ਕੈਨੇਡਾ ਦੀਆਂ ਫੈਡਰਲ ਚੋਣਾਂ ਵਿੱਚ ਨਵਾਂ ਰਿਕਾਰਡ ਕਾਇਮ, ਇਸ ਵਾਰ 19.5 ਮਿਲੀਅਨ ਨਾਗਰਿਕਾਂ ਨੇ ਪਾਏ ਵੋਟ

ਇਸ ਚੋਣ ਵਿੱਚ 28.5 ਮਿਲੀਅਨ ਤੋਂ ਵੱਧ ਰਜਿਸਟਰਡ ਵੋਟਰ ਸਨ, ਜਿਸ ਵਿੱਚ ਚੋਣ ਵਾਲੇ ਦਿਨ ਰਜਿਸਟਰ ਹੋਣ ਵਾਲੇ ਸ਼ਾਮਲ ਨਹੀਂ ਹਨ। ਇਨਾਂ ਚੋਣਾਂ ਵਿੱਚ 16 ਰਜਿਸਟਰਡ ਪਾਰਟੀਆਂ ਨੇ ਹਿੱਸਾ ਲਿਆ ਅਤੇ 1,959 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਦਰਜ ਕੀਤੀਆਂ।

Share:

A new record was set in Canada's federal elections : ਕੈਨੇਡਾ ਦੀਆਂ ਫੈਡਰਲ ਚੋਣਾਂ ਵਿੱਚ ਇਸ ਵਾਰ ਇੱਕ ਨਵਾਂ ਰਿਕਾਰਡ ਕਾਇਮ ਹੋਇਆ ਹੈ। ਇਲੈਕਸ਼ਨਜ਼ ਕੈਨੇਡਾ ਵੱਲੋਂ ਜਾਰੀ ਅੰਕੜਿਆਂ ਦੇ ਅਨੁਸਾਰ ਇਸ ਵਾਰ ਲਗਭਗ 19.5 ਮਿਲੀਅਨ ਕੈਨੇਡੀਅਨ ਨਾਗਰਿਕਾਂ ਨੇ ਚੋਣਾਂ ਵਿੱਚ ਵੋਟ ਪਾਏ, ਜੋ ਹੁਣ ਤੱਕ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਹੈ। ਇਹ ਅੰਕੜਾ 68.65% ਵੋਟਰ ਟਰਨਆਊਟ ਨੂੰ ਦਰਸਾਉਂਦਾ ਹੈ, ਜੋ 1993 ਤੋਂ ਬਾਅਦ ਸਭ ਤੋਂ ਉੱਚਾ ਹੈ, ਜਦੋਂ ਟਰਨਆਊਟ 69.6% ਰਿਹਾ ਸੀ। 2021 ਦੀ ਚੋਣ ਵਿੱਚ 62.5% ਵੋਟਰ ਟਰਨਆਊਟ ਸੀ, ਜਿਸ ਵਿੱਚ 17,209,000 ਲੋਕਾਂ ਨੇ ਵੋਟ ਪਾਈ ਸੀ।
ਇਸ ਚੋਣ ਵਿੱਚ ਵੋਟਿੰਗ ਦੇ ਅੰਕੜੇ ਦੱਸਦੇ ਹਨ ਕਿ 11,062,539 ਲੋਕਾਂ ਨੇ ਚੋਣ ਵਾਲੇ ਦਿਨ ਆਪਣੇ ਪੋਲਿੰਗ ਸਟੇਸ਼ਨ ਜਾਂ ਲੌਂਗ-ਟਰਮ ਕੇਅਰ ਹੋਮ ਵਿੱਚ ਵੋਟ ਪਾਈ।

ਸਪੈਸ਼ਲ ਬੈਲਟ ਰਾਹੀਂ ਵੀ ਹੋਈ ਵੋਟਿੰਗ 

928,311 ਨੇ ਆਪਣੇ ਇਲੈਕਟੋਰਲ ਡਿਸਟ੍ਰਿਕਟ ਵਿੱਚ ਸਪੈਸ਼ਲ ਬੈਲਟ ਨਾਲ ਵੋਟ ਕੀਤੀ, ਜਦਕਿ 215,057 ਨੇ ਆਪਣੇ ਡਿਸਟ੍ਰਿਕਟ ਤੋਂ ਬਾਹਰ ਸਪੈਸ਼ਲ ਬੈਲਟ ਰਾਹੀਂ ਵੋਟ ਪਾਈ, ਜਿਸ ਵਿੱਚ ਫੌਜੀ ਕਰਮਚਾਰੀ, ਕੈਦੀ, ਅਤੇ ਕੈਨੇਡਾ ਵਿੱਚ ਆਪਣੇ ਡਿਸਟ੍ਰਿਕਟ ਤੋਂ ਬਾਹਰ ਰਹਿਣ ਵਾਲੇ ਸ਼ਾਮਲ ਸਨ। ਨਾਲ ਹੀ, 57,440 ਵਿਅਕਤੀਆਂ ਨੇ, ਜੋ ਕੈਨੇਡਾ ਤੋਂ ਬਾਹਰ ਰਹਿੰਦੇ ਹਨ, ਸਪੈਸ਼ਲ ਬੈਲਟ ਰਾਹੀਂ ਵੋਟਿੰਗ ਕੀਤੀ।

