ਪੰਜਾਬ ਨਿਊਜ਼। ਭਾਰਤ ਵੱਲੋਂ ਪਾਕਿਸਤਾਨ ਖਿਲਾਫ ਚਲਾਏ ਗਏ ਆਪ੍ਰੇਸ਼ਨ ਸਿੰਦੂਰ ਤੋਂ ਪਾਕਿਤਾਸਨ ਬੌਖਲਾਇਆ ਹੋਇਆ ਹੈ। ਭਾਵੇਂ ਕਿ ਜੰਗਬੰਦੀ ਦੀ ਐਲਾਲ ਹੋ ਚੁੱਕਾ ਹੈ ਪਰ ਪਾਕ ਆਪਣੀਆਂ ਕਰਤੂਤਾ ਤੋਂ ਬਾਜ ਨਹੀਂ ਆ ਰਿਹਾ। ਪਹਿਲਾਂ ਪਾਕ ਜੰਗਬੰਦੀ ਤੇ ਐਲਾਨ ਤੋਂ 3 ਘੰਟੇ ਬਾਅਦ ਹੀ ਸੀਜ਼ਫਾਇਰ ਦੀ ਉਲੰਘਣਾ ਕੀਤੀ ਹੁਣ ਉਸਨੇ ਪੰਜਾਬ ਤੇ ਸ਼ਾਇਬਰ ਹਮਲੇ ਦੀ ਕੋਸ਼ਿਸ਼ ਕੀਤੀ ਹੈ। ਪਾਕਿਸਤਾਨ ਦੇ ਵੱਲੋਂ ਇੱਕ ਮਾਲਵੇਅਰ ਫੈਲਾਇਆ ਜਾ ਰਿਹਾ ਹੈ। ਜੋ ਕਿ ਨਿੱਜੀ ਡਾਟਾ ਚੋਰੀ ਕਰਦਾ ਹੈ।
ਪੰਜਾਬ ਪੁਲਿਸ ਨੇ ਸੂਬੇ ਦੇ ਲੋਕਾਂ ਨੂੰ ਪਾਕਿਸਤਾਨ ਦੇ ਇੱਕ ਹੋਰ ਕਾਇਰਾਨਾ ਕਾਰੇ ਬਾਰੇ ਸੁਚੇਤ ਕੀਤਾ ਹੈ। ਪੰਜਾਬ ਪੁਲਿਸ ਵੱਲੋਂ ਜਾਰੀ ਕੀਤੇ ਗਏ ਇੱਕ ਅਲਰਟ ਵਿੱਚ, ਪਾਕਿਸਤਾਨੀ ਸਾਈਬਰ ਹਮਲਾਵਰਾਂ ਵੱਲੋਂ ਸਾਈਬਰ ਹਮਲੇ ਬਾਰੇ ਅਲਰਟ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਪੰਜਾਬ ਪੁਲਿਸ ਵੱਲੋਂ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਨਾਲ ਹੀ, ਕਿਸੇ ਵੀ ਅਣਜਾਣ ਲਿੰਕ 'ਤੇ ਕਲਿੱਕ ਨਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਪੰਜਾਬ ਪੁਲਿਸ ਵੱਲੋਂ ਜਾਰੀ ਅਲਰਟ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਉਪਭੋਗਤਾਵਾਂ ਨੂੰ ਪਾਕਿਸਤਾਨ ਸਥਿਤ ਹੈਕਰਾਂ ਵੱਲੋਂ ਵਟਸਐਪ, ਫੇਸਬੁੱਕ ਅਤੇ ਈਮੇਲ ਰਾਹੀਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿਸ ਵਿੱਚ "ਡਾਂਸ ਆਫ਼ ਦ ਹਿਲੇਰੀ" ਨਾਮ ਦਾ ਇੱਕ ਖ਼ਤਰਨਾਕ ਮਾਲਵੇਅਰ ਫੈਲਾਇਆ ਜਾ ਰਿਹਾ ਹੈ।
🚨 Cyber Alert: Pakistan-Based Malware Threat 🚨
— Punjab Police India (@PunjabPoliceInd) May 12, 2025
A dangerous malware named "Dance of the Hillary" is being spread by Pakistan-based hackers targeting Indian users via WhatsApp, Facebook & Email.
⚠️ This malware can steal your banking info, passwords & personal data, and may… pic.twitter.com/49kOjQ03ZQ
ਇਹ ਮਾਲਵੇਅਰ ਪਾਸਵਰਡ ਅਤੇ ਨਿੱਜੀ ਡੇਟਾ ਅਤੇ ਬੈਂਕਿੰਗ ਜਾਣਕਾਰੀ ਚੋਰੀ ਕਰ ਸਕਦਾ ਹੈ। ਇਹ ਡਿਵਾਈਸ ਦੇ ਰਿਮੋਟ ਕੰਟਰੋਲ ਦੀ ਵੀ ਆਗਿਆ ਦੇ ਸਕਦਾ ਹੈ। ਅਣਜਾਣ ਲਿੰਕਾਂ ਜਾਂ ਅਣਜਾਣ ਲੋਕਾਂ ਦੇ ਸੁਨੇਹਿਆਂ 'ਤੇ ਕਲਿੱਕ ਨਾ ਕਰੋ। ਤਾਂ ਜੋ ਤੁਸੀਂ ਉਸਦੇ ਹਮਲੇ ਤੋਂ ਆਪਣੇ ਆਪ ਨੂੰ ਬਚਾ ਸਕੋ।
ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਵੱਲੋਂ ਭਾਰਤ ਦੇ ਪੰਜਾਬ, ਜੰਮੂ, ਗੁਜਰਾਤ ਅਤੇ ਰਾਜਸਥਾਨ ਵਿੱਚ ਹਮਲੇ ਕੀਤੇ ਜਾ ਰਹੇ ਸਨ। ਪਰ ਪਾਕਿਸਤਾਨ ਦੀ ਕੋਈ ਵੀ ਮਿਜ਼ਾਈਲ ਜਾਂ ਡਰੋਨ ਭਾਰਤੀ ਫੌਜ ਦੇ ਅੱਡੇ ਤੱਕ ਨਹੀਂ ਪਹੁੰਚ ਸਕਿਆ। ਇਸ ਵਿੱਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ, ਪਾਕਿਸਤਾਨ ਨੇ ਹੁਣ ਸਾਈਬਰ ਹਮਲੇ ਦਾ ਸਹਾਰਾ ਲਿਆ ਹੈ। ਜਿਸ ਕਾਰਨ ਕੇਂਦਰੀ ਏਜੰਸੀਆਂ ਅਤੇ ਪੰਜਾਬ ਪੁਲਿਸ ਏਜੰਸੀਆਂ ਅਲਰਟ 'ਤੇ ਹਨ।