 11 ਤੋਲੇ ਸੋਨਾ, ਇਕ ਟ੍ਰੈਕਟਰ, ਇਕ ਮੋਟਰਸਾਈਕਲ, ਪੱਖੇ, ਵਿਆਹ ਵਾਲੇ ਕੱਪੜੇ ਤੇ ਹੋਰ ਵਿਆਹ ਵਾਲਾ ਸਾਮਾਨ ਸਮੇਤ ਸਾਰਾ ਘਰੇਲੂ ਸਾਮਾਨ ਸੜ ਕੇ ਸਵਾਹ ਹੋ ਗਿਆ। ਉਨਾਂ ਦੱਸਿਆ ਕਿ ਉਨ੍ਹਾਂ ਅਤੇ ਇਲਾਕਾ ਵਾਸੀਆਂ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਪਰ ਕੋਈ ਵੀ ਫਾਇਰ ਬ੍ਰਿਗੇਡ ਦੀ ਗੱਡੀ ਉਥੇ ਸਮੇਂ ਸਿਰ ਨਹੀਂ ਪਹੁੰਚੀ ਤੇ ਤੇਜ਼ ਅੱਗ ਨੇ ਸਬ ਕੁਝ ਸਾੜ ਦਿੱਤਾ। ਉਨਾਂ ਕਿਹਾ ਕਿ ਅੱਗ ਇੰਨੀ ਤੇਜ਼ ਸੀ ਕਿ ਉਨਾਂ ਬੜੀ ਹੀ ਮੁਸ਼ਕਲ ਨਾਲ ਆਪਣੇ ਬੱਚਿਆਂ ਨੂੰ ਡੇਰੇ ਤੋਂ ਬਾਹਰ ਕੱਢਿਆ ਤੇ ਉਨ੍ਹਾਂ ਦੀ ਜਾਨ ਬਚਾਈ। ਪਰ ਵੱਡੀ ਗਿਣਤੀ ਵਿੱਚ ਉਹ ਪਸ਼ੂਆਂ ਨੂੰ ਨਹੀਂ ਬਚਾ ਸਕੇ। ਉਨਾਂ ਕਿਹਾ ਕਿ ਜੇਕਰ ਫਾਇਰ ਬ੍ਰਿਗੇਡ ਸਹੀ ਟਾਇਮ ਤੇ ਆ ਜਾਂਦੀ ਤਾਂ ਸ਼ਾਇਦ ਕੁਝ ਬਚਾ ਹੋ ਜਾਂਦਾ ਤੇ ਵੱਡੀ ਗਿਣਤੀ ਵਿੱਚ ਬੇਜ਼ੁਬਾਨ ਪਸ਼ੂਆਂ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਨਾਂ ਧੌਣਾ‌ ਪੈਂਦਾ। ਪੀੜਿਤ ਪਰਿਵਾਰ ਨੇ ਸਰਕਾਰ ਪਾਸੋਂ ਮਦਦ ਦੀ ਗੁਹਾਰ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦਾ ਸਬ ਕੁਝ ਤਬਾਹ ਹੋ ਚੁੱਕਾ ਹੈ। ਇਸ ਲਈ ਉਨ੍ਹਾਂ ਦੀ ਆਰਥਿਕ ਸਹਾਇਤਾ ਕੀਤੀ ਜਾਵੇ।  ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਦੇ ਐਸਐਚਓ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚੇ ਅਤੇ ਪੀੜਤ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ।                                        

ਇਹ ਵੀ ਪੜ੍ਹੋ