menu-icon
Punjabi Story Line
  • Home
  • News
  • Punjab
  • Abohar: ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਨੌਜਵਾਨ ਨਾਲ ਕੀਤੀ ਠਗੀ, ਸਦਮੇ ਨਾਲ ਹੋਮਗਾਰਡ ਪਿਤਾ ਦੀ ਮੌਤ 

Abohar: ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਨੌਜਵਾਨ ਨਾਲ ਕੀਤੀ ਠਗੀ, ਸਦਮੇ ਨਾਲ ਹੋਮਗਾਰਡ ਪਿਤਾ ਦੀ ਮੌਤ 

Abohar: ਥਾਣਾ ਸਦਰ ਰੋਡ 'ਤੇ ਕੁਆਰਟਰਾਂ 'ਚ ਰਹਿੰਦੇ ਮੇਜਰ ਸਿੰਘ ਹੋਮਗਾਰਡ ਦੀ ਪੁੱਤਰੀ ਰਮਨਦੀਪ ਕੌਰ ਨੇ ਦੱਸਿਆ ਕਿ ਉਸ ਦੇ ਭਰਾ ਗਗਨਦੀਪ ਸਿੰਘ ਨੂੰ ਕੁਝ ਮਹੀਨੇ ਪਹਿਲਾਂ ਉਸ ਦੇ ਪਿਤਾ ਨੇ ਆਪਣਾ ਜੱਦੀ ਘਰ ਵੇਚ ਕੇ ਸਾਰਾ ਪੈਸਾ ਲਗਾ ਕੇ ਇੰਗਲੈਂਡ ਭੇਜ ਦਿੱਤਾ ਸੀ।

Date Updated Last Updated : 07 February 2024, 05:03 PM IST
Share:

Abohar: ਅਬੋਹਰ ਦੇ ਪੁਲਿਸ ਹੋਮਗਾਰਡ ਵੱਲੋਂ ਉਸਦੇ ਪੁੱਤਰ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦਾ ਪਤਾ ਲੱਗਣ 'ਤੇ ਨੌਜਵਾਨ ਦੇ ਪਿਤਾ ਦੀ ਸਦਮੇ 'ਚ ਮੌਤ ਹੋ ਗਈ। ਜਿਸ ਕਾਰਨ ਉਸਦਾ ਪੂਰਾ ਪਰਿਵਾਰ ਬਹੁਤ ਸਦਮੇ ਵਿੱਚ ਹੈ। ਇਧਰ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਧੋਖੇਬਾਜ਼ ਟ੍ਰੈਵਲ ਏਜੰਟਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਥਾਣਾ ਸਦਰ ਰੋਡ 'ਤੇ ਕੁਆਰਟਰਾਂ 'ਚ ਰਹਿੰਦੇ ਮੇਜਰ ਸਿੰਘ ਹੋਮਗਾਰਡ ਦੀ ਪੁੱਤਰੀ ਰਮਨਦੀਪ ਕੌਰ ਨੇ ਦੱਸਿਆ ਕਿ ਉਸ ਦੇ ਭਰਾ ਗਗਨਦੀਪ ਸਿੰਘ ਨੂੰ ਕੁਝ ਮਹੀਨੇ ਪਹਿਲਾਂ ਉਸ ਦੇ ਪਿਤਾ ਨੇ ਆਪਣਾ ਜੱਦੀ ਘਰ ਵੇਚ ਕੇ ਸਾਰਾ ਪੈਸਾ ਲਗਾ ਕੇ ਇੰਗਲੈਂਡ ਭੇਜ ਦਿੱਤਾ ਸੀ।

UK ਭੇਜਣ ਲਈ ਲਏ ਸਨ ਕਰੀਬ 24.5 ਲੱਖ ਰੁਪਏ

ਰਮਨਦੀਪ ਕੌਰ ਨੇ ਦੱਸਿਆ ਕਿ ਉਸ ਨੇ ਅਰਨੀਵਾਲਾ ਦੀ ਟ੍ਰੈਵਲ ਏਜੰਸੀ ਰਾਹੀਂ ਆਪਣੇ ਭਰਾ ਨੂੰ UK ਭੇਜਣ ਲਈ ਇਮੀਗ੍ਰੇਸ਼ਨ ਲਈ ਅਰਜ਼ੀ ਦਿੱਤੀ ਸੀ ਅਤੇ ਕੰਪਨੀ ਨੇ ਉਸ ਤੋਂ ਕਰੀਬ 24.5 ਲੱਖ ਰੁਪਏ ਲੈ ਲਏ ਸਨ। ਰਮਨਦੀਪ ਨੇ ਦੱਸਿਆ ਕਿ ਉਸ ਦਾ ਭਰਾ ਉਸ ਨੂੰ ਫ਼ੋਨ ਕਰ ਕੇ ਦੱਸ ਰਿਹਾ ਸੀ ਕਿ ਉਸ ਨੂੰ ਉੱਥੇ ਕੰਮ ਨਾ ਮਿਲਣ ਕਾਰਨ ਉਹ ਬਹੁਤ ਪਰੇਸ਼ਾਨ ਹੈ ਅਤੇ ਉੱਥੇ ਦੇ ਅਧਿਕਾਰੀ ਉਸ ਨੂੰ ਟੈਕਸ ਜਮ੍ਹਾਂ ਕਰਵਾਉਣ ਲਈ ਤੰਗ-ਪ੍ਰੇਸ਼ਾਨ ਕਰ ਰਹੇ ਹਨ, ਕਿਉਂਕਿ ਇਮੀਗ੍ਰੇਸ਼ਨ ਵਾਲਿਆਂ ਨੇ ਉਸ ਨੂੰ ਸਹੀ ਤਰੀਕੇ ਨਾਲ ਵਿਦੇਸ਼ ਭੇਜਣ ਦੀ ਬਜਾਏ ਗਲਤ ਤਰੀਕੇ ਨਾਲ ਉੱਥੇ ਭੇਜ ਦਿੱਤਾ ਹੈ। ਇਸ ਕਾਰਨ ਉਸ ਦਾ ਪਿਤਾ ਕਾਫੀ ਸਮੇਂ ਤੋਂ ਡਿਪ੍ਰੈਸ਼ਨ 'ਚ ਰਹਿ ਰਿਹਾ ਸੀ ਅਤੇ ਇਸੇ ਸਦਮੇ ਕਾਰਨ ਅੱਜ ਸਵੇਰੇ ਉਸ ਦੀ ਮੌਤ ਹੋ ਗਈ।

Tags :

Recent News