Punjab Weather: ਆਸਮਾਨ ਤੋਂ ਜਲਦੀ ਹੀ ਵਰੇਗੀ ਅੱਗ, 35 ਡਿਗਰੀ ਸੈਲਸੀਅਸ ਤੋਂ ਵੀ ਉੱਪਰ ਪਹੁੰਚ ਸਕਦਾ ਹੈ ਪਾਰਾ

Punjab Weather:ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ 'ਚ ਆਸਮਾਨ ਸਾਫ ਰਹਿਣ ਨਾਲ ਤਾਪਮਾਨ 'ਚ ਵਾਧਾ ਹੋਵੇਗਾ। ਜਿਸ ਕਾਰਨ ਤਾਪਮਾਨ ਜਲਦੀ ਹੀ 35 ਡਿਗਰੀ ਸੈਲਸੀਅਸ ਅਤੇ ਉਸ ਤੋਂ ਵੀ ਉੱਪਰ ਪਹੁੰਚ ਜਾਵੇਗਾ। ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 36.5 ਅਤੇ ਘੱਟ ਤੋਂ ਘੱਟ ਤਾਪਮਾਨ 17.0 ਦਰਜ ਕੀਤਾ ਗਿਆ।

Share:

Punjab Weather: ਹਫ਼ਤੇ ਤੋਂ ਜਿੱਥੇ ਮੌਸਮ ਲਗਾਤਾਰ ਸਾਫ਼ ਹੋ ਰਿਹਾ ਹੈ, ਉੱਥੇ ਹੀ ਤਾਪਮਾਨ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਕਾਰਨ ਹਫਤੇ ਦੇ ਪਹਿਲੇ ਹੀ ਦਿਨ ਬਹੁਤ ਜ਼ਿਆਦਾ ਧੁੱਪ ਨਿਕਲੀ ਅਤੇ ਵਧਦੀ ਗਰਮੀ ਨੇ ਵੀ ਲੋਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ, ਕਿਉਂਕਿ ਵੱਧ ਤੋਂ ਵੱਧ ਤਾਪਮਾਨ 33.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ, ਜਦੋਂ ਕਿ ਘੱਟੋ-ਘੱਟ ਤਾਪਮਾਨ 16.4 ਤੱਕ ਆ ਗਿਆ ਹੈ। ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ 'ਚ ਆਸਮਾਨ ਸਾਫ ਰਹਿਣ ਨਾਲ ਤਾਪਮਾਨ 'ਚ ਵਾਧਾ ਹੋਵੇਗਾ। ਜਿਸ ਕਾਰਨ ਤਾਪਮਾਨ ਜਲਦੀ ਹੀ 35 ਡਿਗਰੀ ਸੈਲਸੀਅਸ ਅਤੇ ਉਸ ਤੋਂ ਵੀ ਉੱਪਰ ਪਹੁੰਚ ਜਾਵੇਗਾ। ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 36.5 ਅਤੇ ਘੱਟ ਤੋਂ ਘੱਟ ਤਾਪਮਾਨ 17.0 ਦਰਜ ਕੀਤਾ ਗਿਆ।

ਆਉਣ ਵਾਲੇ ਤਿੰਨ ਦਿਨਾਂ 'ਚ ਮੌਸਮ ਸਾਫ਼ ਰਹਿਣ ਦੇ ਆਸਾਰ

ਮੌਸਮ ਵਿਗਿਆਨੀ ਡਾ: ਦਲਜੀਤ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਤਿੰਨ ਦਿਨਾਂ 'ਚ ਮੌਸਮ ਸਾਫ਼ ਰਹਿਣ ਕਾਰਨ ਤਾਪਮਾਨ 35 ਡਿਗਰੀ ਸੈਲਸੀਅਸ ਨੂੰ ਪਾਰ ਕਰ ਸਕਦਾ ਹੈ, ਜਦਕਿ ਇਸ ਤੋਂ ਬਾਅਦ ਹਲਕੇ ਬੱਦਲ ਛਾਏ ਰਹਿਣ ਕਾਰਨ ਹਲਕੀ ਗਿਰਾਵਟ ਵੀ ਦੇਖਣ ਨੂੰ ਮਿਲ ਸਕਦੀ ਹੈ | ਪਰ ਇਸ ਤੋਂ ਬਾਅਦ ਤਾਪਮਾਨ ਫਿਰ ਤੇਜ਼ੀ ਨਾਲ ਵਧੇਗਾ। ਮੌਸਮ ਵਿਭਾਗ ਅਨੁਸਾਰ ਬੀਤੇ ਦਿਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 32 ਦਰਜ ਕੀਤਾ ਗਿਆ ਸੀ। ਘੱਟੋ-ਘੱਟ ਤਾਪਮਾਨ 18 ਡਿਗਰੀ ਅਤੇ ਨਮੀ 46 ਫੀਸਦੀ ਦਰਜ ਕੀਤੀ ਗਈ। ਜਦੋਂ ਕਿ ਮੰਗਲਵਾਰ ਨੂੰ ਸੂਰਜ ਚੜ੍ਹਨ ਦਾ ਸਮਾਂ 6:10 ਸੀ। ਸੂਰਜ ਡੁੱਬਣ ਦਾ ਸਮਾਂ ਸ਼ਾਮ 6:53 ਦਰਜ ਕੀਤਾ ਗਿਆ ਹੈ। ਪਟਿਆਲਾ ਵਿੱਚ ਵੱਧ ਤੋਂ ਵੱਧ ਤਾਪਮਾਨ 36.5 ਅਤੇ ਘੱਟੋ-ਘੱਟ ਤਾਪਮਾਨ 17.0 ਦਰਜ ਕੀਤੇ ਜਾਣ ਦੀ ਸੰਭਾਵਨਾ ਹੈ। ਨਮੀ ਘੱਟੋ-ਘੱਟ 50 ਫੀਸਦੀ ਅਤੇ ਵੱਧ ਤੋਂ ਵੱਧ 29 ਫੀਸਦੀ ਦਰਜ ਕੀਤੇ ਜਾਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