ਐਡਵਾਂਸ ਪੋਲਿੰਗ ਵਿੱਚ ਵੀ ਟੁੱਟਾ ਰਿਕਾਰਡ

ਇਸ ਤੋਂ ਪਹਿਲਾਂ, ਅਪ੍ਰੈਲ 18 ਤੋਂ 21 ਦੌਰਾਨ ਐਡਵਾਂਸ ਪੋਲਿੰਗ ਵਿੱਚ ਵੀ ਰਿਕਾਰਡ-ਤੋੜ 7.3 ਮਿਲੀਅਨ ਲੋਕਾਂ ਨੇ ਵੋਟ ਪਾਈ, ਜੋ 2021 ਦੀ ਐਡਵਾਂਸ ਵੋਟਿੰਗ ਨਾਲੋਂ 25% ਵੱਧ ਸੀ। ਇਸ ਚੋਣ ਵਿੱਚ 28.5 ਮਿਲੀਅਨ ਤੋਂ ਵੱਧ ਰਜਿਸਟਰਡ ਵੋਟਰ ਸਨ, ਜਿਸ ਵਿੱਚ ਚੋਣ ਵਾਲੇ ਦਿਨ ਰਜਿਸਟਰ ਹੋਣ ਵਾਲੇ ਸ਼ਾਮਲ ਨਹੀਂ ਹਨ। ਇਸ ਵਾਰ ਦਾ ਟਰਨਆਊਟ 2015 ਦੀ 68.3% ਭਾਗੀਦਾਰੀ ਤੋਂ ਵੀ ਵੱਧ ਹੈ, ਪਰ ਇਹ 1958 ਦੇ 79.4% ਦੇ ਰਿਕਾਰਡ ਨੂੰ ਨਹੀਂ ਤੋੜ ਸਕਿਆ। ਇਨਾਂ ਚੋਣਾਂ ਵਿੱਚ 16 ਰਜਿਸਟਰਡ ਪਾਰਟੀਆਂ ਨੇ ਹਿੱਸਾ ਲਿਆ ਅਤੇ 1,959 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਦਰਜ ਕੀਤੀਆਂ।

ਬੈਂਕ ਆਫ਼ ਕੈਨੇਡਾ ਦੇ ਗਵਰਨਰ ਵੀ ਰਹਿ ਚੁੱਕੇ ਕਾਰਨੀ

ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਤੋਂ ਅਰਥਸ਼ਾਸਤਰ ਦੀ ਪੜ੍ਹਾਈ ਕਰਨ ਵਾਲੇ ਪ੍ਰਧਾਨਮੰਤਰੀ ਮਾਰਕ ਕਾਰਨੀ ਬੈਂਕ ਆਫ਼ ਕੈਨੇਡਾ ਦੇ ਗਵਰਨਰ ਵੀ ਰਹਿ ਚੁੱਕੇ ਹਨ। 2012 ਵਿੱਚ, ਯੂਰੋਮਨੀ ਮੈਗਜ਼ੀਨ ਨੇ ਉਸਨੂੰ 'ਸੈਂਟਰਲ ਬੈਂਕ ਗਵਰਨਰ ਆਫ ਦਿ ਈਅਰ' ਘੋਸ਼ਿਤ ਕੀਤਾ। ਇੰਗਲੈਂਡ ਦੀ ਹਾਰਵਰਡ ਯੂਨੀਵਰਸਿਟੀ ਅਤੇ ਆਕਸਫੋਰਡ ਯੂਨੀਵਰਸਿਟੀ ਤੋਂ ਪੜ੍ਹਾਈ ਕਰਨ ਵਾਲੇ ਕਾਰਨੇ ਨੂੰ ਹਾਕੀ ਦਾ ਸ਼ੌਕ ਹੈ। ਉਹ ਆਪਣੀ ਜਵਾਨੀ ਵਿੱਚ ਹਾਕੀ ਵੀ ਖੇਡਦਾ ਸੀ। ਇੱਕ ਨਿਵੇਸ਼ ਬੈਂਕਰ ਵਜੋਂ, ਉਸਨੂੰ ਨਿਊਯਾਰਕ, ਲੰਡਨ, ਟੋਕੀਓ ਅਤੇ ਟੋਰਾਂਟੋ ਵਿੱਚ ਕੰਮ ਕਰਨ ਦਾ ਤਜਰਬਾ ਹੈ। 2008 ਵਿੱਚ, ਉਨ੍ਹਾਂ ਨੂੰ ਤਤਕਾਲੀਨ ਕੈਨੇਡੀਅਨ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੁਆਰਾ ਬੈਂਕ ਆਫ਼ ਕੈਨੇਡਾ ਦਾ ਗਵਰਨਰ ਨਿਯੁਕਤ ਕੀਤਾ ਗਿਆ ਸੀ। ਮਾਰਕ ਕਾਰਨੀ ਨੇ 2008 ਦੇ ਵਿਸ਼ਵਵਿਆਪੀ ਆਰਥਿਕ ਸੰਕਟ ਤੋਂ ਕੈਨੇਡਾ ਨੂੰ ਬਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਇਹ ਵੀ ਪੜ੍ਹੋ