Punjabi Singer ਸਿੱਪੀ ਗਿੱਲ ਨਾਲ Canada ਵਿੱਚ ਹੋਇਆ ਵੱਡਾ ਕਾਂਡ, ਜਾਣੋ ਕੀ ਹੈ ਮਾਮਲਾ

Punjabi Singer Accident in Canada: ਪੰਜਾਬੀ ਗਾਇਕ ਨੇ ਆਪਣੇ ਨਾਲ ਵਾਪਰੇ ਇਸ ਹਾਦਸੇ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ। ਵੀਡੀਓ ਵੇਖਣ ਤੋਂ ਬਾਅਦ ਸਿੱਪੀ ਦੇ ਪ੍ਰਸੰਸ਼ਕ ਉਹਨਾਂ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਿਤ ਨਜ਼ਰ ਆ ਰਹੇ ਹਨ। ਉਹ ਲਗਾਤਾਰ ਕੰਮੈਂਟ ਕਰਕੇ ਉਹਨਾਂ ਦਾ ਹਾਲ ਜਾਨਣ ਦੀ ਕੋਸ਼ਿਸ਼ ਕਰ ਰਹੇ ਹਨ। 

Share:

Punjabi Singer Accident in Canada: ਪੰਜਾਬ ਦੇ ਮਸ਼ਹੂਰ ਗਾਇਕ ਅਤੇ ਐਕਟਰ ਸਿੱਪੀ ਗਿੱਲ ਨਾਲ ਕੈਨੇਡਾ ਵਿੱਚ ਵੱਡਾ ਕਾਂਡ ਹੋ ਗਿਆ। ਉਹ ਕੈਨੇਡਾ ਵਿੱਚ ਇਕ ਹਾਦਸੇ ਦਾ ਸ਼ਿਕਾਰ ਹੋ ਗਏ। ਗਾਇਕ ਸਿੱਪੀ ਗਿੱਲ ਆਪਣੇ ਦੋਸਤ ਨਾਲ ਆਫ-ਰੋਡਿੰਗ ਲਈ ਬਾਹਰ ਗਿਆ ਹੋਇਆ ਸੀ, ਇਸ ਦੌਰਾਨ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਪੰਜਾਬੀ ਗਾਇਕ ਨੇ ਆਪਣੇ ਨਾਲ ਵਾਪਰੇ ਇਸ ਹਾਦਸੇ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ। ਵੀਡੀਓ ਵੇਖਣ ਤੋਂ ਬਾਅਦ ਸਿੱਪੀ ਦੇ ਪ੍ਰਸੰਸ਼ਕ ਉਹਨਾਂ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਿਤ ਨਜ਼ਰ ਆ ਰਹੇ ਹਨ। ਉਹ ਲਗਾਤਾਰ ਕੰਮੈਂਟ ਕਰਕੇ ਉਹਨਾਂ ਦਾ ਹਾਲ ਜਾਨਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਜਾਣਕਾਰੀ ਮਿਲੀ ਹੈ ਕਿ ਸਿੱਪੀ ਗਿੱਲ ਦੇ ਮਾਮੂਲੀ ਸੱਟਾਂ ਲੱਗੀਆਂ ਹਨ। 

ਹਾਦਸੇ ਤੋਂ ਬਾਅਦ ਮਦਦ ਕਰਨ ਵਾਲੇ ਅੰਗਰੇਜ਼ ਦਾ ਸਿੱਪੀ ਨੇ ਕੀਤਾ ਧੰਨਵਾਦ

ਜਾਣਕਾਰੀ ਦੇ ਮੁਤਾਬਿਕ ਸਿੱਪੀ ਆਪਣੇ ਕਿਸੇ ਦੋਸਤ ਨਾਲ ਆਫ-ਰੋਡਿੰਗ ਲਈ ਬਾਹਰ ਗਿਆ ਹੋਇਆ ਸੀ। ਬ੍ਰਿਟਿਸ਼ ਕੋਲੰਬੀਆ 'ਚ ਅਚਾਨਕ ਉਸ ਦੀ ਕਾਰ ਪਲਟ ਗਈ। ਹਾਦਸੇ ਵਿੱਚ ਸਿੱਪੀ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਸਿੱਪੀ ਨੇ ਦੱਸਿਆ ਕਿ ਉਹ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਣ ਲਈ ਆਪਣੇ ਦੋਸਤ ਨਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਜਾ ਰਿਹਾ ਸੀ। ਇੱਥੋਂ ਤੱਕ ਕਿ ਜਿੱਥੇ ਉਸ ਦਾ ਹਾਦਸਾ ਹੋਇਆ ਉੱਥੇ ਫ਼ੋਨ ਵੀ ਕੰਮ ਨਹੀਂ ਕਰ ਰਿਹਾ ਸੀ। ਸਿੱਪੀ ਨੇ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਇੱਕ ਅੰਗਰੇਜ਼ ਰਾਹਗੀਰ ਨੇ ਉਸਦੀ ਮਦਦ ਕੀਤੀ। ਉਸ ਵਿਅਕਤੀ ਨੇ ਬੈਲਟ ਲਗਾ ਕੇ ਆਪਣੀ ਕਾਰ ਸਿੱਧੀ ਕਰ ਲਈ। ਸਿੱਪੀ ਨੇ ਅੰਗਰੇਜ਼ ਦਾ ਧੰਨਵਾਦ ਵੀ ਕੀਤਾ।

ਇਹ ਵੀ ਪੜ੍ਹੋ