Canada ਵਿੱਚ ਮਹਿੰਗਾਈ ਦਾ ਦੌਰ ਜਾਰੀ, ਫੂਡ ਬੈਂਕਾਂ ਦੀ ਵਰਤੋਂ ਵਿੱਚ 30 ਤੋਂ 35 ਪ੍ਰਤੀਸ਼ਤ ਵਾਧਾ

September ਤੋਂ ਬਾਅਦ ਹਰ ਹਫ਼ਤੇ ਲਗਭਗ 750 ਤੋਂ 1000 ਦੇ ਕਰੀਬ ਲੋਕ ਫੂਡ ਬੈਂਕ ਤੱਕ ਪਹੁੰਚ ਕਰਨ ਲੱਗੇ ਹਨ ਅਤੇ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ।

Share:

ਹਾਈਲਾਈਟਸ

  • ਫੂਡ ਬੈਂਕ ਤੱਕ ਪਹੁੰਚ ਕਰਨ ਵਾਲੀ ਲਗਭਗ 20 ਪ੍ਰਤੀਸ਼ਤ ਬਜ਼ੁਰਗ ਆਬਾਦੀ ਹੈ

International News: ਕੈਨੇਡਾ ਵਿੱਚ inflation ਕਾਰਨ ਗ੍ਰੋਸਰੀ ਦੀਆਂ ਵੱਧੀਆਂ ਕੀਮਤਾਂ ਅਤੇ ਵਿਆਜ਼ਦਰਾਂ ‘ਚ ਵਾਧੇ ਕਾਰਨ ਲੋਕ ਡੂੰਘੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ। ਜਿਸ ਕਾਰਨ ਲੋਕਾਂ ਨੂੰ ਆਪਣੀਆਂ ਰੋਜ਼ਾਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਫੂਡ ਬੈਂਕਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਸੋਰਸਜ਼ ਕਮਿਊਨਿਟੀ ਰਿਸੋਰਸਜ਼ ਸੋਸਾਇਟੀ ਦੀ ਕਮਿਊਨਿਟੀ ਪਲੈਨਿੰਗ ਦੀ ਕਾਰਜਕਾਰੀ ਨਿਰਦੇਸ਼ਕ ਕੋਰੀਨਾ ਕੈਰੋਲ ਨੇ ਦੱਸਿਆ ਕਿ ਸਾਊਥ ਸਰੀ ਫੂਡ ਬੈਂਕ ਦੀ ਵਰਤੋਂ ਵਿੱਚ ਇਸ ਸਮੇਂ ਲਗਭਗ 30 ਤੋਂ 35 ਪ੍ਰਤੀਸ਼ਤ ਵਾਧਾ ਦੇਖਣ ਨੂੰ ਮਿਲਿਆ ਹੈ। 

ਸਤੰਬਰ ਤੋਂ ਬਾਅਦ ਲਗਾਤਾਰ ਵੱਧ ਰਹੀ ਗਿਣਤੀ

ਉਨ੍ਹਾਂ ਕਿਹਾ ਸਤੰਬਰ ਤੋਂ ਬਾਅਦ ਹਰ ਹਫ਼ਤੇ ਲਗਭਗ 750 ਤੋਂ 1000 ਦੇ ਕਰੀਬ ਲੋਕ ਫੂਡ ਬੈਂਕ ਤੱਕ ਪਹੁੰਚ ਕਰਨ ਲੱਗੇ ਹਨ ਅਤੇ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ 3,000 ਤੋਂ ਵੱਧ ਲੋਕ ਰਜਿਸਟਰਡ ਹਨ। ਕੈਰੋਲ ਨੇ ਕਿਹਾ, ਜ਼ਿਆਦਾਤਰ ਫੂਡ ਬੈਂਕ ਤੱਕ ਪਹੁੰਚ ਕਰਨ ਵਾਲੀ ਲਗਭਗ 20 ਪ੍ਰਤੀਸ਼ਤ ਬਜ਼ੁਰਗ ਆਬਾਦੀ ਰਹੀ ਹੈ, ਜਦੋਂ ਕਿ ਹੁਣ ਬੇਰੁਜ਼ਗਾਰ, ਅਤੇ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਗਿਣਤੀ ਵਿੱਚ ਵੀ ਵਾਧਾ ਵੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