ਪੰਜਾਬ 'ਚ ਚਾਰ Khalistani ਲੜ ਰਹੇ ਹਨ ਲੋਕਸਭਾ ਚੋਣ, ਬੇਖੌਫ ਮੈਦਾਨ 'ਚ ਉਤਰੇ ਹਨ ਸਿਮਰਨਜੀਤ ਸਿੰਘ ਮਾਨ, ਅੰਮ੍ਰਿਤਪਾਲ ਸਿੰਘ, ਸਰਬਜੀਤ ਸਿੰਘ ਅਤੇ ਸੰਦੀਪ ਸਿੰਘ

ਪੰਜਾਬ ਵਿੱਚ ਅੰਮ੍ਰਿਤਪਾਲ ਸਿੰਘ, ਸਿਮਰਨਜੀਤ ਸਿੰਘ ਅਤੇ ਸਰਬਜੀਤ ਸਿੰਘ ਸਣੇ ਕਈ ਖਾਲਿਸਤਾਨੀ ਸਮਰਥਕ ਚੋਣ ਮੈਦਾਨ ਵਿੱਚ ਉਤਰੇ ਹਨ। ਇਨ੍ਹਾਂ ਲੋਕਾਂ ਨੇ ਲੋਕਸਭਾ  ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਸਰਬਜੀਤ ਸਿੰਘ ਇੰਦਰਾਗਾਂਧੀ ਦੇ ਹੱਤਿਆਰੇ ਦਾ ਬੇਟਾ ਹੈ। ਅੰਮ੍ਰਿਤਪਾਲ ਸਿੰਘ ਦੇ ਖਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਰਨ ਨਾਲ ਉੱਥੋਂ ਦੇ ਸਿਆਸੀ ਸਮੀਕਰਨ ਬਦਲ ਸਕਦੇ ਹਨ। ਏਸੇ ਤਰ੍ਹਾਂ ਸੰਗਰੂਰ 'ਚ ਵੀ ਸਿਮਰਨਜੀਤ ਸਿੰਘ ਮਾਨ ਦੇ ਆਉਣ ਨਾਲ ਮੁਕਾਬਾਲਾ ਕਾਫੀ ਰੋਚਕ ਹੋਵੇਗਾ।

Share:

ਪੰਜਾਬ ਨਿਊਜ। ਪੰਜਾਬ ਵਿੱਚ ਲੋਕਸਭਾ ਚੋਣਾਂ ਲਈ ਵੋਟਿੰਗ ਸਭ ਤੋਂ ਆਖਰੀ ਚਰਨ 1 ਜੂਨ ਨੂੰ ਵੋਟਾਂ ਪੈਣਗੀਆਂ। ਚੋਣਾਂ ਲਈ ਬੀਜੇਪੀ, ਕਾਂਗਰਸ ਅਤੇ ਅਕਾਲੀ ਦਲ ਨੇ ਪੂਰੀ ਤਰ੍ਹਾਂ ਕਮਰ ਕੱਸ ਦਿੱਤੀ ਹੈ। ਇਹੋ ਹੀ ਨਹੀਂ ਮੁੱਖ ਸਿਆਸੀ ਪਾਰਟੀਆਂ ਤੋਂ ਇਲਾਵਾ ਕਈ ਲੋਕਸਭਾ ਸੀਟਾਂ ਤੋਂ ਖਾਲਿਸਤਾਨੀ ਸਮਰਥਕ ਵੀ ਚੋਣ ਮੈਦਾਨ ਵਿੱਚ ਉਤਰੇ ਹਨ। ਇਨ੍ਹਾਂ ਵਿੱਚ ਕਈ ਤਾਂ ਇਸ ਤਰ੍ਹਾਂ ਦੇ ਹਨ ਜਿਹੜੇ ਖੁੱਲੇਆਮ ਖਾਲਿਸਤਾਨ ਦੀ ਮੰਗ ਕਰਦੇ ਹਨ ਅਤੇ ਖਾਲਿਸਤਾਨ ਦੀ ਵਿਚਾਰਧਾਰ ਨੂੰ ਵਾਜਿਬ ਠਹਿਰਾਉਂਦੇ ਹਨ। 

