menu-icon
Punjabi Story Line
  • Home
  • News
  • Punjab
  • kisan Andolan 2.0: ਕਿਸਾਨ ਆਗੂ ਹਰਿਆਣਾ ਪੁਲਿਸ ਤੇ FIR ਦਰਜ਼ ਕਰਨ ਤੇ ਅੜੇ, ਅਣਮਿੱਥੇ ਸਮੇਂ ਲਈ ਸ਼ੁਭਕਰਨ ਦਾ ਪੋਸਟਮਾਰਟਮ ਨਾ ਕਰਵਾਉਣ ਦਾ ਫੈਸਲਾ

kisan Andolan 2.0: ਕਿਸਾਨ ਆਗੂ ਹਰਿਆਣਾ ਪੁਲਿਸ ਤੇ FIR ਦਰਜ਼ ਕਰਨ ਤੇ ਅੜੇ, ਅਣਮਿੱਥੇ ਸਮੇਂ ਲਈ ਸ਼ੁਭਕਰਨ ਦਾ ਪੋਸਟਮਾਰਟਮ ਨਾ ਕਰਵਾਉਣ ਦਾ ਫੈਸਲਾ

kisan Andolan 2.0: ਕਿਸਾਨ ਅੰਦੋਲਨ ਦੇ ਦੌਰਾਨ ਖਨੌਰੀ ਬਾਰਡਰ 'ਤੇ 21 ਫਰਵਰੀ ਨੂੰ ਵਾਪਰੀ ਘਟਨਾ 'ਚ ਮਾਰੇ ਗਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦਾ ਅੱਜੇ ਤੱਕ 6 ਦਿਨਾਂ ਬਾਅਦ ਵੀ ਪੋਸਟਮਾਰਟਮ ਨਹੀਂ ਹੋ ਪਾਇਆ ਹੈ।

Date Updated Last Updated : 27 February 2024, 08:39 AM IST
Share:

Kisan Andolan 2.0: ਕਿਸਾਨ ਅੰਦੋਲਨ ਦੇ ਦੌਰਾਨ ਖਨੌਰੀ ਬਾਰਡਰ 'ਤੇ 21 ਫਰਵਰੀ ਨੂੰ ਵਾਪਰੀ ਘਟਨਾ 'ਚ ਮਾਰੇ ਗਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦਾ ਅੱਜੇ ਤੱਕ 6 ਦਿਨਾਂ ਬਾਅਦ ਵੀ ਪੋਸਟਮਾਰਟਮ ਨਹੀਂ ਹੋ ਪਾਇਆ ਹੈ। 6 ਦਿਨਾਂ ਵਿੱਚ ਕਿਸਾਨ ਆਗੂ ਕਈ ਵਾਰ ਪ੍ਰਸ਼ਾਸਨ ਅਤੇ ਪੁਲਿਸ ਨਾਲ ਮੀਟਿੰਗ ਕਰ ਚੁੱਕੇ ਹਨ। ਹੁਣ ਹਰਿਆਣਾ ਪੁਲਿਸ ਦੇ ਖਿਲਾਫ ਐਫਆਈਆਰ ਦਰਜ਼ ਕਰਨ ਨੂੰ ਲੈ ਕੇ ਹੁਣ ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਸ਼ੁਭਕਰਨ ਦਾ ਪੋਸਟਮਾਰਟਮ ਨਾ ਕਰਵਾਉਣ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਦੇ ਮੁਤਾਬਿਕ ਖਨੌਰੀ ਬਾਰਡਰ ’ਤੇ ਮੋਰਚਾ ਸੰਭਾਲ ਰਹੇ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਪਿਛਲੇ ਦਿਨੀਂ ਇੱਕ ਵਾਰ ਫਿਰ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਹੈ। ਕਿਸਾਨ ਆਪਣੀ ਗੱਲ 'ਤੇ ਅੜੇ ਹੋਏ ਹਨ ਕਿ ਪੰਜਾਬ ਪੁਲਿਸ ਨੂੰ ਸ਼ੁਭਕਰਨ ਦੀ ਮੌਤ ਸਬੰਧੀ ਐਫਆਈਆਰ ਦਰਜ ਕਰਨੀ ਚਾਹੀਦੀ ਹੈ। ਨਾਲ ਹੀ ਕਿਸਾਨ ਹੁਣ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਨਾਰਾਜ਼ ਹਨ।

ਹਰਿਆਣਾ ਪੁਲਿਸ ਵੀ ਕਰ ਸਕਦੀ ਹੈ ਕਾਰਵਾਈ 

ਕਾਕਾ ਸਿੰਘ ਕੋਟੜਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਮਾਨ ਨੇ ਸ਼ੁਭਕਰਨ ਦੀ ਮੌਤ 'ਤੇ 1 ਕਰੋੜ ਰੁਪਏ ਦੇਣ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਨ ਦੇ ਨਾਲ-ਨਾਲ ਉਸਦੀ ਛੋਟੀ ਭੈਣ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਜੇਕਰ CM ਨੇ 1 ਕਰੋੜ ਰੁਪਏ ਨਾ ਦਿੱਤੇ ਹੁੰਦੇ ਤਾਂ ਵੀ ਪੰਜਾਬ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਇਕੱਠਾ ਕਰ ਲਿਆ ਹੁੰਦਾ। ਪਰ ਅਜੇ ਤੱਕ ਵਾਅਦਾ ਪੂਰਾ ਨਹੀਂ ਹੋਇਆ। ਪੁਲਿਸ ਪ੍ਰਸ਼ਾਸਨ ਦਾ ਦਾਅਵਾ ਹੈ ਕਿ 21 ਫਰਵਰੀ ਨੂੰ ਹਰਿਆਣਾ ਦੀ ਹੱਦ ਅੰਦਰ ਗੋਲੀ ਚਲਾਈ ਗਈ ਸੀ ਅਤੇ ਸ਼ੁਭਕਰਨ ਨੂੰ ਵੀ ਹਰਿਆਣਾ ਦੀ ਹੱਦ ਅੰਦਰ ਹੀ ਗੋਲੀ ਮਾਰੀ ਗਈ ਸੀ। ਅਜਿਹੇ 'ਚ ਹਰਿਆਣਾ ਪੁਲਿਸ ਹੀ ਕਾਰਵਾਈ ਕਰ ਸਕਦੀ ਹੈ। ਇਸ ਦੇ ਨਾਲ ਹੀ ਪੁਲਿਸ ਨੂੰ ਡਰ ਹੈ ਕਿ ਜੇਕਰ ਪੰਜਾਬ ਪੁਲਿਸ ਐਫਆਈਆਰ ਦਰਜ ਕਰਨ ਦਾ ਫੈਸਲਾ ਕਰਦੀ ਹੈ ਤਾਂ ਹਰਿਆਣਾ ਪੁਲਿਸ ਵੀ ਕਾਰਵਾਈ ਕਰੇਗੀ।
 

Recent News