ਇੱਥੋਂ ਚੋਣ ਲੜ ਰਹੇ ਹਨ ਅੰਮ੍ਰਿਤਪਾਲ ਸਿੰਘ ਤੇ ਸਿਮਰਨਜੀਤ ਸਿੰਘ ਮਾਨ 

ਇਨ੍ਹਾਂ ਵਿੱਚ ਅੰਮ੍ਰਿਤਪਾਲ ਸਿੰਘ ਵੀ ਹੈ ਜਿਹੜਾ ਕਾਫੀ ਸਮੇਂ ਤੋਂ ਆਸਾਮ ਦੀ ਡਿਬਰੂਗੜ੍ਹ ਜੇਲ ਵਿੱਚ ਬੰਦ ਹੈ। ਅੰਮ੍ਰਿਤਪਾਲ ਦੀ ਮਾਤਾ ਨੇ ਉਸਨੂੰ ਆਜਾਦ ਤੌਰ ਤੇ ਖਡੂਰ ਸਾਹਿਬ ਤੋਂ ਚੋਣ ਲੜਨ ਲਈ ਪ੍ਰੇਰਿਤ ਕੀਤਾ ਜਿਸ ਤੋਂ ਬਾਅਦ ਅੰਮ੍ਰਿਤਪਾਲ ਨੇ ਚੋਣ ਲੜਨ ਦਾ ਫੈਸਲਾ ਕਰ ਲਿਆ। ਅੰਮ੍ਰਿਤਪਾਲ ਤੋਂ ਇਲਾਵਾ ਸੰਗਰੂਰ ਲੋਕਸਭਾ ਸੀਟ ਤੋਂ ਸਾਂਸਦ ਸਿਮਰਨਜੀਤ ਸਿੰਘ ਮਾਨ ਮੁੜ ਤੋਂ ਚੋਣ ਮੈਦਾਨ ਵਿੱਚ ਉਤਰੇ ਹਨ। ਉਹ ਉਪਚੋਣ ਜਿੱਤਕੇ ਸਾਂਸਦ ਬਣੇ ਸਨ ਅਤੇ ਹੁਣ ਮੁੜ ਸੰਗਰੂਰ ਤੋਂ ਹੀ ਲੋਕਸਭਾ ਦੀ ਚੋਣ ਲੜ ਰਹੇ ਹਨ।

ਖਾਲਿਸਤਾਨੀ ਵਿਚਾਰਾਂ ਦਾ ਖੁੱਲ੍ਹਕੇ ਸਮਰਥਨ ਕਰਦੇ ਹਨ ਮਾਨ

ਸਾਂਸਦ ਬਣਨ ਤੋਂ ਬਾਅਦ ਵੀ ਮਾਨ ਖੁੱਲ੍ਹਕੇ ਖਾਲਿਸਤਾਨੀ ਵਿਚਾਰਾਂ ਦਾ ਸਮਰਥਨ ਕਰ ਰਹੇ ਹਨ। ਮਨਾ ਨੇ ਕਿਹਾ ਸੀ ਕਿ ਖਾਲਿਸਤਾਨ ਇੱਕ ਸਚਾਈ ਹੈ ਜਿਸਨੂੰ ਕੋਈ ਨਕਾਰ ਨਹੀਂ ਸਕਦਾ। ਸਿਮਰਨਜੀਤ ਸਿੰਘ ਨੇ ਮਾਨ ਨੇ ਕਿਹਾ ਸੀ ਕਿ ਜਿਵੇਂ ਹਿੰਦੋਸਤਾਨ ਹੈ, ਪਾਕਿਸਤਾਨ ਹੈ ਉਸੇ ਤਰ੍ਹਾਂ ਹੀ ਖਾਲਿਸਤਾਨ ਵੀ ਹੈ। ਸਿਮਰਨਜੀਤ ਸਿੰਘ ਮਾਨ ਦੇ ਇਸ ਬਿਆਨ ਤੇ ਵਿਵਾਦ ਵੀ ਬਹੁਤ ਹੋਇਆ ਸੀ। ਇਸ ਵਿੱਚ ਉਨ੍ਹਾਂ ਨੇ ਮੰਨਿਆ ਸੀ ਕਿ ਖਾਲਿਸਤਾਨ ਸਮਰਥਕਾਂ ਨੂੰ ਵਿਦੇਸ਼ ਭੇਜਣ ਵਿੱਚ ਵੀ ਮਦਦ ਕੀਤੀ ਸੀ ਅਤੇ ਉਨ੍ਹਾਂ ਸ਼ਰਨ ਦੁਆਉਣ ਲਈ ਪੱਤਰ ਵੀ ਲਿਖੇ ਸਨ। ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਸੀ ਕਿ ਉਨ੍ਹਾਂ 50 ਹਜ਼ਾਰ ਲੋਕਾਂ ਲਈ ਲੈਟਰ ਲਿਖੇ ਸਨ। ਇਸਦੇ ਲ਼ਈ ਹਰ ਸਖਸ਼ ਤੋਂ ਕਰੀਬ 35 ਹਜ਼ਾਰ ਰੁਪਏ ਲਏ ਗਏ ਸਨ। 

12ਵੀਂ ਪੜਿਆ ਹੈ ਸਰਬਜੀਤ ਸਿੰਘ 

ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਇੰਦਰਾਗਾਂਧੀ ਦੇ ਹਤਿਆਰੇ ਦੇ ਬੇਟੇ ਸਰਬਜੀਤ ਸਿੰਘ ਖਾਲਸਾ ਵੀ ਚੋਣ ਮੈਦਾਨ ਵਿੱਚ ਉਤਰਿਆ ਹੈ। 45 ਸਾਲ ਦੇ ਸਰਬਜੀਤ ਸਿੰਘ ਖਾਲਸਾ 12ਵੀਂ ਕਲਾਂਸ ਚੋਂ ਪੜਾਈ ਛੱਡ ਚੁੱਕੇ ਹਨ। ਉਸਨੇ 2014 ਅਤੇ 2019 ਵਿੱਚ ਵੀ ਚੋਣ ਲੜੀ ਸੀ ਪਰ ਜਿੱਤ ਨਹੀਂ ਸਕੇ ਸਨ। ਇਸ ਵਾਰ ਉਹ ਫਰੀਦਕੋਟ ਦੀ ਸੁਰੱਖਿਅਤ ਸੀਟ ਤੋਂ ਚੋਣ ਮੈਦਾਨ ਵਿੱਚ ਉਤਰੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਫਤਿਹਗੜ੍ਹ ਸਾਹਿਬ ਅਤੇ ਬਠਿੰਡਾ ਤੋਂ ਚੋਣ ਲੜੀ ਸੀ ਪਰ ਜਿੱਤ ਨਹੀਂ ਸਕੇ। ਸਰਬਜੀਤ ਸਿੰਘ ਦੇ ਦਾਦਾ ਸੁੱਤਾ ਸਿੰਘ ਅਤੇ ਮਾਂ ਬਿਮਲ ਕੌਰ ਵੀ ਸਾਂਸਦ ਰਹਿ ਚੁੱਕੀ ਹੈ। 

ਇੰਦਰਾਗਾਂਧੀ ਦੇ ਹਤਿਆਰੇ ਦਾ ਬੇਟਾ ਹੈ ਸਰਬਜੀਤ ਸਿੰਘ ਖਾਲਸਾ

ਦੱਸ ਦੇਈਏ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਦੋ ਸੁਰੱਖਿਆ ਮੁਲਾਜ਼ਮਾਂ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਨੇ ਉਨ੍ਹਾਂ ਦੀ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਸੀ। 31 ਅਕਤੂਬਰ 1984 ਨੂੰ ਇਸ ਹੱਤਿਆ ਕਾਂਡ ਨੂੰ ਇਨ੍ਹਾਂ ਮੁਲਜ਼ਮਾਂ ਨੇ ਅੰਜ਼ਾਮ ਦਿੱਤਾ। ਸਰਬਜੀਤ ਸਿੰਘ ਖਾਲਸਾ ਖੁੱਲ੍ਹਕੇ ਖਾਲਿਸਤਾਨ ਦਾ ਸਮਰਥਨ ਕਰਦੇ ਹਨ। ਫਿਲਹਾਲ ਫਰੀਦਕੋਟ ਸੀਟ ਤੋਂ ਕਾਂਗਰਸ ਦੇ ਐਮਪੀ ਮਹੁੰਮਦ ਸਦੀਕ ਹਨ। ਕਾਂਗਰਸ ਨੇ ਉਨ੍ਹਾਂ ਨੂੰ ਮੁੜ ਤੋਂ ਮੌਕਾ ਦਿੱਤਾ ਹੈ। ਇਸ ਤੋਂ ਇਲਾਵਾ ਸੰਦੀਪ ਸਿੰਘ ਨੇ ਵੀ ਚੋਣ ਲੜਨ ਦਾ ਐਲਾਨ ਕੀਤਾ ਹੈ ਇਹ ਸੰਦੀਪ ਸਿੰਘ ਅੰਮ੍ਰਿਤਪਾਲ ਸਿੰਘ ਦਾ ਸਮਰਥਕ ਹੈ। 

 ਸੰਦੀਪ ਸਿੰਘ ਵੀ ਜੇਲ੍ਹ ਤੋਂ ਲੜੇਗਾ ਚੋਣ 

ਸੰਦੀਪ ਸਿੰਘ ਤੇ ਹਿੰਦੂ ਨੇਤਾ ਸੁਧੀਰ ਸੂਰੀ ਦੀ 2022 ਚ ਹੱਤਿਆ ਕਰਨ ਦਾ ਇਲਜ਼ਾਮ ਹੈ। ਖਬਰ ਹੈ ਕਿ ਪਿਛਲੇ ਦਿਨਾਂ ਸੰਦੀਪ ਦੇ ਪਰਿਵਾਰ ਅਤੇ ਸਿੱਖ ਸੰਗਠਨਾਂ ਦੀ ਇੱਕ ਮੀਟਿੰਗ ਹੋਈ ਹੈ। ਇਸ ਤੋਂ ਬਾਅਦ ਹੀ ਸੰਦੀਪ ਸਿੰਘ ਨੇ ਚੋਣ ਲੜਨ ਦਾ ਐਲਾਨ ਕੀਤਾ ਸੀ। ਸੰਦੀਪ ਦੇ ਪਰਿਵਾਰ ਦਾ ਕਹਿਣਾ ਹੈ ਜੇਕਰ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ ਤੋਂ ਚੋਣ ਲੜ ਸਕਦਾ ਹੈ ਤਾਂ ਸੰਦੀਪ ਸਿੰਘ ਵੀ ਚੋਣ ਲੜੇਗਾ। ਸੰਦੀਪ ਸਿੰਘ ਉਰਫ ਸੰਨੀ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਦਾ ਕਰੀਬੀ ਹੈ।  

ਇਹ ਵੀ ਪੜ੍ਹੋ